ਬੱਚੇ ਨੂੰ ਨਾਲ ਲੈ ਕੇ ਮਹਿਲਾ ਨੇ ਮਾਰੀ ਨਹਿਰ ‘ਚ ਛਾਲ, ਬਚਾਉਣ ਲਈ ਆਇਆ ਸ਼ਖ਼ਸ ਵੀ ਨਾਲ ਰੁੜਿਆ

ਸ੍ਰੀ ਮੁਕਤਸਰ ਸਾਹਿਬ, 5 ਦਸੰਬਰ 2022 – ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇਪਿੰਡ ਭੁੱਲਰ ਨਾਲ ਲੱਗਦੀ ਸਰਹਿੰਦ ਫੀਡਰ ਨਹਿਰ ‘ਚ ਮਹਿਲਾ ਨੇ ਬੱਚੇ ਸਮੇਤ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਜਦੋਂ ਲੋਕ ਦੋਹਾਂ ਨੂੰ ਬਚਾਉਣ ਲਈ ਨਹਿਰ ‘ਚ ਉਤਰੇ ਤਾਂ ਬੱਚੇ ਨੂੰ ਤਾਂ ਬਚਾ ਲਿਆ ਗਿਆ ਪਰ ਮਹਿਲਾ ਤੇ ਬਚਾਅ ਲਈ ਉਤਰਿਆ ਸ਼ਖ਼ਸ ਨਹਿਰ ‘ਚ ਰੁੜ ਗਏ।

ਔਰਤ ਦੀ ਪਹਿਚਾਣ ਹਰਜਿੰਦਰ ਕੌਰ ਵੱਜੋਂ ਹੋਈ ਹੈ। ਬਚਾਅ ਲਈ ਉਤਰੇ ਵਿਅਕਤੀ ਦੀ ਪਹਿਚਾਣ ਗੁਰਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਵਲੋਂ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਜਲੰਧਰ ਦੇ ਮਨਸੂਰਪੁਰ ਗੁਰੂਘਰ ‘ਚ ਬੇਅਦਬੀ ਹੋਈ: ਤੰਬਾਕੂ ਖਾ ਕੇ ਥੁੱਕਿਆ, ਗੱਲਾ ਤੋੜਨ ਦੀ ਕੋਸ਼ਿਸ਼, ਸਿੱਖ ਸੰਗਤਾਂ ‘ਚ ਰੋਸ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਲੰਧਰ ਦੇ ਮਨਸੂਰਪੁਰ ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