ਲੁਧਿਆਣਾ, 11 ਦਸੰਬਰ 2022 – ਮੁਲਜ਼ਮਾਂ ਵੱਲੋਂ ਲੁਧਿਆਣਾ ਦੇ ਇੱਕ ਮੋਬਾਈਲ ਸ਼ੋਅਰੂਮ ਵਿੱਚ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਲੁਟੇਰਿਆਂ ਨੇ ਦੁਕਾਨ ‘ਚੋਂ ਲੱਖਾਂ ਰੁਪਏ ਦੇ ਮੋਬਾਈਲ ਅਤੇ ਨਕਦੀ ਚੋਰੀ ਕਰ ਲਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਚੋਰੀ ਕਰਨ ਵਾਲਾ ਨੌਜਵਾਨ ਬਿਨਾਂ ਕੱਪੜਿਆਂ ਦੇ ਨੰਗਾ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਰੀਬ 90 ਮੋਬਾਈਲ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਹੈ। ਬਦਮਾਸ਼ ਸਾੜੀ ਦੇ ਸਹਾਰੇ ਦੁਕਾਨ ‘ਚ ਦਾਖਲ ਹੋਇਆ। ਘਟਨਾ ਥਾਣਾ ਮੋਤੀ ਨਗਰ ਦੇ ਮੇਨ ਬਾਜ਼ਾਰ ਸ਼ੇਰਪੁਰ ਕਲਾਂ ਇਲਾਕੇ ਦੀ ਹੈ। ਦੋ ਮੁਲਜ਼ਮ ਦੁਕਾਨ ਦੇ ਬਾਹਰ ਸਨ ਅਤੇ ਤੀਜਾ ਅੰਦਰ ਵੜ ਗਿਆ। ਦੁਕਾਨਦਾਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਸ਼ੇਰਪੁਰ ਮੇਨ ਬਜ਼ਾਰ ਵਿੱਚ ਮਹਿੰਦਰਾ ਇਲੈਕਟ੍ਰੋਨਿਕਸ ਦੇ ਨਾਂ ’ਤੇ ਦੁਕਾਨ ਹੈ।
ਉਹ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਅਗਲੇ ਦਿਨ ਸਵੇਰੇ ਜਦੋਂ ਦੁਕਾਨ ਖੋਲ੍ਹੀ ਗਈ ਤਾਂ ਅੰਦਰ ਸਾਮਾਨ ਖਿਲਰਿਆ ਪਿਆ ਸੀ। ਉਥੇ ਦੁਕਾਨ ਦੀ ਛੱਤ ਦੇ ਕੋਲ ਦੀਵਾਰ ਟੁੱਟੀ ਹੋਈ ਸੀ। ਇਸ ਤੋਂ ਬਾਅਦ ਦੁਕਾਨਦਾਰ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ।

ਚੋਰ ਦੁਕਾਨ ‘ਚੋਂ ਕਰੀਬ 90 ਮੋਬਾਈਲ ਫ਼ੋਨ ਅਤੇ 45 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ | ਦੁਕਾਨਦਾਰ ਜਸਪ੍ਰੀਤ ਅਨੁਸਾਰ 45 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਗਈ ਸੀ ਪਰ ਪੁਲੀਸ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਉਸ ਨੇ 4500 ਰੁਪਏ ਦੀ ਰਕਮ ਲਿਖੀ ਹੈ। ਜਦੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਟਾਈਪਿੰਗ ਵਿੱਚ ਗਲਤੀ ਹੋਈ ਹੈ।
ਦੁਕਾਨਦਾਰ ਜਸਪ੍ਰੀਤ ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ਨਾਲ ਉਨ੍ਹਾਂ ਦੇ ਟਿਕਾਣੇ ਦਾ ਵੀ ਪਤਾ ਲੱਗ ਗਿਆ ਹੈ। ਜਦੋਂ ਪੁਲੀਸ ਨੂੰ ਛਾਪੇਮਾਰੀ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਸਾਫ਼ ਕਹਿ ਦਿੰਦੇ ਹਨ ਕਿ ਉਹ ਬਿਹਾਰ ਜਾਂ ਕਿਸੇ ਹੋਰ ਦੂਰ-ਦੁਰਾਡੇ ਸੂਬੇ ਵਿੱਚ ਨਹੀਂ ਜਾਣਗੇ। ਪੁਲਿਸ ਨੇ 5 ਮੋਬਾਈਲਾਂ ਦੀ ਲੋਕੇਸ਼ਨ ਦਾ ਪਤਾ ਲਗਾਇਆ ਜੋ ਬਿਹਾਰ ਅਤੇ ਗੁਜਰਾਤ ਤੋਂ ਆਏ ਹਨ। ਦੋਸ਼ੀ ਡਰਾਈਵਰ ਹੈ।
ਮੌਕੇ ’ਤੇ ਪਹੁੰਚ ਕੇ ਜਦੋਂ ਪੁਲੀਸ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਵਿਸ਼ਵਕਰਮਾ ਕਲੋਨੀ ਵਾਸੀ ਸੰਦੀਪ ਉਰਫ਼ ਅੰਦਾ, ਨੀਰ, ਵਨੂਟ, ਪੁਲ ਬੰਗਾਲੀ ਅਤੇ ਮੰਨਾ ਵਾਸੀ ਝੁੱਗੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
