ਪੰਜਾਬ ਪੁਲਿਸ ਨੇ ਸ਼ਿਵ ਸੈਨਾ ਆਗੂ ਦੇ ਪੁੱਤ ‘ਤੇ ਕੀਤਾ ਪਰਚਾ, ਪੜ੍ਹੋ ਕੀ ਹੈ ਮਾਮਲਾ

ਜਲੰਧਰ, 10 ਦਸੰਬਰ 2022 – ਸ਼ਿਵ ਸੈਨਾ ਆਗੂ ਦੇ ਪੁੱਤਰ ਰਵੀ ਕਿਸ਼ਨ ਅਤੇ ਉਸ ਦੇ 15 ਸਾਥੀਆਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ-6 ਵਿੱਚ ਆਈਪੀਸੀ ਦੀ ਧਾਰਾ 452,380,427,148,149 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਵੀ ਕਿਸ਼ਨ ਵਾਸੀ ਮਖਦੂਮਪੁਰਾ ਦੀ ਭਾਲ ਕੀਤੀ ਜਾ ਰਹੀ ਹੈ। ਐਸਐਚਓ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੁਲਜ਼ਮ ਦੇ ਫੜੇ ਜਾਣ ਤੋਂ ਬਾਅਦ ਬਾਕੀ ਹਮਲਾਵਰਾਂ ਦਾ ਪਤਾ ਲਾਇਆ ਜਾਵੇਗਾ।

ਪੁਲਸ ਨੂੰ ਦਿੱਤੇ ਬਿਆਨ ‘ਚ ਅਰਬਨ ਅਸਟੇਟ-2 ਦੇ ਰਹਿਣ ਵਾਲੇ ਅਭਿਮਨਿਊ ਰਾਜ ਮਲਹੋਤਰਾ ਨੇ ਦੱਸਿਆ ਕਿ ਉਹ ਜੋਤੀ ਨਗਰ ਐਕਸਟੈਂਸ਼ਨ ‘ਚ ਫਾਸਟ ਫੂਡ ਦਾ ਕੰਮ ਕਰਦਾ ਹੈ। ਵੀਰਵਾਰ ਸ਼ਾਮ ਕਰੀਬ 4.30 ਵਜੇ ਉਨ੍ਹਾਂ ਦੇ ਮੈਨੇਜਰ ਨੂੰ ਫੋਨ ਆਇਆ ਕਿ ਦੁਕਾਨ ‘ਤੇ 15 ਤੋਂ ਵੱਧ ਨੌਜਵਾਨ ਆਏ ਹਨ। ਉਨ੍ਹਾਂ ਨੇ ਆਉਂਦਿਆਂ ਹੀ ਗੁੰਡਾਗਰਦੀ ਕਰਦੇ ਹੋਏ ਭੰਨਤੋੜ ਕੀਤੀ। ਉਹ ਹੈਰੀ ਨਾਂ ਦੇ ਕਿਸੇ ਨੌਜਵਾਨ ਨੂੰ ਪੁੱਛ ਰਿਹਾ ਸੀ। ਮਲਹੋਤਰਾ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਹਮਲਾਵਰ ਉਥੋਂ ਚਲੇ ਗਏ ਸਨ। ਹਮਲਾਵਰ ਡੀਵੀਆਰ ਵੀ ਨਾਲ ਲੈ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਨੁਸ਼ਾਸਨੀ ਕਮੇਟੀ ਸਾਹਮਣੇ ਅਕਾਲੀ ਆਗੂ ਜਗਮੀਤ ਬਰਾੜ ਅੱਜ ਹੋਣਗੇ ਪੇਸ਼, ਰੱਖਣਗੇ ਆਪਣਾ ਪੱਖ, ਸੁਖਬੀਰ ਦੀ ਲੀਡਰਸ਼ਿਪ ‘ਤੇ ਚੁੱਕੇ ਸੀ ਸਵਾਲ

ਚੱਲਦੀ ਬੱਸ ‘ਚੋਂ 2 ਹਵਾਲਾਤੀਆਂ ਨੇ ਮਾਰੀ ਛਾਲ: ਪੁਲ ‘ਤੇ ਯੂ-ਟਰਨ ਲੈਂਦੇ ਸਮੇਂ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਭੱਜੇ, ਇੱਕ ਕਾਬੂ, ਦੂਜਾ ਫਰਾਰ