ਚੰਡੀਗੜ੍ਹ, 20 ਦਸੰਬਰ, 20220 : ਇਨਕਮ ਟੈਕਸ ਵਿਭਾਗ ਵੱਲੋਂ ਪੰਜਾਬੀ ਗਾਇਕਾਂ ਰਣਜੀਤ ਬਾਵਾ ਤੇ ਕੰਵਰ ਗਰੇਵਾਲ ਦੇ ਠਿਕਾਣਿਆਂ ’ਤੇ 24 ਘੰਟੇ ਤੋਂ ਬਾਅਦ ਵੀ ਲਗਾਤਾਰ ਰੇਡ ਜਾਰੀ ਹੈ।
ਇਨਕਮ ਟੈਕਸ ਦੀਆਂ ਟੀਮਾਂ ਨੇ ਕੱਲ੍ਹ ਸਵੇਰੇ ਤਕਰੀਬਨ ਪੌਣੇ 9 ਵਜੇ ਦੋਵਾਂ ਗਾਇਕਾਂ ਦੇ ਠਿਕਾਣਿਆਂ ’ਤੇ ਰੇਡ ਸ਼ੁਰੂ ਕੀਤੀ ਸੀ। ਇਨਕਮ ਟੈਕਸ ਵਿਭਾਗ ਦੀ ਭਾਸ਼ਾ ਵਿਚ ਇਸ ਰੇਡ ਨੂੰ ਸਰਵੇ ਆਖਿਆ ਜਾਂਦਾ ਹੈ। ਵਿਭਾਗ ਨੇ ਦੋਵਾਂ ਗਾਇਕਾਂ ਦੇ ਘਰਾਂ ਤੋਂ ਇਲਾਵਾ ਗੱਡੀਆਂ ਤੇ ਹੋਰ ਜਾਇਦਾਦਾਂ ਦੀ ਵੀ ਤਲਾਸ਼ੀ ਲਈ ਹੈ।
ਪੰਜਾਬੀ ਗਾਇਕ ਰਣਜੀਤ ਬਾਵਾ ਦੇ ਮੋਹਾਲੀ ਦੇ 69 ਸੈਕਟਰ ਵਿਚ ਸਥਿਤ ਘਰ ‘ਚ ਦੇਰ ਰਾਤ ਤੱਕ ਵੀ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਜਾਰੀ ਰਹੀ। ਦੱਸਿਆ ਜਾ ਰਿਹਾ ਹੈ ਕਿ, ਵਿਭਾਗ ਦੇ ਅਧਿਕਾਰੀਆਂ ਨੇ ਬਿਸਤਰੇ ਮੰਗਵਾ ਲਏ ਗਏ ਹਨ। ਜਾਣਕਾਰਾਂ ਦੀ ਮੰਨੀਏ ਤਾਂ, ਮੋਹਾਲੀ ਵਾਲੇ ਘਰ ਵਿਚ ਬਾਵਾ ਅਤੇ ਉਨ੍ਹਾਂ ਦੀ ਮਾਤਾ ਮੌਜੂਦ ਹਨ। ਇਸ ਤੋਂ ਇਲਾਵਾ ਸਵੇਰ ਸਮੇਂ ਤੋਂ ਹੀ ਬਾਵੇ ਦੇ ਚਾਰ ਟਿਕਾਣਿਆਂ ਤੇ ਅੱਜ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ।
ਇਸ ਤੋਂ ਬਿਨਾਂ ਭਾਰਤ ਵਿਚ ਪ੍ਰਸਿੱਧ ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਖਾਤਾ ਸਸਪੈਂਡ ਕਰਦਿੱਤਾ ਗਿਆ ਹੈ। ਟਵਿੱਟਰ ਅਕਾਉਂਟ ’ਤੇ ਲਿਖਿਆ ਆ ਰਿਹਾ ਹੈ ਕਿ ਇਕ ਕਾਨੂੰਨੀ ਨੋਟਿਸ ਦੇ ਕਾਰਨ ਇਹ ਅਕਾਉਂਟ ਸਸਪੈਂਡ ਕੀਤਾ ਗਿਆਹੈ।
ਦੱਸ ਦਈਏ ਕਿ, ਇਤਿਹਾਸਿਕ ਕਿਸਾਨ ਅੰਦੋਲਨ ਸਮੇਂ ਰਣਜੀਤ ਬਾਵਾ, ਜੈਜ਼ੀ ਬੀ ਅਤੇ ਕੰਵਰ ਗਰੇਵਾਲ ਵਲੋਂ ਕਿਸਾਨਾਂ ਦੇ ਹੱਕ ਵਿਚ ਅਤੇ ਸਰਕਾਰ ਤੇ ਖਿਲਾਫ਼ ਗੀਤ ਗਾਏ ਸਨ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ ਸੀ।