BSF ਜਵਾਨ ਪਾਕਿ ਰੇਂਜਰਾਂ ਦੀ ਹਿਰਾਸਤ ‘ਚ: ਧੁੰਦ ਕਾਰਨ ਗ਼ਲਤੀ ਨਾਲ ਕਰ ਗਿਆ ਸੀ ਬਾਰਡਰ ਪਾਰ, 7 ਦਿਨ ਬਾਅਦ ਵੀ ਨਹੀਂ ਪਰਤਿਆ

ਫ਼ਿਰੋਜ਼ਪੁਰ, 8 ਦਸੰਬਰ 2022 – ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਬੀਐਸਐਫ ਜਵਾਨ 1 ਦਸੰਬਰ ਨੂੰ ਸਵੇਰੇ 7.40 ਵਜੇ ਪਾਕਿਸਤਾਨੀ ਖੇਤਰ ਵਿੱਚ ਪਹੁੰਚ ਗਿਆ ਸੀ। ਬੀਐਸਐਫ ਦੇ ਫ਼ਿਰੋਜ਼ਪੁਰ ਸੈਕਟਰ ਦੇ ਅਬੋਹਰ ਖੇਤਰ ਵਿੱਚ ਸੰਘਣੀ ਧੁੰਦ ਕਾਰਨ ਉਹ ਜ਼ੀਰੋ ਲਾਈਨ ਨਹੀਂ ਦੇਖ ਸਕਿਆ। ਜਵਾਨ ਜਿਵੇਂ ਹੀ ਧੁੰਦ ਕਾਰਨ ਪਾਕਿਸਤਾਨੀ ਖੇਤਰ ‘ਚ ਪਹੁੰਚਿਆ ਤਾਂ ਪਾਕਿ ਰੇਂਜਰਾਂ ਨੇ ਫੜ ਲਿਆ। ਇਸ ਘਟਨਾ ਨੂੰ 7 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਉਹ ਵਾਪਸ ਨਹੀਂ ਆਇਆ।

ਜਵਾਨ ਬੀਐਸਐਫ ਦੀ 66 ਬਟਾਲੀਅਨ ਨਾਲ ਸਬੰਧਤ ਹੈ। ਉਸ ਦੇ ਸਰਹੱਦ ਪਾਰ ਕਰਨ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਹਰਕਤ ਵਿੱਚ ਆ ਗਏ। ਪਾਕਿ ਰੇਂਜਰਾਂ ਨੇ ਵੀ ਜਵਾਨ ਦੇ ਉਨ੍ਹਾਂ ਦੀ ਹਿਰਾਸਤ ਵਿੱਚ ਹੋਣ ਦੀ ਪੁਸ਼ਟੀ ਕੀਤੀ ਸੀ। ਪਰ ਉਹ ਇਸ ਨੂੰ ਵਾਪਸ ਨਾ ਕਰਨ ‘ਤੇ ਅੜੇ ਹੋਏ ਹਨ।

ਕੁਝ ਦਿਨ ਪਹਿਲਾਂ ਵੀ ਇਸੇ ਸਰਹੱਦ ‘ਤੇ ਜ਼ੀਰੋ ਵਿਜ਼ੀਬਿਲਟੀ ਕਾਰਨ ਇਕ ਹੋਰ ਜਵਾਨ ਸਰਹੱਦ ਪਾਰ ਕਰ ਗਿਆ ਸੀ। ਜਿਸ ਨੂੰ ਪਾਕਿਸਤਾਨ ਰੇਜ਼ਰਜ਼ ਨੇ ਫੜ ਲਿਆ ਸੀ। ਇਸ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਨੇ ਪਾਕਿ ਰੇਂਜਰਾਂ ਨਾਲ ਫਲੈਗ ਮੀਟਿੰਗ ਕਰਕੇ ਜਵਾਨ ਨੂੰ ਰਿਹਾਅ ਕਰਨ ਲਈ ਕਿਹਾ ਸੀ। ਸ਼ੁਰੂਆਤੀ ਨਾਂਹ-ਨੁੱਕਰ ਤੋਂ ਬਾਅਦ ਪਾਕਿ ਰੇਂਜਰਾਂ ਨੇ ਬੀਐਸਐਫ ਜਵਾਨ ਨੂੰ ਰਿਹਾਅ ਕਰ ਦਿੱਤਾ ਸੀ।

