ਬਠਿੰਡਾ ‘ਚ ਨਸ਼ਾ ਛੁਡਾਊ ਕੇਂਦਰ ਚਲਾਉਣ ਵਾਲਿਆਂ ‘ਤੇ FIR: 20 ਮਰੀਜ਼ਾਂ ਨੂੰ ਬੰਧਕ ਬਣਾਉਣ ਦੇ ਨੇ ਦੋਸ਼

  • ਸਿਵਲ ਸਰਜਨ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ

ਬਠਿੰਡਾ, 4 ਨਵੰਬਰ 2022 – ਬਠਿੰਡਾ ਦੇ ਮਹਾਂ ਸਿੰਘ ਵਾਲਾ ਮਹਿਰਾਜ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਦੋ ਸੰਚਾਲਕਾਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਠਿੰਡਾ ਦੇ ਪਿੰਡ ਸੂਚ ਦੇ ਵਾਸੀ ਰਣਜੀਤ ਸਿੰਘ ਅਤੇ ਕੁਲਦੀਪ ਸਿੰਘ ਵਜੋਂ ਹੋਈ ਹੈ। ਦੋਵਾਂ ਖਿਲਾਫ ਥਾਣਾ ਸਿਟੀ ਰਾਮਪੁਰਾ ਵਿਖੇ ਇੰਡੀਅਨ ਮੈਡੀਕਲ ਕੌਂਸਲ ਐਕਟ 1956 ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਵੇਂ ਦੋਸ਼ੀ ਫਰਾਰ ਹਨ ਅਤੇ ਪੁਲਸ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ‘ਚ ਲੱਗੀ ਹੋਈ ਹੈ।

ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਦੀ ਸੂਚਨਾ ਮਿਲਣ ’ਤੇ ਡੀਸੀ ਬਠਿੰਡਾ ਅਤੇ ਸਿਵਲ ਸਰਜਨ ਦੇ ਹੁਕਮਾਂ ’ਤੇ ਪ੍ਰਸ਼ਾਸਨਿਕ ਤੇ ਪੁਲੀਸ ਟੀਮ ਨੇ ਛਾਪਾ ਮਾਰਿਆ। ਇਸ ਦੌਰਾਨ ਸੈਂਟਰ ਵਿੱਚ ਬੰਦੀ ਬਣਾਏ 20 ਮਰੀਜ਼ ਪਾਏ ਗਏ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ 1-1 ਸਾਲਾਂ ਤੋਂ ਉੱਥੇ ਰਹਿ ਰਹੇ ਸਨ। ਇੱਥੋਂ ਤੱਕ ਕਿ ਸੈਂਟਰ ਵਿੱਚ ਸਟਾਫ਼ ਵਜੋਂ ਕੰਮ ਕਰਦੇ 10 ਵਿਅਕਤੀ ਵੀ ਪਾਏ ਗਏ, ਜੋ ਖ਼ੁਦ ਨਸ਼ੇ ਦੇ ਆਦੀ ਹਨ। ਇਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਨਸ਼ੇੜੀਆਂ ਆਦਿ ‘ਤੇ ਨਜ਼ਰ ਰੱਖਣ। ਪ੍ਰਸ਼ਾਸਨਿਕ ਟੀਮ ਨੂੰ ਮੌਕੇ ’ਤੇ ਕੋਈ ਡਾਕਟਰ ਜਾਂ ਅਪਰੇਟਰ ਨਹੀਂ ਮਿਲਿਆ।

ਪ੍ਰਸ਼ਾਸਨਿਕ ਟੀਮ ਨੇ ਇਸ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਵਿੱਚ ਜਾਂਚ ਤੋਂ ਬਾਅਦ ਗੇਟ ਨੂੰ ਸੀਲ ਕਰਕੇ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਸ ਕੇਂਦਰ ਵਿੱਚ ਬੰਦੀ ਬਣਾਏ ਗਏ ਜ਼ਿਆਦਾਤਰ ਮਰੀਜ਼ ਬਠਿੰਡਾ ਦੇ ਵਸਨੀਕ ਹਨ। ਸਾਰੇ 20 ਮਰੀਜ਼ਾਂ ਨੂੰ ਰਿਹਾਈ ਤੋਂ ਬਾਅਦ ਸਥਿਤ ਸਰਕਾਰੀ ਕਾਉਂਸਲਿੰਗ ਅਤੇ ਰੀ-ਹੈਬਲੀਟੇਸ਼ਨ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੈਂਟਰ ਵਿੱਚ ਬਤੌਰ ਸਟਾਫ਼ ਰਹਿ ਰਹੇ ਹੋਰ 10 ਵਿਅਕਤੀਆਂ ਨੂੰ ਪ੍ਰਸ਼ਾਸਨ ਦੀ ਜਾਂਚ ਟੀਮ ਨੇ ਪੁਲੀਸ ਹਵਾਲੇ ਕਰ ਦਿੱਤਾ ਹੈ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਕਈ ਸਾਲਾਂ ਤੋਂ ਚਲਾਇਆ ਜਾ ਰਿਹਾ ਸੀ। ਬਠਿੰਡਾ ਸਮੇਤ ਹੋਰਨਾਂ ਜ਼ਿਲ੍ਹਿਆਂ ਤੋਂ ਨਸ਼ੇ ਦੇ ਆਦੀ ਲੋਕ ਇੱਥੇ ਲਿਆਂਦੇ ਗਏ ਹਨ। ਪਰ ਹੁਣ ਤੱਕ ਬਠਿੰਡਾ ਪੁਲਿਸ ਜਾਂ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਵੇਲੇ ਵੀ ਕੇਂਦਰ ਵਿੱਚ 1-1 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਲੋਕ ਮਿਲਦੇ ਸਨ। ਪੁਲੀਸ-ਪ੍ਰਸ਼ਾਸਨ ਦੀਆਂ ਟੀਮਾਂ ਨੇ ਮਰੀਜ਼ਾਂ ਸਮੇਤ ਉਥੇ ਡਿਊਟੀ ਕਰ ਰਹੇ ਸਟਾਫ਼ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੋਟ ਦੁੱਗਣੇ ਕਰਨ ਦੇ ਲਾਲਚ ਆਇਆ ਪੰਜਾਬ ਦਾ ਵਪਾਰੀ, ਅੰਬਾਲਾ ‘ਚ ਵੱਜੀ 22 ਲੱਖ ਦੀ ਠੱਗੀ

ਜੇ ਮੁਲਾਜ਼ਮ ਕਰਦੇ ਹਨ ਇਹ ਗ਼ਲਤੀ ਤਾਂ ਫੇਰ ਨਹੀਂ ਮਿਲੇਗੀ ਪੈਨਸ਼ਨ ਅਤੇ ਗ੍ਰੈਚੁਟੀ, ਸਰਕਾਰ ਨੇ ਬਣਾਏ ਸਖ਼ਤ ਨਿਯਮ