ਗੁਰਦਾਸਪੁਰ, 11 ਦਸੰਬਰ 2022 – ਬਟਾਲਾ ‘ਚ ਇਕ 7 ਸਾਲ ਦੇ ਮਾਸੂਮ ਦੀ ਪਤੰਗ ਦੇ ਚੱਕਰ ‘ਚ ਮੌਤ ਹੋ ਗਈ ਹੈ। ਦਰਅਸਲ ਅਜੈਪਾਲ ਸਿੰਘ ਪਤੰਗ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਸ ਦੌਰਾਨ ਉਹ 66 ਕੇ ਵੀ ਦੇ 66 ਹਜਾਰ ਵੋਲਟੇਜ਼ ਤਾਰਾਂ ਦੀ ਲਪੇਟ ‘ਚ ਆ ਗਿਆ ਸੀ। ਜਿਸ ਕਾਰਨ ਉਹ 80 ਫ਼ੀਸਦੀ ਸੜ ਚੁੱਕਿਆ ਸੀ। ਉਸਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸਨੂੰ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਬਟਾਲਾ ਵਿਖੇ 12 ਸਾਲ ਦਾ ਬੱਚਾ ਪਤੰਗ ਫੜਦੇ ਬਟਾਲਾ ਦੇ ਮੈਨ 66 ਕੇਵੀ ਬਿਜਲੀ ਸਬ ਸਟੇਸ਼ਨ ਵਿਚ ਵੜ ਗਿਆ ਸੀ ਅਤੇ ਉਥੇ ਹੀ ਉਕਤ ਹਾਈ ਵੋਲਟੇਜ ਦੀਆਂ ਤਾਰਾਂ ਦੀ ਚਪੇਟ ਚ ਆਉਣ ਦੇ ਚਲਦੇ , 80 ਫੀਸਦੀ ਝੁਲਸ ਗਿਆ ਸੀ।
ਇਸ ਸੰਬੰਧੀ ਬਿਜਲੀ ਸਬ ਸਟੇਸ਼ਨ ਤੇ ਤੈਨਾਤ ਬਿਜਲੀ ਬੋਰਡ ਦੇ ਮੁਲਾਜਿਮ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਡਿਊਟੀ ਤੇ ਸਨ ਕਿ ਅਚਾਨਕ ਮੇਨ ਸਪਲਾਈ ਵਾਲੇ ਏਰੀਆ ਚੋਂ ਬਲਾਸਟ ਦੀ ਅਵਾਜ ਆਈ ਅਤੇ ਬਿਜਲੀ ਬੰਦ ਹੋ ਗਈ ਅਤੇ ਜਦ ਉਹਨਾਂ ਉਥੇ ਜਾਕੇ ਦੇਖਿਆ ਤਾ ਇਕ ਬੱਚਾ ਮੇਨ ਸਪਲਾਈ ਵਾਲੀ ਥਾਂ ਤੇ ਝੁਲਸ ਰਿਹਾ ਸੀ ਅਤੇ ਉਹਨਾਂ ਅਤੇ ਉਥੇ ਮਜੂਦ ਸਟਾਫ ਵਲੋਂ ਪਹਿਲਾ ਅੱਗ ਬੁਝਾਈ ਅਤੇ ਐਮਬੂਲੈਂਸ ਨੂੰ ਵੀ ਫੋਨ ਕੀਤਾ ਲੇਕਿਨ ਐਮਬੂਲੈਂਸ ਨਹੀਂ ਆਈ ਜਿਸ ਦੇ ਚਲਦੇ ਉਹ ਆਪਣੀ ਪ੍ਰਾਈਵੇਟ ਗੱਡੀ ਚ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਚ ਲੈ ਕੇ ਆਏ ਸਨ।

