ਲੁਧਿਆਣਾ ‘ਚ ਡਰਾਈਵਰ ਦਾ ਹਾਈ ਵੋਲਟੇਜ ਡਰਾਮਾ: ਟਰੈਫਿਕ ਪੁਲੀਸ ਨੇ ਰੋਕਿਆ ਤਾਂ ਸੜਕ ਦੇ ਵਿਚਕਾਰ ਲੇਟਿਆ

ਲੁਧਿਆਣਾ, 16 ਦਸੰਬਰ 2022 – ਲੁਧਿਆਣਾ ਦੇ ਜਗਰਾਉਂ ਪੁਲ ‘ਤੇ ਇੱਕ ਵਿਅਕਤੀ ਨੇ ਕੀਤਾ ਹਾਈ ਵੋਲਟੇਜ ਡਰਾਮਾ। ਇੱਕ ਵਿਅਕਤੀ ਮਹਿੰਦਰਾ ਪਿਕਅੱਪ ‘ਤੇ ਓਵਰ ਵਜ਼ਨ ਦਾ ਟਾਇਰ ਲੱਦ ਕੇ ਜਗਰਾਉਂ ਪੁਲ ਤੋਂ ਲੰਘ ਰਿਹਾ ਸੀ। ਵਾਹਨ ਚਾਲਕ ਨੂੰ ਟਰੈਫਿਕ ਪੁਲੀਸ ਨੇ ਰੋਕ ਕੇ ਉਸ ਕੋਲੋਂ ਕਾਗਜ਼ਾਤ ਮੰਗੇ। ਕਾਗਜ਼ ਦਿਖਾ ਕੇ ਤੁਰੰਤ ਹੀ ਵਿਅਕਤੀ ਸੜਕ ਦੇ ਵਿਚਕਾਰ ਲੇਟ ਗਿਆ।

ਇਸ ਤਰ੍ਹਾਂ ਸੜਕ ਦੇ ਵਿਚਕਾਰ ਪਏ ਵਿਅਕਤੀ ਨੇ ਟ੍ਰੈਫਿਕ ਪੁਲਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਿਅਕਤੀ ਦੇ ਇਸ ਤਰ੍ਹਾਂ ਚੌਕ ਵਿੱਚ ਲੇਟ ਜਾਣ ਤੋਂ ਬਾਅਦ ਪੁਲੀਸ ਮੁਲਾਜ਼ਮ ਵੀ ਘਬਰਾ ਗਏ। ਪੁਲੀਸ ਮੁਲਾਜ਼ਮਾਂ ਨੇ ਤੁਰੰਤ ਚੌਕ ਵਿੱਚ ਪਹੁੰਚ ਕੇ ਉਕਤ ਵਿਅਕਤੀ ਨੂੰ ਸੜਕ ਦੇ ਵਿਚਕਾਰੋਂ ਉਠਾਇਆ।

ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਸ ਦੀ ਗੱਡੀ ਦੇ ਡਰਾਈਵਰ ਨਾਲ ਬਹਿਸ ਹੋ ਗਈ। ਇਸ ਤਰ੍ਹਾਂ ਪੁਲ ’ਤੇ ਪਏ ਹੋਣ ਕਾਰਨ ਟਰੈਫਿਕ ਜਾਮ ਦੀ ਸਥਿਤੀ ਬਣ ਗਈ। ਸੜਕ ਦੇ ਵਿਚਕਾਰ ਪਏ ਵਿਅਕਤੀ ਦਾ ਨਾਮ ਰਾਜਿੰਦਰਾ ਸਿੰਘ ਹੈ।

ਟਰੈਫਿਕ ਪੁਲੀਸ ਦੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਇਸ ਡਰਾਈਵਰ ਨੂੰ ਸਮਝਾ ਚੁੱਕੇ ਹਨ ਕਿ ਜਦੋਂ ਵੀ ਉਹ ਪੁਲ ਤੋਂ ਟਾਇਰ ਪਾ ਕੇ ਬਾਹਰ ਨਿਕਲਦਾ ਹੈ ਤਾਂ ਉਸ ਦੀ ਗੱਡੀ ਵਿੱਚ ਓਵਰਲੋਡ ਸਾਮਾਨ ਹੁੰਦਾ ਹੈ। ਉੱਥੇ ਹੀ ਰੱਸੀ ਵੀ ਠੀਕ ਤਰ੍ਹਾਂ ਨਾਲ ਨਹੀਂ ਬੰਨ੍ਹੀ ਹੋਈ ਸੀ। ਇਸ ਕਾਰਨ ਜੇਕਰ ਕਦੇ ਵਾਹਨ ਪਲਟ ਜਾਂਦਾ ਹੈ ਜਾਂ ਰੱਸੀ ਟੁੱਟ ਜਾਂਦੀ ਹੈ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਇਹ ਡਰਾਈਵਰ ਪੁਲੀਸ ਦੀ ਚਿਤਾਵਨੀ ਨੂੰ ਮੰਨਦਾ ਹੀ ਨਹੀਂ।

