ਬਠਿੰਡਾ ਦੇ ਚਿਲਡਰਨ ਹਸਪਤਾਲ ‘ਚੋਂ ਪ੍ਰਵਾਸੀ ਔਰਤ ਦਾ 4 ਦਿਨਾਂ ਦਾ ਬੱਚਾ ਹੋਇਆ ਚੋਰੀ

  • ਬਠਿੰਡਾ ਕੇ ਚਿਲਡਰਨ ਹਸਪਤਾਲ ਵਿਚ 4 ਦਿਨ ਦਾ ਬੱਚਾ ਹੋਇਆ ਚੋਰੀ
  • ਬੱਚਾ ਚੋਰੀ ਕਰਨ ਵਾਲੀ ਇੱਕ ਔਰਤ ਅਤੇ ਇੱਕ ਕੁੜੀ ਅਤੇ ਸੀਸੀਟੀਵੀ ਫੁਟੇਜ ਆਈ ਸਾਹਮਣੇ

ਬਠਿੰਡਾ, 4 ਦਸੰਬਰ 2022 – ਬਠਿੰਡਾ ਦੇ ਚਿਲਡਰਨ ਹਸਪਤਾਲ ‘ਚੋਂ ਪ੍ਰਵਾਸੀ ਔਰਤ ਦਾ 4 ਦਿਨਾਂ ਦਾ ਬੱਚਾ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਮਾਂ ਦਾ ਰੋ-ਰੋ ਬੁਰਾ ਹਾਲ ਹੈ।

ਪ੍ਰਵਾਸੀ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੂੰ 4 ਦਿਨ ਪਹਿਲਾਂ ਬਠਿੰਡਾ ਦੇ ਚਿਲਡਰਨ ਹਸਪਤਾਲ ਵਿੱਚ ਇੱਕ ਲੜਕਾ ਪੈਦਾ ਹੋਇਆ ਸੀ ਅਤੇ ਅੱਜ ਇੱਕ ਔਰਤ ਅਤੇ ਇੱਕ ਲੜਕੀ ਉਸ ਕੋਲ ਆਈ ਅਤੇ ਉਸ ਨੂੰ ਕਹਿਣ ਲੱਗੇ ਕਿ ਉਹ ਸਟਾਫ ਮੈਂਬਰ ਹਨ ਅਤੇ ਉਹਨਾਂ ਨੇ ਬੱਚੇ ਦਾ ਚੈੱਕਅਪ ਕਰਾਉਣਾ ਹੈ ਅਤੇ ਉਹ ਬੱਚੇ ਨੂੰ ਲੈ ਕੇ ਚਲੇ ਗਏ ਅਤੇ ਵਾਪਿਸ ਨਹੀਂ।

ਜਦੋਂ ਉਹ ਕਾਫੀ ਦੇਰ ਤੱਕ ਵਾਪਿਸ ਨਹੀਂ ਆਏ ਤਾਂ ਉਸ ਨੂੰ ਪੁੱਛ ਪੜਤਾਲ ਕਰਨ ‘ਤੇ ਪਤਾ ਲੱਗਿਆ ਕਿ ਉਸ ਦਾ ਬੱਚਾ ਚੋਰੀ ਹੋ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਜੋੜੋ ਯਾਤਰਾ ਰਾਹੀਂ ਕਾਂਗਰਸ ਤਿਆਰ ਕਰ ਰਹੀ ਹੈ 2024 ਦਾ ਚੋਣ ਰੋਡਮੈਪ: ਰਾਹੁਲ ਗਾਂਧੀ ਕਰ ਰਹੇ ਨੇ ਭਾਜਪਾ ਦੇ ਗੜ੍ਹ ‘ਚ ਸੰਨ੍ਹ ਲਾਉਣ ਦੀ ਤਿਆਰੀ

ਮਾਸੂਮ ਨਾਬਾਲਗ ਬੱਚੀ ਨੂੰ ਅਗਵਾ ਕਰਕੇ ਬਲਾ+ਤਕਾਰ ਕਰਕੇ ਕ+ਤ+ਲ ਕਰਨ ਦਾ ਮਾਮਲਾ: ਦਲਿਤ ਭਾਈਚਾਰੇ ਦਾ ਵਫਦ ਆਈ ਜੀ ਅਤੇ ਐਸ ਐਸ ਪੀ ਨੂੰ ਮਿਲਿਆ