ਚੰਡੀਗੜ੍ਹ, 25 ਦਸੰਬਰ 2022 – ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸਰਪ੍ਰਸਤੀ ਹੇਠ ਸ਼ਿਮਲਾ ਖੇਤਰ ਦੀਆਂ ਸਿੰਘ ਸਭਾਵਾਂ ਦੀ ਇਕ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ,ਮਾਲ ਰੋਡ ਸ਼ਿਮਲਾ ਵਿਖੇ ਅਯੋਜਿਤ ਕੀਤੀ ਗਈ। ਸਿੰਘ ਸਭਾ ਸ਼ਿਮਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਕੇਂਦਰੀ ਸਿੰਘ ਸਭਾ ਦੇ ਸੇਵਕਾ ਦਾ ਸ਼ਿਮਲਾ ਵਿਖੇ ਪੁਜੱਣ ‘ਤੇ ਸਵਾਗਤ ਕੀਤਾ।
ਚੰਡੀਗੜ੍ਹ ਤੋਂ ਪੁੱਜੇ ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਡਾ.ਖ਼ੁਸ਼ਹਾਲ ਸਿੰਘ ਸਿੰਘ ਸਭਾ ਲਹਿਰ ਦੇ ਇਤਿਹਾਸਕ ਪਿਛੋਕੜ ਬਾਰੇ ਵਿਸਤਾਰ ਸਾਹਿਤ ਜਾਣਕਾਰੀ ਦਿਤੀ। ਸਿੰਘ ਸਭਾ ਲਹਿਰ ਦੇ 150 ਸਾਲਾ ਸ਼ਤਾਬਦੀ ਨੂੰ ਮੁੱਖ ਰੱਖ ਕੇ ਕੀਤੇ ਜਾਣ ਵਾਲੇ ਅਕਾਦਮਿਕ ਕਾਰਜਾਂ ਦੇ ਵੇਰਵਾ ਪ੍ਰਸਿਧ ਲੇਖਕ ਰਾਜਵਿੰਦਰ ਰਾਹੀ ਨੇ ਦਿੱਤਾ। ਸੀਨੀਅਰ ਪਤੱਰਕਾਰ ਜਸਪਾਲ ਸਿੰਘ ਸਿਧੁ ਨੇ ਸਿੰਘ ਸਭਾ ਦੀ ਵਰਤਮਾਨ ਪ੍ਰਸਗਿਤਾ ਬਾਰੇ ਸਮਾਜਕ ਵਿਸ਼ਲੇਸ਼ਣ ਕੀਤਾ। ਗੁਰਸਾਗਰ ਸਿੰਘ ਚੌਧਰੀ ਨੇ ਹਿਮਾਚਲ ਪ੍ਰਦੇਸ ਦੀ ਸਿੰਘ ਸਭਾਵਾਂ ਦੀਆਂ ਚਣੌਤੀਆਂ ਅਤੇ ਸਮਸਿਆਂਵਾਂ ਦੇ ਹਲ ਵਾਸਤੇ ਆਪਸੀ ਤਾਲ-ਮੇਲ ਦੀ ਜਰੂਰਤ ਬਾਰੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਗੁਰਦੁਆਰਿਆਂ ਦੀਆਂ ਲੋੜਾਂ ਅਨੁਸਾਰ ਗ੍ਰੰਥੀ ਸਿੰਘ,ਰਾਗੀ ਜਥੇ ਅਤੇ ਹੋਰ ਅਮਲੇ ਦੀ ਸਿਖਲਾਈ ਕੇਂਦਰ ਸਥਾਪਤ ਕਰਨ ਦੀ ਮੰਗ ਕੀਤੀ।
