- ਥਾਣਾ ਕੋਤਵਾਲੀ ਵਿੱਚ 8 ਮੁਲਜ਼ਮਾਂ ਖ਼ਿਲਾਫ਼ 4 ਵੱਖ-ਵੱਖ ਕੇਸ ਕੀਤੇ ਗਏ ਦਰਜ
ਕਪੂਰਥਲਾ, 26 ਦਸੰਬਰ 2022 – ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਲਗਾਤਾਰ ਮੋਬਾਈਲ ਫੋਨ ਅਤੇ ਹੋਰ ਸਾਮਾਨ ਬਰਾਮਦ ਹੋ ਰਿਹਾ ਹੈ ਹਰ ਵਾਰ ਪ੍ਰਸ਼ਾਸਨ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਸਖ਼ਤੀ ਕੀਤੀ ਗਈ ਹੈ, ਪਰ ਇਨ੍ਹਾਂ ਦਾਅਵਿਆਂ ਦੀ ਉਸ ਵੇਲੇ ਪੋਲ ਖੁੱਲ੍ਹ ਜਾਂਦੀ ਹੈ ਜਦੋਂ ਜੇਲ੍ਹਾਂ ਵਿੱਚੋਂ ਇਸ ਤਰ੍ਹਾਂ ਮੋਬਾਈਲ ਫ਼ੋਨ ਅਤੇ ਹੋਰ ਸਮਾਨ ਬਰਾਮਦ ਹੁੰਦਾ ਹੈ। ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿੱਚੋਂ ਇੱਕ ਵਾਰ ਫਿਰ ਮੋਬਾਈਲ ਫੋਨ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ।
ਕਪੂਰਥਲਾ ਕੇਂਦਰੀ ਜੇਲ੍ਹ ਵਿੱਚ ਬੈਰਕਾਂ ਦੀ ਤਲਾਸ਼ੀ ਦੌਰਾਨ ਮੋਬਾਈਲ ਫੋਨ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਇਹ ਬਰਾਮਦਗੀ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਨਚੇਤ ਤਲਾਸ਼ੀ ਦੌਰਾਨ ਕੀਤੀ ਗਈ, ਜਿਸ ਵਿੱਚ 7 ਮੋਬਾਈਲ ਫ਼ੋਨ, 7 ਸਿਮ ਕਾਰਡ, 7 ਬੈਟਰੀਆਂ, 1 ਚਾਰਜਰ, 1 ਡਾਟਾ ਕੇਬਲ, 1 ਈਅਰ ਫ਼ੋਨ ਆਦਿ ਬਰਾਮਦ ਹੋਏ ਹਨ। ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਐਕਟ ਦੀ ਧਾਰਾ 52-ਏ ਤਹਿਤ ਕਪੂਰਥਲਾ ਦੇ ਥਾਣਾ ਕੋਤਵਾਲੀ ਵਿੱਚ 8 ਮੁਲਜ਼ਮਾਂ ਖ਼ਿਲਾਫ਼ 4 ਵੱਖ-ਵੱਖ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚੋਂ 6 ਕੈਦੀ ਹਨ ਅਤੇ 2 ਹਵਾਲਾਤੀ ਵਿੱਚ ਦੱਸੇ ਜਾ ਰਹੇ ਹਨ।