ਬੀਐਸਐਫ ਦੇ ਜਵਾਨ ਅਬੋਹਰ ਖੇਤਰ ਵਿੱਚ ਭਾਰਤ-ਪਾਕਿ ਸਰਹੱਦ ’ਤੇ ਕੰਡਿਆਲੀ ਤਾਰ ਦੇ ਪਾਰ ਲੱਗੇ ਭਾਰਤੀ ਖੇਤਰ ਵਿੱਚ ਰੁਟੀਨ ਤਲਾਸ਼ੀ ਲੈ ਰਹੇ ਸਨ। ਇੱਥੇ ਇੰਨੀ ਜ਼ਿਆਦਾ ਧੁੰਦ ਸੀ ਕਿ ਜਵਾਨ ਜ਼ੀਰੋ ਲਾਈਨ ਪਾਰ ਕਰ ਗਏ। ਧੁੰਦ ਕਾਰਨ ਬਾਕੀ ਜਵਾਨਾਂ ਨੂੰ ਵੀ ਕੁਝ ਸਮੇਂ ਤੱਕ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਦਾ ਸਾਥੀ ਲਾਪਤਾ ਹੈ। ਕੁਝ ਸਮੇਂ ਬਾਅਦ ਜਦੋਂ ਉਹ ਇਕੱਠੇ ਹੋਏ ਤਾਂ ਪਤਾ ਲੱਗਾ ਕਿ ਇਕ ਜਵਾਨ ਘੱਟ ਸੀ। ਕਾਫੀ ਭਾਲ ਤੋਂ ਬਾਅਦ ਵੀ ਜਦੋਂ ਉਹ ਨਾ ਮਿਲਿਆ ਤਾਂ ਬਟਾਲੀਅਨ ਵਿੱਚ ਹੜਕੰਪ ਮੱਚ ਗਿਆ।

ਭਾਰਤ ਨੇ ਪਾਕਿਸਤਾਨੀ ਪਾਸਿਓਂ ਘੁਸਪੈਠ ਅਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਕੰਡਿਆਲੀ ਤਾਰ ਲਗਾਈ ਹੈ। ਕਰੀਬ 12 ਫੁੱਟ ਉੱਚੀ ਇਹ ਕੰਡਿਆਲੀ ਤਾਰ ਭਾਰਤੀ ਸਰਹੱਦ ਦੇ ਅੰਦਰ ਲਗਾਈ ਗਈ ਹੈ ਅਤੇ ਇਸ ਤੋਂ 300 ਤੋਂ 500 ਮੀਟਰ ਅੱਗੇ ਭਾਰਤ ਦਾ ਖੇਤਰ ਹੈ। ਉਸ ਤੋਂ ਬਾਅਦ ਅੰਤਰਰਾਸ਼ਟਰੀ ਸਰਹੱਦ (ਜ਼ੀਰੋ ਲਾਈਨ) ਹੈ ਜਿੱਥੇ ਚਿੱਟੀ ਰੇਖਾ ਖਿੱਚੀ ਜਾਂਦੀ ਹੈ।

ਕਿਸਾਨ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ ਵਿੱਚ ਵੀ ਖੇਤੀ ਕਰਦੇ ਹਨ। ਕੰਡਿਆਲੀ ਤਾਰ ਪਾਰ ਕਰਨ ਵਾਲੇ ਇਨ੍ਹਾਂ ਕਿਸਾਨਾਂ ਨੂੰ ਬੀਐਸਐਫ ਵੱਲੋਂ ਕਾਰਡ ਜਾਰੀ ਕੀਤੇ ਜਾਂਦੇ ਹਨ। ਜਦੋਂ ਵੀ ਕੋਈ ਕਿਸਾਨ ਕੰਡਿਆਲੀ ਤਾਰ ਦੇ ਪਾਰ ਪੈਂਦੇ ਖੇਤਾਂ ਵਿੱਚ ਜਾਂਦਾ ਹੈ ਤਾਂ ਬੀਐਸਐਫ ਦੇ ਜਵਾਨ ਨਿਗਰਾਨੀ ਲਈ ਉਸ ਦੇ ਨਾਲ ਜਾਂਦੇ ਹਨ।