ਸਿੰਘ ਸਭਾ ਸ਼ਿਮਲਾ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਨੇ ਸਿੱਖ ਨੌਜੁਆਨੀ ਦੇ ਵੱਡੇ ਪਧਰ ਉਤੇ ਹੋ ਰਹੇ ਵਿਦੇਸ਼ੀ ਪ੍ਰਵਾਸ ਤੇ ਚਿੰਤਨ ਕਰਦਿਆਂ ਸਿੰਘ ਸਭਾਵਾਂ ਨੂੰ ਨੌਜੁਆਨਾਂ ਨੂੰ ਰੋਜਗਾਰ ਪ੍ਰਦਾਨ ਕਰਨ ਹਿਤ ਸਿਖਲਾਈ ਕੇਂਦਰ ਸਥਾਪਤ ਕਰਨ ਬਾਰੇ ਸੁਝਾਅ ਦਿਤਾ। ਸੁਰਿੰਦਰਪਾਲ ਸਿੰਘ ਨੇ ਸ਼ਿਮਲਾ ਦੇ ਸਿੱਖ ਸਮਾਜ ਵਲੋਂ ਸਿੰਘ ਸਭਾ ਦੀ 100 ਸਾਲਾ ਸ਼ਤਾਬਦੀ ਮੌਕੇ ਕੀਤੇ ਗਏ ਇਤਿਹਾਸ ਸਹਿਯੋਗ ਅਤੇ ਸਰਗਰਮੀਆਂ ਬਾਰੇ ਦਿਲਚਸਪ ਵੇਰਵੇ ਸਾਂਝੇ ਕੀਤੇ। ਉਹਨਾਂ ਨੇ ਕੇਂਦਰੀ ਸਿੰਘ ਸਭਾ ਵਲੋਂ ਪ੍ਰਕਾਸਤ ਕੀਤੇ ਜਾ ਰਹੇ ਸਿੰਘ ਸਭਾ ਪ੍ਰੱਤ੍ਰਿਕਾ ਦੇ ਵਿਸ਼ੇਸ਼ ਅੰਕਾਂ ਦੀ ਪ੍ਰਸੰਸਾ ਕੀਤੀ।
ਰਵਿੰਦਰ ਸਿੰਘ ਨੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸਥਾਪਤ ਕੀਤੇ ਗਏ ਸਿੱਖ ਮੀਡੀਆ ਸੈਂਟਰ ਦੀ ਸ਼ਲਾਗਾ ਕਰਦਿਆਂ ਮੀਡੀਆ ਖੇਤਰ ਦੀ ਧਰਮ ਪ੍ਰਚਾਰ ਅਤੇ ਪ੍ਰਸਾਰ ਵਿਚ ਭੂਮਿਕਾ ਦੀ ਮਹੱਤਤਾ ਬਾਰੇ ਦਸਿਆ। ਸਿੰਘ ਸਭਾਵਾਂ ਵਲੋਂ ਇਕ ਮਤਾ ਪਾਸ ਕਰਕੇ ਸਾਰੇ ਹਿਮਾਚਲ ਦੀਆਂ ਸਿੰਘ ਸਭਾਵਾਂ ਦਾ ਇਕ ਵੱਡਾ ਸਮਾਗਮ ਮਾਰਚ 2023 ਵਿਚ ਕਰਨ ਦਾ ਐਲਾਣ ਕੀਤਾ ਗਿਆ ਜਿਸ ਦੀ ਅਗਵਾਹੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਕਰੇਗੀ। ਕੰਵਲਜੀਤ ਸਿੰਘ ਨੇ ਸਮੇਂ ਦੀ ਲੋੜ ਹਿਤ ਕੇਂਦਰੀ ਸਿੰਘ ਸਭਾ ਵਲੋਂ ਇਕ ਵਿਸ਼ੇਸ਼ ਵੈਬ ਸਾਇਟ ਦੁਆਰਾ ਦੇਸ਼ਾ-ਵਿਦੇਸ਼ਾਂ ਦੀਆ ਸਿੰਘ ਸਭਾਵਾਂ ਦੇ ਤਾਲ-ਮੇਲ ਵਾਸਤੇ ਕੀਤੇ ਜਾ ਰਹੇ ਕਾਰਜ ਪ੍ਰਸੰਸਾ ਕਰਦਿਆ ਹਿਮਾਚਲ ਦੀ ਸੰਗਤ ਵਲੋਂ ਸਮਰਥਨ ਅਤੇ ਸਹਿਯੋਗ ਦਾ ਵਿਸ਼ਵਾਸ਼ ਦਿਵਾਇਆ। ਇਸ ਮੀਟਿੰਗ ਵਿਚ ਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ, ਸਿੰਦਰ ਸਿੰਘ, ਹਰਪਾਲ ਸਿੰਘ ਅਤੇ ਨਵਜੀਤ ਸਿੰਘ ਸ਼ਾਮਲ ਹੋਏ।