ਅੰਮ੍ਰਿਤਸਰ, 26 ਦਸੰਬਰ 2022 – ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਬੀਤੀ ਰਾਤ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਨੇੜੇ ਇੱਕ ਡਰੋਨ ਨੂੰ ਡੇਗ ਲਿਆ। 25 ਦਸੰਬਰ ਨੂੰ ਸ਼ਾਮ 7.40 ਵਜੇ ਦੇ ਕਰੀਬ ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਵਾਲੇ ਇੱਕ ਡਰੋਨ ਦਾ ਪਤਾ ਲਗਾਇਆ। ਇਹ ਡਰੋਨ ਅੰਮ੍ਰਿਤਸਰ ਦੇ ਪਿੰਡ ਰਾਜਾਤਾਲ ਨੇੜੇ ਡਿੱਗਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਕਰਮੀਆਂ ਨੇ ਖੇਤਾਂ ਵਿੱਚੋਂ ਬਰਾਮਦ ਕਰ ਲਿਆ ਸੀ। ਬੀਐਸਐਫ ਨੇ ਇਹ ਜਾਣਕਾਰੀ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ 25 ਦਸੰਬਰ ਦੀ ਰਾਤ ਨੂੰ ਡਰੋਨ ਦੀ ਆਵਾਜ਼ ਸੁਣੀ। ਬੀਐਸਐਫ ਦੇ ਜਵਾਨਾਂ ਨੇ ਤੁਰੰਤ ਉਸ ਪਾਸੇ ਗੋਲੀਬਾਰੀ ਕੀਤੀ। ਕੁਝ ਦੇਰ ਬਾਅਦ ਜਦੋਂ ਬੀਐਸਐਫ ਦੇ ਜਵਾਨਾਂ ਨੇ ਸਰਚ ਅਭਿਆਨ ਸ਼ੁਰੂ ਕੀਤਾ ਤਾਂ ਅੰਮ੍ਰਿਤਸਰ ਸਰਹੱਦ ਨੇੜੇ ਖੇਤਾਂ ਵਿੱਚੋਂ ਡਰੋਨ ਮਿਲਿਆ। ਦੱਸ ਦੇਈਏ ਕਿ ਡਰੋਨ ਨਾਲ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ ਪਰ ਸੰਭਾਵਨਾ ਹੈ ਕਿ ਡਰੋਨ ਨਾਲ ਭੇਜੀ ਗਈ ਚੀਜ਼ ਡਿੱਗਣ ਤੋਂ ਪਹਿਲਾਂ ਇਸ ਤਰ੍ਹਾਂ ਸੁੱਟ ਦਿੱਤੀ ਗਈ ਸੀ। ਬੀਐਸਐਫ ਵੱਲੋਂ ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।