- ਦਲਿਤ ਭਾਈਚਾਰੇ ਦਾ ਵਫ਼ਦ ਨਾਬਾਲਗ ਮਾਸੂਮ ਬੱਚੀ ਨੂੰ ਇਨਸਾਫ ਦਿਵਾਉਣ ਲਈ ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਦਾ ਵਫ਼ਦ ਆਈਜੀ ਪਟਿਆਲਾ ਜ਼ੋਨ ਪਟਿਆਲਾ ਅਤੇ ਐਸ ਐਸ ਪੀ ਨੂੰ ਮਿਲਿਆ
- ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਦੇ ਯਤਨਾਂ ਸਦਕਾ ਪੰਜ ਮਹੀਨਿਆਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਅਨੁਸੂਚਿਤ ਜਾਤੀ ਅਨਿਆਂ ਅੱਤਿਆਚਾਰ ਰੋਕੂ ਐਕਟ 89 ਅਤੇ ਪੋਸਕੋ ਐਕਟ ਵੀ ਲਗਾਇਆ ਅਤੇ ਦੋਸ਼ੀਆਂ ਨੂੰ ਫੜਨ ਲਈ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ – ਕੈਂਥ
- ਸਿਵਲ ਪ੍ਰਸ਼ਾਸਨ ਮਾਸੂਮ ਦਲਿਤ ਸਮਾਜ ਦੀ ਬੱਚੀ ਨੂੰ ਇਨਸਾਫ਼ ਅਤੇ ਮਾਲੀ ਮਦਦ ਦੇਣ ਵਿੱਚ ਨਾਕਾਮ – ਕੈਂਥ
- ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਦੇ ਵਫ਼ਦ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਹਫ਼ਤੇ ਵਿੱਚ ਨਾਬਾਲਗ ਦਲਿਤ ਲੜਕੀ ਦੇ ਦੋਸ਼ੀਆਂ ਨੂੰ ਫੜਨ ਦਾ ਭਰੋਸਾ ਦਿੱਤਾ ਗਿਆ – ਕੈਂਥ
ਪਟਿਆਲਾ, 4 ਦਸੰਬਰ 2022: ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਦੇ ਵਫ਼ਦ ਨੇ ਆਈ.ਜੀ.ਪਟਿਆਲਾ ਜ਼ੋਨ ਪਟਿਆਲਾ ਅਤੇ ਐਸ.ਐਸ.ਪੀ. ਨਾਲ ਮੁਲਾਕਾਤ ਕੀਤੀ | ਪਿਛਲੇ ਪੰਜ ਮਹੀਨਿਆਂ ਵਿੱਚ ਦਲਿਤ ਭਾਈਚਾਰੇ ਦੀ ਇੱਕ ਨਾਬਾਲਗ ਮਾਸੂਮ ਬੱਚੀ ਨੂੰ ਅਗਵਾ ਕਰਕੇ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸਦੀ ਲਾਸ਼ ਖਨੋਰੀ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ ਸੀ। ਨੈਸ਼ਨਲ ਸ਼ਡਿਊਲ ਕਾਸਟਸ ਅਲਾਇੰਸ ਨੇ ਇਸ ਘਟਨਾ ਨੂੰ ਜ਼ੋਰਦਾਰ ਢੰਗ ਨਾਲ ਉਜਾਗਰ ਕੀਤਾ ਹੈ।
ਨੈਸ਼ਨਲ ਸਡਿਊਲਡ ਕਾਸਟਸ ਕਮਿਸ਼ਨ ਅਤੇ ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਦੇ ਯਤਨਾਂ ਸਦਕਾ ਪਟਿਆਲਾ ਪੁਲਿਸ ਪ੍ਰਸ਼ਾਸਨ ਨੇ ਪਿਛਲੇ ਪੰਜ ਮਹੀਨਿਆਂ ਤੋਂ ਬਾਅਦ ਅਨੁਸੂਚਿਤ ਜਾਤੀ ਅਨਿਆਂ ਅੱਤਿਆਚਾਰ ਰੋਕੂ ਐਕਟ 89 ਅਤੇ ਪੋਸਕੋ ਐਕਟ ਵੀ ਲਗਾਇਆ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ।