ਸਰਦੀ ਦੇ ਮੌਸਮ ਵਿੱਚ ਸੰਘਣੀ ਧੁੰਦ ਦਾ ਫਾਇਦਾ ਉਠਾ ਕੇ ਪਾਕਿਸਤਾਨ ਵਿੱਚ ਬੈਠੇ ਤਸਕਰ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਨੂੰ ਭਾਰਤੀ ਸਰਹੱਦ ਵਿੱਚ ਰੱਖਦੇ ਹਨ। ਉਸ ਦੇ ਸਾਥੀ ਜੋ ਭਾਰਤ ਵਿੱਚ ਸਰਗਰਮ ਹਨ, ਗੁਪਤ ਰੂਪ ਵਿੱਚ ਇਹ ਹਥਿਆਰ ਅਤੇ ਨਸ਼ੀਲੇ ਪਦਾਰਥ ਲੈ ਕੇ ਜਾਂਦੇ ਹਨ। ਇਸ ਨੂੰ ਰੋਕਣ ਲਈ ਬੀਐਸਐਫ ਦੇ ਜਵਾਨ ਪੂਰੇ ਇਲਾਕੇ ਦੀ ਲਗਾਤਾਰ ਤਲਾਸ਼ੀ ਲੈ ਰਹੇ ਸਨ। ਬੀਐਸਐਫ ਦੇ ਜਵਾਨ ਵੀ ਤਲਾਸ਼ੀ ਲਈ ਕੰਡਿਆਲੀ ਤਾਰ ਤੋਂ ਪਾਰ ਪੈਂਦੇ ਭਾਰਤੀ ਖੇਤਰ ਵਿੱਚ ਜਾਂਦੇ ਹਨ। ਵੀਰਵਾਰ ਨੂੰ ਇਸੇ ਇਲਾਕੇ ‘ਚ ਤਲਾਸ਼ੀ ਕਰ ਰਹੇ ਬੀ.ਐੱਸ.ਐੱਫ. ਜਵਾਨ ਸੰਘਣੀ ਧੁੰਦ ਕਾਰਨ ਜ਼ੀਰੋ ਲਾਈਨ ਨਹੀਂ ਦੇਖ ਸਕੇ ਅਤੇ ਗਲਤੀ ਨਾਲ ਪਾਕਿਸਤਾਨੀ ਖੇਤਰ ‘ਚ ਪਹੁੰਚ ਗਏ।

ਪੰਜਾਬ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਦੋਵੇਂ ਪਾਸੇ ਖੇਤੀ ਹੁੰਦੀ ਹੈ। ਇਸ ਸਮੇਂ ਦੋਵਾਂ ਪਾਸਿਆਂ ਦੇ ਕਿਸਾਨਾਂ ਨੇ ਕਣਕ ਦੀ ਬਿਜਾਈ ਕੀਤੀ ਹੋਈ ਹੈ। ਸਰਦੀਆਂ ਵਿੱਚ, ਦੋਵਾਂ ਦੇਸ਼ਾਂ ਵਿੱਚ ਇਸ ਖੇਤਰ ਵਿੱਚ ਸੰਘਣੀ ਧੁੰਦ ਹੁੰਦੀ ਹੈ ਅਤੇ ਇਸ ਕਾਰਨ ਇੱਥੇ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਜਾਂਦੀ ਹੈ। ਕੜਾਕੇ ਦੀ ਠੰਡ ਵਿੱਚ ਵੀ ਬੀਐਸਐਫ ਦੇ ਜਵਾਨ ਇੱਥੇ ਵੱਖ-ਵੱਖ ਸ਼ਿਫਟਾਂ ਵਿੱਚ 24 ਘੰਟੇ ਗਸ਼ਤ ਕਰਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਮੂਸੇਵਾਲਾ ਕ+ਤ+ਲ+ਕਾਂਡ: SIT ਨੇ ਮਾਨ ਅਤੇ ਔਲਖ ਤੋਂ ਕੀਤੀ ਕਈ ਘੰਟੇ ਪੁੱਛਗਿੱਛ, ਦੋਵਾਂ ਨੇ ਕਿਹਾ ਸਾਡਾ ਕੋਈ ਸੰਬੰਧ ਨਹੀਂ

ਫਿਰੌਤੀ ਨਾ ਦੇਣ ‘ਤੇ ਕੱਪੜਾ ਵਪਾਰੀ ਦਾ ਗੋ+ਲੀ ਮਾਰ ਕੇ ਕ+ਤ+ਲ, ਪੁਲਿਸ ਮੁਲਾਜ਼ਮ ਵੀ ਜ਼ਖਮੀ