- 19 ਦਸੰਬਰ ਨੂੰ ਗੁਰਦੁਆਰਾ ਰੇਰੂ ਸਾਹਿਬ ਸਾਨੇਵਾਲ 7 ਜਨਵਰੀ 2023 ਨੂੰ ਪੱਕਾ ਮੋਰਚਾ ਲਾਉਣ ਲਈ ਤਿਆਰੀ ਲਈ ਮੀਟਿੰਗ ਹੋਵੇਗੀ
- ਬੰਦੀ ਸਿੰਘ ਤਾਂ 30 ਸਾਲਾਂ ਤੋਂ ਜੇਲਾਂ ਵਿਚ ਹਨ, ਕੋਈ ਇਨਸਾਫ ਨਹੀਂ ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਸਜ਼ਾ ਦੇ ਕੇ ਇਨਸਾਫ ਕੌਣ ਕਰੇਗਾ
ਚੰਡੀਗੜ੍ਹ 17 ਦਸੰਬਰ — 7 ਜਨਵਰੀ 2023 ਤੋਂ ਪੱਕਾ ” ਇਨਸਾਫ ਮੋਰਚਾ ” ਮੋਹਾਲੀ ਚੰਡੀਗੜ੍ਹ ਵਿਖੇ ਲਗਾਇਆ ਜਾਵੇਗਾ। ਸੰਗਤ ਅੰਬ ਸਾਹਿਬ ਮੋਹਾਲੀ ਇਕਠੇ ਹੋਕੇ ਚੰਡੀਗੜ੍ਹ ਵੱਲ ਚਾਲੇ ਪਵੇਗੀ । ਇਹ ਮੋਰਚਾ ਪੰਜਾਬ ਅਤੇ ਕੇਂਦਰ ਦੀਆਂ ਦੋਹਾਂ ਸਰਕਾਰਾਂ ਖਿਲਾਫ ਰੋਸ ਦਾ ਪ੍ਰਗਟਾਵਾ ਹੈ । 19 ਦਸੰਬਰ ਨੂੰ ਪੰਜਾਬ , ਦਿੱਲ੍ਹੀ ਅਤੇ ਹਰਿਆਣਾ ਦੇ ਸਿੱਖ ਆਗੂਆਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਰੇਰੂ ਸਾਹਿਬ ਸਾਹਨੇਵਾਲ ਲੁਧਿਆਣਾ ਵਿੱਚ ਹੋਵੇਗੀ ਜਿਸ ਵਿਚ ਚੰਡੀਗੜ੍ਹ ਲੱਗਣ ਵਾਲੇ ਕੌਮੀ ਇਨਸਾਫ ਮੋਰਚੇ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ।
ਇਸ ਮੌਕੇ ਬੋਲਦਿਆਂ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ , ਦਿਲ ਸ਼ੇਰ ਸਿੰਘ, ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਜੇਲ ਵਿਚੋਂ ਪਤਰ ਲਿਖ ਕੇ ਸਾਰੇ ਸਿੱਖ ਆਗੂਆਂ , ਸੰਤਾਂ ਮਹਾਂਪੁਰਸ਼ਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਸਿੱਖ ਮੁੱਦਿਆਂ ਉਤੇ ਸਾਂਝੀ ਅਗਵਾਈ ਵਿੱਚ ਮਿਲ ਕੇ ਸੰਘਰਸ਼ ਲੜਨ ਦਾ ਸੰਦੇਸ਼ ਦਿੱਤਾ ਹੈ । ਇਸ ਮੌਕੇ ਸੁਰਿੰਦਰ ਸਿੰਘ ਅਤੇ ਯੂਨਾਇਟਿਡ ਅਕਾਲੀ ਦਲ ਦੇ ਗੁਰਨਾਮ ਸਿੰਘ ਨੇ ਕਿਹਾ ਕਿ 30 – 30 ਸਾਲਾਂ ਤੋਂ ਨਜ਼ਰਬੰਦ ਸਿੱਖ ਕੈਦੀਆਂ ਨੂੰ ਰਿਹਾਅ ਨਾ ਕਰਨਾ , ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਬਰਗਾੜ੍ਹੀ ਮੋਰਚੇ ਦੀਆਂ ਮੰਗਾਂ ਉਤੇ ਇਨਸਾਫ ਨਾ ਦੇਣਾ ਮਨੁੱਖੀ ਅਧਿਕਾਰਾਂ ਅਤੇ ਸਵਿਧਾਨ ਦੀ ਉਲੰਘਨਾ ਦੇ ਮਾਮਲੇ ਹਨ ।
ਉਨ੍ਹਾਂ ਹਿੰਦੂ ਭਾਈਚਾਰੇ ਨੂੰ ਅਪੀਲ ਕੀਤੀ ਕਿ ਬੀਤੇ ਇਤਹਾਸ ਵਿੱਚ ਸਿੱਖਾਂ ਨੇ ਹਿੰਦੂ ਧਰਮ ਦੀ ਰਖਿਆ ਲਈ ਕੁਰਬਾਨੀਆਂ ਕੀਤੀਆਂ। ਅੱਜ ਸਿੱਖ ਭਰਾਵਾਂ ਨਾਲ ਨਾ ਇਨਸਾਫੀ ਸਮੇਂ ਨਾਲ ਖੜਨਾ ਸਾਡਾ ਫ਼ਰਜ਼ ਹੈ । ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਇਸ ਅੰਦੋਲਨ ਵਿਚ ਹਰੇਕ ਵਿਅਕਤੀ ਨੂੰ ਜੋੜਿਆ ਜਾਵੇਗਾ ।
ਇਹ ਬੋਲਣ ਕਿਸਾਨਾਂ,ਮਜ਼ਦੂਰਾਂ, ਵਪਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ਤੇ ਲੜਿਆ ਜਾਵੇਗਾ। ਇਸ ਮੌਕੇ 7 ਸੈਕਟਰ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਸ਼ਪਾਲ ਸਿੰਘ , ਮਨਦੀਪ ਕੌਰ , ਬਲਵਿੰਦਰ ਸਿੰਘ , ਹਰਜਿੰਦਰ ਸਿੰਘ ਖਰੜ, ਜਥੇਦਾਰ ਲਖਬੀਰ ਸਿੰਘ , ਬਾਬਾ ਹਰਪਾਲ ਸਿੰਘ , ਗੁਰਸੇਵਕ ਸਿੰਘ , ਬਲਦੇਵ ਸਿੰਘ ਜਨਰਲ ਸਕੱਤਰ ਗੁਰਦੁਆਰਾ 7 ਸੈਕਟਰ, ਇੰਦਰ ਬੀਰ ਸਿੰਘ ਪਟਿਆਲਾ, ਤਰਸੇਮ ਸਿੰਘ , ਬਲਜੀਤ ਸਿੰਘ ਰਮਨਦੀਪ ਸਿੰਘ , ਪ੍ਰਭਦੀਪ ਸਿੰਘ, ਸਤਨਾਮ ਸਿੰਘ , ਪਰਮਜੀਤ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।