ਬਟਾਲਾ ਦੇ ਇਕ ਘਰ ਤੋਂ Ak56 ਰਾਈਫ਼ਲ ਹੋਈ ਬਰਾਮਦ, ਚੋਰ ਦੀ ਨਿਸ਼ਾਨਦੇਹੀ ‘ਤੇ ਹੋਈ ਬਰਾਮਦ, ਨੌਕਰੀ ਤੋਂ ਬਰਖਾਸਤ ਅਤੇ ਜੇਲ੍ਹ ਸਜ਼ਾ ਕੱਟ ਰਹੇ ਸਾਬਕਾ ਇੰਸਪੈਕਟਰ ਦਾ ਨਾਂਅ ਆਇਆ ਸਾਹਮਣੇ

ਬਟਾਲਾ, 20 ਦਸੰਬਰ 2022 – ਬਟਾਲਾ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਪਵਨ ਕੁਮਾਰ ਨਾਮ ਦੇ ਚੋਰ ਕੋਲੋ ਇੱਕ ਏਕੇ 56 ਰਾਈਫਲ ਬਰਾਮਦ ਕੀਤੀ ਹੈ। ਦਰਅਸਲ ਬਟਾਲਾ ਪੁਲਸ ਵੱਲੋਂ ਇਕ ਪਵਨ ਨਾਮ ਦੇ ਚੋਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦ ਪੁਲਸ ਉਸ ਦੇ ਕੋਲੋਂ ਚੋਰੀ ਦੇ ਮਾਮਲੇ ਵਿਚ ਪੁਛਗਿੱਛ ਕਰ ਰਹੀ ਸੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਕੋਲ ਇੱਕ Ak 56 ਰਾਈਫਲ ਪਈ ਹੋਈ ਹੈ।

ਪੁਲਸ ਨੇ ਜਦ ਸਖ਼ਤੀ ਦੇ ਨਾਲ ਚੋਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਰਾਈਫਲ ਕਾਰ ਵਾਸ਼ਿੰਗ ਸੇਂਟਰ ਦੇ ਮਾਲਕ ਦੀਪ ਰਾਜ ਦੇ ਘਰ ਤੋਂ ਚੋਰੀ ਕੀਤੀ ਹੈ। ਪੁਲਸ ਵੱਲੋਂ ਪਵਨ ਕੁਮਾਰ ਵੱਲੋਂ ਲੁਕਾ ਕੇ ਰਖੀ ਗਈ Ak 56 ਰਾਈਫਲ ਬਰਾਮਦ ਕਰ ਲਈ। ਇਸ ਮਾਮਲੇ ਵਿਚ ਜਦ ਪੁਲਸ ਨੇ ਕਾਰ ਵਾਸ਼ਿੰਗ ਸੇਂਟਰ ਦੇ ਮਾਲਕ ਦੀਪ ਰਾਜ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਇਹ ਰਾਈਫ਼ਲ ਉਸ ਨੂੰ ਪੁਲਿਸ ਨੋਕਰੀ ਤੋਂ ਡਿਸਮਿਸ ਅਤੇ ਇਸ ਵਕਤ ਜੇਲ੍ਹ ਵਿੱਚ ਬੰਦ ਇੰਸਪੈਕਟਰ ਨੌਰੰਗ ਸਿੰਘ ਨੇ ਰੱਖਣ ਲਈ ਦਿੱਤੀ ਸੀ।

ਪੁਲਸ ਨੇ ਦੀਪ ਰਾਜ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਪੁਲਸ ਅਦਾਲਤ ਰਾਹੀਂ ਜੇਲ੍ਹ ਵਿਚ ਬੰਦ ਇੰਸਪੈਕਟਰ ਨਰੰਗ ਸਿੰਘ ਦੇ ਕੋਲੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਇਥੇ ਇਹ ਦੱਸਣਾ ਬਣਦਾ ਹੈ ਕਿ ਇੰਸਪੈਕਟਰ ਨੌਰੰਗ ਸਿੰਘ ਨੂੰ ਅਦਾਲਤ ਵੱਲੋਂ 2018 ਦੇ ਵਿਚ ਪੁਲਸ ਹਿਰਾਸਤ ਦੌਰਾਨ ਹੋਈਆਂ ਮੌਤਾਂ ਲਈ ਸਜਾ ਸੁਣਾਈ ਸੀ, ਜੋ ਇਸ ਵਕਤ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਮਲਾ ਜਗਦੀਸ਼ ਟਾਈਟਲਰ ਵੱਲੋਂ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਣ ਦਾ, ਦਿੱਲੀ ਪੁੱਜਣ ‘ਤੇ ਜਾਗੋ ਪਾਰਟੀ ਕਾਲੇ ਝੰਡੇ ਵਿਖਾਏਗੀ

80 ਰੁਪਏ ‘ਚ 800 ਕਿਲੋਮੀਟਰ ਚੱਲੇਗੀ ਇਹ ਇਲੈਕਟ੍ਰਿਕ ਬਾਈਕ, ਪੜ੍ਹੋ ਕੀ ਹੈ ਕੀਮਤ