ਇਸ ਵਫ਼ਦ ਦੀ ਅਗਵਾਈ ਪਰਮਜੀਤ ਸਿੰਘ ਕੈਂਥ ਨੇ ਕੀਤੀ,ਉਨ੍ਹਾਂ ਦੱਸਿਆ ਕਿ ਇਸ ਵਫ਼ਦ ਵਿੱਚ ਮਾਸੂਮ ਬੱਚੀ ਦੇ ਪਿਤਾ ਹਰਪਾਲ ਸਿੰਘ, ਸਾਬਕਾ ਡੀਐਸਪੀ ਰਾਜਿੰਦਰ ਪਾਲ ਆਨੰਦ, ਕਮਲਜੀਤ ਸਿੰਘ ਰੱਖੜਾ, ਗੁਰਜੰਟ ਸਿੰਘ ਬਨੇਰਾ ਅਤੇ ਬਲਵਿੰਦਰ ਸਿੰਘ ਹਨੀ ਸ਼ਾਮਲ ਸਨ।
ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੈਂਥ ਨੇ ਕਿਹਾ ਕਿ ਅਜੇ ਤੱਕ ਸਿਵਲ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੋਈ ਵੀ ਯੋਗ ਕਦਮ ਨਹੀਂ ਚੁੱਕਿਆ ਗਿਆ ਅਤੇ ਆਰਥਿਕ ਸਹਾਇਤਾ ਵੀ ਨਹੀਂ ਦਿੱਤੀ ਗਈ।
ਅਨੁਸੂਚਿਤ ਜਾਤੀ ਦੇ ਸਮਾਜ ਪ੍ਰਤੀ ਅਜਿਹੇ ਘਿਨਾਉਣੇ ਅਪਰਾਧਾਂ ਲਈ ਡਿਪਟੀ ਕਮਿਸ਼ਨਰ ਨੂੰ ਵਿਜੀਲੈਂਸ ਕਮੇਟੀ ਰਾਹੀਂ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਯੋਗ ਕਦਮ ਚੁੱਕਣੇ ਚਾਹੀਦੇ ਸਨ ਪਰ ਸਿਵਲ ਪ੍ਰਸ਼ਾਸਨ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ, ਅਨੁਸੂਚਿਤ ਜਾਤੀ ਦੇ ਗਰੀਬ ਪਰਿਵਾਰ ਦੀ ਮਾਸੂਮ ਨਾਬਾਲਗ ਲੜਕੀ ਅਜੇ ਤੱਕ ਹੁਣ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਉਸ ਦਾ ਬੇਸਹਾਰਾ ਤੇ ਲਾਚਾਰ ਮਜ਼ਦੂਰ ਪਿਤਾ ਪਿਛਲੇ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੋਂ ਇਨਸਾਫ਼ ਲਈ ਘਰ-ਘਰ ਠੋਕਰ ਮਾਰ ਰਿਹਾ ਹੈ ਅਤੇ ਇਨਸਾਫ਼ ਦੇਣ ਵਾਲਿਆਂ ਨੇ ਆਪਣੀਆਂ ਅੱਖਾਂ ਅਤੇ ਕੰਨ ਬੰਦ ਕਰ ਲਏ ਹਨ,ਸਿਵਲ ਪ੍ਰਸ਼ਾਸਨ ਇਸ ਰਵੱਈਆ ਦੀ ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਉਚਿਤ ਮੁਆਵਜ਼ਾ ਦਿਵਾਉਣ ਲਈ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਸਰਦਾਰ ਕੈਥ ਨੇ ਕਿਹਾ ਕਿ ਜੇਕਰ ਸਮਾਜ ‘ਤੇ ਅਜਿਹੀਆਂ ਬੇਇਨਸਾਫ਼ੀ, ਅੱਤਿਆਚਾਰ, ਅਗਵਾ, ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਨਾ ਰੁਕੀਆਂ ਤਾਂ ‘ਆਪ’ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।