ਬਟਾਲਾ, 15 ਦਸੰਬਰ 2022 – ਪਾਕਿਸਤਾਨੀ ਮੰਗੇਤਰ ਨੂੰ ਵਾਰ-ਵਾਰ ਵੀਜ਼ਾ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਬਟਾਲਾ ਦੇ ਇੱਕ ਵਕੀਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ। ਵਕੀਲ ਨੇ ਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕੇ ਉਸ ਦੇ ਪਿਆਰ ਨਾਲ ਉਸ ਨੂੰ ਮਿਲਾਇਆ ਜਾਵੇ। ਵਕੀਲ ਨੇ ਅਪੀਲ ਕੀਤੀ ਹੈ ਕੇ ਜੇਕਰ ਮੰਗੇਤਰ ਨੂੰ ਵੀਜ਼ਾ ਮਿਲ ਜਾਂਦਾ ਹੈ ਤਾਂ ਪਿਛਲੇ 6 ਸਾਲਾਂ ਦੇ ਪਿਆਰ ਨੂੰ ਨਵਾਂ ਰਾਹ ਮਿਲ ਸਕਦਾ ਹੈ।
ਬਟਾਲਾ ਦੇ ਵਕੀਲ ਦਾ ਨਾਂ ਨਮਨ ਲੂਥਰਾ ਹੈ। ਆਜ਼ਾਦੀ ਦੀ ਵੰਡ ਵੇਲੇ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਸੀ ਪਰ ਬਾਕੀ ਰਿਸ਼ਤੇਦਾਰ ਪਾਕਿਸਤਾਨ ਵਿੱਚ ਹੀ ਰਹੇ। ਸਮੇਂ ਦੇ ਨਾਲ, ਉਸਨੇ ਈਸਾਈ ਧਰਮ ਅਪਣਾ ਲਿਆ, ਪਰ ਪਾਕਿਸਤਾਨ ਵਿੱਚ ਰਿਸ਼ਤੇਦਾਰਾਂ ਨੇ ਉਸਦੇ ਸੰਪਰਕ ਵਿੱਚ ਰਹੇ। 2016 ਵਿੱਚ ਉਹ ਆਪਣੀ ਮਾਂ ਅਤੇ ਭੈਣ ਨਾਲ ਪਾਕਿਸਤਾਨ ਗਿਆ ਸੀ। ਜਿੱਥੇ ਉਸ ਦੀ ਮੁਲਾਕਾਤ ਸ਼ਾਹਨੀਲ ਜਾਵੇਦ ਨਾਲ ਹੋਈ। ਦੋਵੇਂ ਪਿਆਰ ਵਿੱਚ ਪੈ ਗਏ ਅਤੇ ਮੰਗਣਾ ਕਰਵਾ ਲਿਆ ਗਿਆ।
2018 ਵਿੱਚ ਸ਼ਾਹਨੀਲ ਆਪਣੇ ਪਰਿਵਾਰ ਨਾਲ ਪੰਜਾਬ ਆਈ ਸੀ। ਬਟਾਲਾ ‘ਚ ਉਸ ਦੇ ਨਾਲ ਹੀ ਰਹੀ ਸੀ, ਪਰ ਉਸ ਤੋਂ ਬਾਅਦ ਉਸ ਦੀ ਮੰਗੇਤਰ ਦਾ ਵੀਜ਼ਾ ਵਾਰ-ਵਾਰ ਰੱਦ ਹੋ ਰਿਹਾ ਹੈ। ਉਸ ਨੇ ਵੀਜ਼ਾ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਹਨ ਪਰ ਇਸ ਦੇ ਬਾਵਜੂਦ ਵੀਜ਼ਾ ਦੋ ਵਾਰ ਰੱਦ ਹੋ ਚੁੱਕਾ ਹੈ।
ਨਮਨ ਨੇ ਪਿਛਲੇ ਦਿਨੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ। ਜਿੱਥੇ ਉਸ ਦੀ ਮੰਗੇਤਰ ਪਰਿਵਾਰ ਸਮੇਤ ਲਾਹੌਰ ਤੋਂ ਇੱਥੇ ਪਹੁੰਚੀ। ਦੋਵੇਂ ਮਿਲੇ ਅਤੇ ਦੋਵਾਂ ਨੇ ਭਵਿੱਖ ਬਾਰੇ ਵੀ ਗੱਲ ਕੀਤੀ। ਨਮਨ ਨੇ ਅਪੀਲ ਕੀਤੀ ਕਿ ਉਸ ਦੀ ਮੰਗੇਤਰ ਨੂੰ ਭਾਰਤ ਦਾ ਵੀਜ਼ਾ ਦਿੱਤਾ ਜਾਵੇ, ਤਾਂ ਜੋ ਦੋਵੇਂ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰ ਸਕਣ।