ਐਸ.ਸੀ.ਕਮਿਸ਼ਨ ਦੇ ਦਖਲ ਨਾਲ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ ਘਰ ਲਈ ਮਿਲਿਆ ਰਸਤਾ

ਚੰਡੀਗੜ੍ਹ, 13 ਦਸੰਬਰ 2022 – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਪਿੰਡ ਛੱਜੂ ਮਾਜਰਾ ਜ਼ਿਲ੍ਹਾ ਮੁਹਾਲੀ ਦੇ ਨਿਵਾਸੀ ਨੂੰ ਘਰ ਨੂੰ ਜਾਣ ਲਈ ਰਸਤਾ ਮਿਲਿਆ।

ਇਸ ਸਬੰਧੀ ਐਸ.ਸੀ.ਕਮਿਸ਼ਨ ਦੇ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਛੱਜੂ ਮਾਜਰਾ ਜ਼ਿਲ੍ਹਾ ਮੁਹਾਲੀ ਦੇ ਵਸਨੀਕ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਉਸਦੇ ਘਰ ਨੂੰ ਜਾਣ ਵਾਲੇ ਰਸਤੇ ਵਿੱਚ ਕੰਧ ਕਰਕੇ ਰੂੜੀ ਦੇ ਢੇਰ ਲਗਾ ਦਿੱਤੇ ਅਤੇ ਬਾਅਦ ਵਿਚ ਰਸਤੇ ‘ਤੇ ਸ਼ੈਡ ਵੀ ਪਾ ਦਿੱਤਾ ਗਿਆ। ਐਸ.ਸੀ.ਕਮਿਸ਼ਨ ਦੇ ਮੈਂਬਰ ਵੱਲੋਂ ਮੌਕੇ ਤੇ ਜਾ ਕੇ ਜਾਂਚ ਕਰਨ ਉਪਰੰਤ ਸ਼ਿਕਾਇਤ ਸਹੀ ਸੀ।

ਇਹ ਜਾਣਕਾਰੀ ਦਿੰਦਿਆਂ ਐਸ.ਸੀ.ਕਮਿਸ਼ਨ ਦੇ ਬੁਲਾਰੇ ਵੱਲੋਂ ਦੱਸਿਆ ਕਿ ਉਪਰੋਕਤ ਸ਼ਿਕਾਇਤ ਦੇ ਮੱਦੇਨਜ਼ਰ਼ ਨਗਰ ਕੌਂਸਲ ਖਰੜ ਨੂੰ ਸ਼ਿਕਾਇਤ ਭੇਜਦੇ ਹੋਏ ਲਿਖਿਆ ਕਿ ਨਿਯਮਾਂ ਅਨੁਸਾਰ ਕਾਰਵਾਈ ਕਰਦੇ ਹੋਏ ਰੂੜੀ ਦੇ ਢੇਰ ਅਤੇ ਸ਼ੈਡ ਵੀ ਹਟਾਏ ਜਾਣ । ਸ਼ਿਕਾਇਤ ਕਰਤਾ ਨੇ ਕਮਿਸ਼ਨ ਨੂੰ ਦੱਸਿਆ ਕਿ ਨਗਰ ਕੌਂਸਲ ਖਰੜ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ।

ਇਸ ਸਬੰਧੀ ਕਮਿਸ਼ਨ ਵੱਲੋਂ ਦੁਬਾਰਾ ਐਸ.ਡੀ.ਐਮ.ਅਤੇ ਕਾਰਜਕਾਰੀ ਅਫਸਰ ਖਰੜ ਨੂੰ ਲਿਖਿਆ ਕਿ ਤੁਰੰਤ ਕਾਰਵਾਈ ਨਾ ਕਰਨ ਸਬੰਧੀ ਐਸ.ਸੀ./ ਐਸ.ਟੀ (ਪ੍ਰੀਵੈਨਸ਼ਨ ਆਫ ਐਟਰੋਸਿਟੀ) ਐਕਟ 1989 ਤਹਿਤ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਜੁਮੇਵਾਰ ਅਧਿਕਾਰੀਆਂ/ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਹੁਣ ਨਗਰ ਕੌਂਸਲ ਖਰੜ ਵੱਲੋਂ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਲਿਖਤੀ ਰਿਪੋਰਟ ਦਿੱਤੀ ਕਿ ਨਜਾਇਜ ਕਬਜ਼ਾ ਹਟਾ ਦਿੱਤਾ ਗਿਆ ਅਤੇ ਸ਼ੈਡ ਵੀ ਉਤਾਰ ਦਿੱਤਾ ਹੈ। ਸ਼ਿਕਾਇਤ ਕਰਤਾ ਨੂੰ ਘਰ ਲਈ ਯੋਗ ਰਸਤਾ ਮੁਹੱਈਆ ਕਰਵਾ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੈਂਗਸਟਰ ਸੰਪਤ ਨਹਿਰਾ ਦੇ ਰਿਸ਼ਤੇਦਾਰ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ: ਪੜ੍ਹੋ ਕੀ ਹੈ ਮਾਮਲਾ

ਬੈਂਸ ਵੱਲੋਂ ਸਿੱਖਿਆ ਵਿਭਾਗ ਵਿੱਚ ਬਤੌਰ ਬੀ.ਐਮ./ ਡੀ.ਐਮ. ਕੰਮ ਕਰਦੇ ਅਧਿਆਪਕਾਂ ਨੂੰ ਤੁਰੰਤ ਸਕੂਲਾਂ ਵਿੱਚ ਤੈਨਾਤ ਕਰਨ ਦੇ ਹੁਕਮ