ਚੰਡੀਗੜ੍ਹ, 16 ਦਸੰਬਰ 2022: ਪੀ ਆਰ ਟੀ ਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰ ਦਿੱਤਾ ਗਿਆ ਹੈ। ਇਹ ਮੁਲਾਜ਼ਮ ਸਰਕਾਰ ਵੱਲੋਂ ਆਊਟ ਸੋਰਸ ’ਤੇ ਮੁਲਾਜ਼ਮਾਂ ਦੀ ਭਰਤੀ ਦੇ ਖਿਲਾਫ ਸੰਘਰਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਡ੍ਰਾਈਵਰਾਂ ਨੂੰ 9100 ਰੁਪਏ ਪ੍ਰਤੀ ਮਹੀਨਾ ’ਤੇ ਰੱਖ ਰਹੀ ਹੈ ਜਿਸ ਨਾਲ ਮੁਲਾਜ਼ਮਾਂ ਦਾ ਗੁਜ਼ਾਰਾ ਸੰਭਵ ਨਹੀਂ ਹੈ।
ਉਹਨਾਂ ਦੱਸਿਆ ਕਿ ਕੁਝ ਡ੍ਰਾਈਵਰਾਂ ਨੂੰ ਨੰਗਲ ਤੇ ਰੋਪੜ ਡਿਪੂ ਵਿਚ ਜੁਆਇਨ ਕਰਵਾਇਆ ਗਿਆ ਹੈ ਜਿਸਦਾ ਵਿਰੋਧ ਕਰਦਿਆਂ ਅੱਜ ਚੱਕਾ ਜਾਮ ਕੀਤਾ ਗਿਆ ਹੈ।
ਮੁਲਾਜ਼ਮ ਮੰਗ ਕਰ ਰਹੇ ਹਨ ਕਿ ਅਨਟ੍ਰੇਨਡ ਡਰਾਈਵਰ ਰੱਖਣ ਦੀ ਥਾਂ ਸਰਕਾਰ ਸਹੀ ਤਰੀਕੇ ਨਾਲ ਡ੍ਰਾਈਵਰਾਂ ਦੀ ਭਰਤੀ ਕਰੇ।