ਇਸ ਕਾਰਨ ਵੀਰਵਾਰ ਨੂੰ ਉਸ ਨੂੰ ਚਲਾਨ ਕੱਟਣ ਲਈ ਰੋਕ ਲਿਆ ਗਿਆ ਪਰ ਡਰਾਈਵਰ ਇਹ ਡਰਾਮਾ ਸ਼ੁਰੂ ਕਰ ਕੇ ਸੜਕ ‘ਤੇ ਹੀ ਲੇਟ ਗਿਆ। ਸੜਕ ਦੇ ਵਿਚਕਾਰ ਪਏ ਹੋਣ ’ਤੇ ਪੀਸੀਆਰ ਦਸਤੇ ਨੂੰ ਮੌਕੇ ’ਤੇ ਬੁਲਾਇਆ ਗਿਆ। ਉਥੇ ਹੀ ਮੁਲਜ਼ਮ ਦਾ ਚਲਾਨ ਕੀਤਾ ਜਾ ਰਿਹਾ ਹੈ।

ਪੁਲਿਸ ਥਾਣਾ ਡਵੀਜ਼ਨ ਨੰਬਰ 2 ਵਿੱਚ ਸ਼ਿਕਾਇਤ ਦਿੱਤੀ ਜਾ ਰਹੀ ਹੈ ਕਿ ਗੱਡੀ ਦੇ ਡਰਾਈਵਰ ਵੱਲੋਂ ਦਫ਼ਤਰੀ ਕੰਮ ਵਿੱਚ ਵਿਘਨ ਪਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲੀਸ ਅਨੁਸਾਰ ਡਰਾਈਵਰ ਖ਼ੁਦ ਹੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦੱਸ ਰਿਹਾ ਹੈ। ਪੁਲੀਸ ਅਨੁਸਾਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਕਿਸੇ ਕਿਸਮ ਦਾ ਵਾਹਨ ਆਦਿ ਨਹੀਂ ਚਲਾ ਸਕਦਾ।

ਸੜਕ ਦੇ ਵਿਚਕਾਰ ਪਏ ਡਰਾਈਵਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਗੱਡੀ ਦੇ ਕਾਗਜ਼ ਪੂਰੇ ਹਨ। ਬੱਸ ਓਵਰਲੋਡ ਹੈ। ਗੱਡੀ ਦੀ ਉਚਾਈ ਜ਼ਿਆਦਾ ਹੋਣ ਕਾਰਨ ਉਸ ਨੂੰ ਪੁਲੀਸ ਮੁਲਾਜ਼ਮਾਂ ਨੇ ਰੋਕ ਲਿਆ। ਉਹ ਅਚਾਨਕ ਚੌਕ ਵਿੱਚ ਜਾ ਕੇ ਚਲਾਨ ਤੋਂ ਬਚਣ ਲਈ ਲੇਟ ਗਿਆ। ਰਜਿੰਦਰਾ ਸਿੰਘ ਅਨੁਸਾਰ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਕਾਰਨ ਉਸ ਨੇ ਅਜਿਹਾ ਕੰਮ ਕੀਤਾ, ਜਿਸ ਲਈ ਉਹ ਸ਼ਰਮਿੰਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਗੈਸ ਸਿਲੰਡਰ ਫਟਿਆ, 8 ਦੁਕਾਨਾਂ ਸੜ ਕੇ ਸੁਆਹ, 2 ਝੁਲਸੇ

ਬੇਅਦਬੀ-ਗੋਲੀਕਾਂਡ ਮਾਮਲਾ: ਅੰਮ੍ਰਿਤਸਰ-ਬਠਿੰਡਾ ਹਾਈਵੇਅ ਇਕ ਪਾਸੇ ਤੋਂ ਬੰਦ, ਸਰਕਾਰ ਨੇ ਜਾਂਚ ਲਈ ਮੰਗਿਆ 2 ਮਹੀਨੇ ਦਾ ਸਮਾਂ