ਜਲੰਧਰ, 20 ਦਸੰਬਰ 2022 – ਜਲੰਧਰ ਸ਼ਹਿਰ ਤੋਂ ਨਕੋਦਰ ਜਾਂ ਹੋਰ ਥਾਵਾਂ ਵੱਲ ਜਾਣ ਵਾਲੇ ਵਾਹਨਾਂ ਦਾ ਅੱਜ ਰੂਟ ਡਾਈਵਰਟ ਕੀਤਾ ਗਿਆ ਹੈ। ਈਸਾਈ ਭਾਈਚਾਰਾ ਕ੍ਰਿਸਮਸ ਮੌਕੇ ਸ਼ਹਿਰ ਵਿੱਚ ਸ਼ੋਭਾ ਯਾਤਰਾਕੱਢੇਗਾ। ਇਹ ਸ਼ੋਭਾ ਯਾਤਰਾ ਟੀਵੀ ਟਾਵਰ ਦੇ ਨੇੜੇ ਖਾਂਬਰਾ ਵਿੱਚ ਸਥਿਤ ਮੁੱਖ ਚਰਚ “ਚਰਚ ਆਫ ਸ਼ਾਈਨ ਐਂਡ ਵੈਡਰਸ” ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਹਰ ਚੌਕ ਵਿੱਚੋਂ ਗੁਜ਼ਰੇਗੀ।
ਈਸਾਈ ਭਾਈਚਾਰੇ ਵੱਲੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਸਵੇਰੇ 10:30 ਵਜੇ ਤੋਂ 11:30 ਵਜੇ ਤੱਕ ਮੁੱਖ ਚਰਚ “ਚਰਚ ਆਫ਼ ਸ਼ਾਇਨ ਐਂਡ ਵੈਡਰਜ਼” ਖੰਬੜਾ ਤੋਂ ਸ਼ੁਰੂ ਹੋ ਕੇ ਜੀ.ਟੀ.ਰੋਡ ਤੋਂ ਵਡਾਲਾ ਚੌਕ, ਰਵਿਦਾਸ ਚੌਕ, ਅੱਡਾ ਭਾਰਗਵ ਕੈਂਪ, ਨਕੋਦਰ ਚੌਕ (ਅੰਬੇਦਕਰ ਚੌਕ), ਲਵਲੀ ਸਵੀਟਸ ਵਾਲੇ ਰੋਡ ਤੋਂ ਭਗਵਾਨ ਵਾਲਮੀਕੀ ਚੌਕ (ਜਯੋਤੀ ਚੌਕ), ਕੰਪਨੀ ਬਾਗ ਚੌਕ (ਸ਼੍ਰੀ ਰਾਮ ਚੌਕ), ਲਵ-ਕੁਸ਼ ਚੌਕ ਤੋਂ ਫਗਵਾੜਾ ਗੇਟ ਬਾਜ਼ਾਰ, ਭਗਤ ਸਿੰਘ ਚੌਕ, ਇਹ ਭਗਤ ਸਿੰਘ ਚੌਕ ਤੋਂ ਖਿੰਗੜਾ ਗੇਟ ਅੱਡਾ ਹੁਸ਼ਿਆਰਪੁਰ, ਮਾਈ ਹੀਰਨ ਗੇਟ ਅਤੇ ਭਗਵਾਨ ਵਾਲਮੀਕੀ ਗੇਟ ਤੋਂ ਹੁੰਦੀ ਹੋਈ ਪਟੇਲ ਚੌਕ ਵਿਖੇ ਸਮਾਪਤ ਹੋਵੇਗੀ।
ਟਰੈਫਿਕ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੋਭਾ ਯਾਤਰਾ ਸਬੰਧੀ ਸਵੇਰੇ 10 ਵਜੇ ਤੋਂ ਸ਼ਹਿਰ ਦੇ ਸਾਰੇ ਰਸਤਿਆਂ ਨੂੰ ਮੋੜ ਦਿੱਤਾ ਜਾਵੇਗਾ। ਨਕੋਦਰ ਤੋਂ ਜਲੰਧਰ ਵੱਲ ਆਉਣ ਵਾਲੇ ਛੋਟੇ ਵਾਹਨਾਂ ਲਈ ਪ੍ਰਤਾਪਪੁਰਾ ਤੋਂ ਸਿਟੀ ਇੰਸਟੀਚਿਊਟ ਅਤੇ ਉਥੋਂ ਕਰੂ ਮਾਲ, ਸਮਰਾ ਚੌਕ ਤੱਕ ਰਸਤਾ ਤੈਅ ਕੀਤਾ ਗਿਆ ਹੈ।

ਨਕੋਦਰ ਤੋਂ ਆਉਣ ਵਾਲੇ ਭਾਰੀ ਵਾਹਨਾਂ ਲਈ ਨਕੋਦਰ ਪੁਲੀ ਤੋਂ ਜੰਡਿਆਲਾ-ਜਮਸ਼ੇਰ ਵਾਇਆ ਮੈਕਡੋਨਲਡ ਵਾਇਆ ਰਾਮਾਮੰਡੀ-ਪੀ.ਏ.ਪੀ. ਦਾ ਰਸਤਾ ਤੈਅ ਕੀਤਾ ਗਿਆ ਹੈ। ਇਸੇ ਤਰ੍ਹਾਂ ਜਲੰਧਰ ਸ਼ਹਿਰ ਤੋਂ ਨਕੋਦਰ ਜਾਣ ਵਾਲਿਆਂ ਨੂੰ ਵੀ ਜਮਸ਼ੇਰ-ਜੰਡਿਆਲਾ ਰੂਟ ਰਾਹੀਂ ਪੀਏਪੀ-ਹਵੇਲੀ ਅੰਡਰਪਾਸ ਰਾਹੀਂ ਜਾਣ ਦਾ ਫੈਸਲਾ ਕੀਤਾ ਗਿਆ ਹੈ।
