ਗੁਰਦਾਸਪੁਰ, 11 ਦਸੰਬਰ 2022 – ਦੇਸ਼ ਭਰ ਦੇ ਕਿਸਾਨ ਜਥੇਬੰਦੀਆਂ ਵਲੋਂ ਇਕ ਸਾਲ ਪਹਿਲਾਂ ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਖ਼ਤਮ ਕੀਤਾ ਗਿਆ ਸੀ, ਉਸਦੇ ਸਾਲ ਪੂਰਾ ਹੋਣ ਤੇ ਇਕ ਵਿਸ਼ੇਸ ਇਕੱਠ ਕੀਤਾ ਜਾ ਰਿਹਾ ਹੈ। ਜਿਸ ਚ ਮੁਖ ਤੌਰ ਤੇ ਉਸ ਸੰਗਰਸ਼ ਚ ਸ਼ਹੀਦ ਹੋਏ 800 ਦੇ ਕਰੀਬ ਕਿਸਾਨ ਭਰਾਵਾਂ ਨੂੰ ਸ਼ਰਧਾਜਲੀ ਦਿੱਤੀ ਜਾਵੇਗੀ।
ਉਥੇ ਹੀ ਇਹ ਕਿਸਾਨ ਆਪਣੀ ਉਹ ਮੰਗਾਂ ਜੋ ਕੇਂਦਰ ਨੇ ਪੁਰੀਆ ਕਰਨ ਦਾ ਵਾਅਦਾ ਤਾਂ ਕੀਤਾ ਪਰ ਪੂਰੀਆਂ ਨਾ ਹੋਈਆਂ ਦੇ ਹੱਕ ਚ ਅਵਾਜ ਬੁਲੰਦ ਕਰਦੇ ਹੋਏ ਦਿੱਲੀ ‘ਚ ਇਕ ਮਾਰਚ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾਣਗੇ।
ਜਿਸ ਦੇ ਚਲਦੇ ਪੰਜਾਬ ਦੀ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਕਿਸਾਨਾਂ ਦਾ ਵੱਡਾ ਇਕੱਠ ਦਿੱਲੀ ਪ੍ਰਦਰਸ਼ਨ ਚ ਸ਼ਾਮਿਲ ਹੋਣ ਲਈ ਟ੍ਰੇਨ ਰਾਹੀਂ ਗੁਰਦਾਸਪੁਰ ਅਤੇ ਬਟਾਲਾ ਤੋਂ ਦਿਲੀ ਰਵਾਨਾ ਹੋਇਆ।
![](https://thekhabarsaar.com/wp-content/uploads/2022/09/future-maker-3.jpeg)
ਉਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਮੁੱਖ ਰੋਸ ਹੈ ਕਿ ਕੇਂਦਰ ਸਰਕਾਰ ਜੋ ਉਹਨਾਂ ਦੇ ਦਿਲੀ ਮੋਰਚੇ ਦੌਰਾਨ ਉਹਨਾਂ ਦੀਆ ਹੱਕੀ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਅਸ਼ਵਾਸ਼ਨ ਦਿੱਤਾ ਸੀ ਉਹ ਮੰਗਾਂ ਅੱਜ ਵੀ ਉਥੇ ਹੀ ਹਨ ਅਤੇ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ।
ਕਿਸਾਨਾਂ ਦ ਕਹਿਣਾ ਹੈ ਕੇ ਆਪਣੇ ਹੱਕ ਲਈ ਉਹ ਲਗਾਤਰ ਕੇਂਦਰ ਖਿਲਾਫ ਜੋ ਪ੍ਰੋਗਰਾਮ ਉਲੀਕੇ ਜਾਣਗੇ ਉਸ ਲਈ ਉਹ ਹਮੇਸ਼ਾ ਤਿਆਰ ਹਨ ਅਤੇ ਚਾਹੇ ਹੁਣ ਇਕ ਦਿਨ ਦਾ ਪ੍ਰੋਗਰਾਮ ਹੈ ਲੇਕਿਨ ਜੇਕਰ ਉਹਨਾਂ ਨੂੰ ਆਪਣੀਆਂ ਮੰਗਾਂ ਅਤੇ ਆਪਣੇ ਹੱਕਾਂ ਲਈ ਦੁਬਾਰਾ ਮੋਰਚਾ ਲਾਉਣਾ ਪਿਆ ਤਾਂ ਉਹ ਉਸ ਲਈ ਵੀ ਪੂਰੀ ਤਰ੍ਹਾਂ ਤਿਆਰ ਹਨ।
![](https://thekhabarsaar.com/wp-content/uploads/2020/12/future-maker-3.jpeg)