ਇੱਕ ਵਿਅਕਤੀ ਨੇ ਜੁੜਵਾ ਭੈਣਾਂ ਨਾਲ ਕਰਾਇਆ ਸੀ ਪ੍ਰੇਮ ਵਿਆਹ, ਹੁਣ ਮਾਮਲਾ ਮਹਿਲਾ ਕਮਿਸ਼ਨ ਕੋਲ ਪਹੁੰਚਿਆ, ਪੜ੍ਹੋ ਕਿਉਂ ?

ਮੁੰਬਈ, 6 ਦਸੰਬਰ 2022 – ਮੁੰਬਈ ਦੇ ਕਾਂਦੀਵਲੀ ‘ਚ ਜੁੜਵਾ ਭੈਣਾਂ ਨਾਲ ਵਿਆਹ ਕਰਵਾਉਣ ਵਾਲੇ ਅਤੁਲ ਅਵਤਾਡੇ ‘ਤੇ ਦੋਸ਼ ਲੱਗੇ ਹਨ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ। ਇਸ ਸੰਬੰਧੀ ਉਸ ਦੀ ਪਹਿਲੀ ਪਤਨੀ ਨੇ ਰਾਜ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਹੁਣ ਇਸ ਮਾਮਲੇ ‘ਚ ਤਿੰਨੋਂ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਮਾਮਲੇ ‘ਚ ਅਤੁਲ ਅਵਤਾਡੇ ਦੇ ਨਾਲ-ਨਾਲ ਦੋਵਾਂ ਜੁੜਵਾ ਭੈਣਾਂ ‘ਤੇ ਵੀ ਮਾਮਲਾ ਬਣਦਾ ਹੈ।

ਉਨ੍ਹਾਂ ਦੇ ਵਿਆਹ ਨੂੰ ਵੀ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਮਸ਼ਹੂਰ ਵਿਆਹ 2 ਦਸੰਬਰ ਨੂੰ ਹੋਇਆ ਸੀ। ਇਸ ਵਿਆਹ ‘ਚ ਕਰੀਬ 300 ਲੋਕ ਪਹੁੰਚੇ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਰਿੰਕੀ ਅਤੇ ਪਿੰਕੀ ਦੇ ਪਿਤਾ ਦੀ ਕੁਝ ਦਿਨ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ। ਇਸ ਲਈ ਉਹ ਮਲਸ਼ੀਰਾਸ ਵਿੱਚ ਆਪਣੀ ਮਾਂ ਨਾਲ ਰਹਿ ਦੀਆਂ ਸਨ, ਇਸ ਦੌਰਾਨ ਉਨ੍ਹਾਂ ਦੀ ਮਾਂ ਵੀ ਬਿਮਾਰ ਰਹਿਣ ਲੱਗੀ। ਉਦੋਂ ਹੀ ਉਸ ਨੂੰ ਅਤੁਲ ਦਾ ਪਤਾ ਲੱਗਾ ਅਤੇ ਉਹ ਦੋਵੇਂ ਭੈਣਾਂ ਦੀ ਮਦਦ ਕਰਨ ਲੱਗਾ। ਉਹ ਆਪਣੀ ਕਾਰ ਵਿਚ ਮਾਂ ਨੂੰ ਹਸਪਤਾਲ ਲੈ ਕੇ ਜਾਂਦਾ ਸੀ ਅਤੇ ਉਸ ਦਾ ਇਲਾਜ ਕਰਵਾਉਣ ਲੱਗਾ। ਇਸ ਦੌਰਾਨ ਦੋਵੇਂ ਭੈਣਾਂ ਨੂੰ ਅਤੁਲ ਨਾਲ ਪਿਆਰ ਹੋ ਗਿਆ। ਫਿਰ ਦੋਹਾਂ ਨੇ ਅਤੁਲ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਤਿੰਨਾਂ ਨੇ ਆਪੋ-ਆਪਣੇ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਵਿਆਹ ਕਰਵਾ ਲਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੀ ਨਵੀਂ ਖੇਤੀਬਾੜੀ ਨੀਤੀ 31 ਮਾਰਚ ਤੱਕ ਤਿਆਰ ਹੋਵੇਗੀ: ਕੁਲਦੀਪ ਧਾਲੀਵਾਲ

ਪੰਜਾਬ ‘ਚ ‘ਗੰਨ ਕਲਚਰ’ ‘ਤੇ ਕਾਰਵਾਈ ਸ਼ੁਰੂ: ਮੋਹਾਲੀ ‘ਚ 153 ਅਸਲਾ ਲਾਇਸੈਂਸ ਰੱਦ