SBI ਬੈਂਕ ਮੈਨੇਜਰ ਸਮੇਤ 3 ‘ਤੇ FIR: 21 ਲੱਖ ਰੁਪਏ ਕਢਵਾਉਣ ਦੇ ਦੋਸ਼

ਪਟਿਆਲਾ, 25 ਦਸੰਬਰ 2022 – ਪਟਿਆਲਾ ‘ਚ ਭਾਰਤੀ ਸਟੇਟ ਬੈਂਕ (SBI) ਦੇ ਮੈਨੇਜਰ ਸਮੇਤ 3 ਲੋਕਾਂ ‘ਤੇ ਖਾਤੇ ‘ਚੋਂ 21 ਲੱਖ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੋਤਵਾਲੀ ਨਾਭਾ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਪਟਿਆਲਾ ਗੇਟ ਨਾਭਾ ਸ਼ਾਖਾ ਦੇ ਮੁੱਖ ਪ੍ਰਬੰਧਕ ਸੁਸ਼ੀਲ ਕੁਮਾਰ, ਪੂਜਾ ਸ਼ਰਮਾ ਵਾਸੀ ਬੁੱਧ ਰਾਮ ਵਾਲੀ ਗਲੀ ਅਤੇ ਪਰਜਿੰਦਰ ਕੁਮਾਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ।

ਇਸ ਮਾਮਲੇ ਵਿੱਚ ਖਾਤਾਧਾਰਕ ਪੁਰਸ਼ੋਤਮ ਦਾਸ ਵਾਸੀ ਮਾਨ ਕੋਠੀ ਗਿੱਲਾ ਸਟਰੀਟ ਨਾਭਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਸ਼ਿਕਾਇਤ ਵਿੱਚ ਕਿਹਾ ਕਿ ਮੁਲਜ਼ਮਾਂ ਨੇ ਮਿਲੀਭੁਗਤ ਨਾਲ ਵੱਖ-ਵੱਖ ਮਿਤੀਆਂ ਨੂੰ ਉਸ ਦੇ ਬੈਂਕ ਖਾਤੇ ਵਿੱਚੋਂ ਕੁੱਲ 21 ਲੱਖ ਰੁਪਏ ਕਢਵਾ ਲਏ। ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਉਹ ਸਾਰੀਆਂ ਤਰੀਕਾਂ ਵੀ ਦੱਸ ਦਿੱਤੀਆਂ ਹਨ, ਜਿਨ੍ਹਾਂ ‘ਚ ਉਸ ਦੇ ਖਾਤੇ ‘ਚੋਂ ਨਕਦੀ ਕਢਵਾਈ ਗਈ ਸੀ।

ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਮੁਲਜ਼ਮ ਨੇ ਉਸ ਦੇ ਬੈਂਕ ਖਾਤੇ ਵਿੱਚੋਂ ਨਕਦੀ ਕਢਵਾਉਣ ਤੋਂ ਪਹਿਲਾਂ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਇਸ ਤੋਂ ਬਾਅਦ ਉਕਤ ਦਸਤਾਵੇਜ਼ਾਂ ਦੇ ਆਧਾਰ ‘ਤੇ ਮੁਲਜ਼ਮਾਂ ਨੇ ਵੱਖ-ਵੱਖ ਸਮੇਂ ‘ਤੇ ਨਕਦੀ ਕਢਵਾਈ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਨਕਦੀ ਨਿਕਲੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੰਘ ਸਭਾ ਲਹਿਰ ਦੇ 150 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼ਿਮਲਾ ਵਿਖੇ ਹੋਈ ਇੱਕਤਰਤਾ

ਪੰਜਾਬੀ ਭਾਸ਼ਾ ਪ੍ਰਤੀ ਮੁੱਖ ਮੰਤਰੀ ਦਾ ਮੋਹ ਸਿਰਫ ਡਰਾਮਾ ਸਾਬਤ ਹੋਇਆ: ਰਾਜੇਸ਼ ਬਾਗਾ