ਸਿਵਲ ਹਸਪਤਾਲ ਵਿਚ ਲਾਸ਼ ਬਦਲਣ ਦਾ ਮਾਮਲਾ: SMO, ਡਾਕਟਰ ਅਤੇ ਫੋਰਥ ਕਲਾਸ ਮੁਲਾਜ਼ਮ ਤੇ ਕੇਸ ਦਰਜ

ਗੁਰਦਾਸਪੁਰ, 26 ਦਸੰਬਰ 2022 – ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਸੀ। ਹਸਪਤਾਲ ਵੱਲੋਂ ਸੜਕ ਹਾਦਸੇ ਤੋਂ ਬਾਅਦ ਮੁਰਦਾਘਰ ‘ਚ ਰੱਖੀ ਲਾਸ਼ ਨੂੰ ਰੇਲਵੇ ਲਾਈਨਾਂ ਤੋਂ ਮਿਲੀ ਲਾਵਾਰਿਸ ਲਾਸ਼ ਦੱਸ ਸਸਕਾਰ ਕਰ ਦਿੱਤਾ ਗਿਆ ਸੀ, ਪੋਸਟਮਾਰਟਮ ਲਈ ਪਹੁੰਚੇ ਪਰਿਵਾਰ ਵਾਲਿਆਂ ਨੂੰ ਜਦੋਂ ਲਾਸ਼ ਨਾ ਮਿਲੀ ਤਾਂ ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਸੀ।

ਅਸਲ ‘ਚ ਸਿਵਿਲ ਹਸਪਤਾਲ ਦੇ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਮ੍ਰਿਤਕ ਸੁਰਿੰਦਰ ਸਿੰਘ ਦੀ ਲਾਸ਼ ਦਾ ਸੰਸਕਾਰ ਮਿਊਂਸਪਲ ਕਾਰਪੋਰੇਸ਼ਨ ਕੋਲੋ ਲਵਾਰਿਸ ਲਾਸ਼ ਕਹਿ ਕੇ ਕਰਵਾ ਦਿੱਤਾ ਗਿਆ ਸੀ ਅਤੇ ਲਵਾਰਿਸ ਲਾਸ਼ ਮ੍ਰਿਤਕ ਸੁਰਿੰਦਰ ਸਿੰਘ ਦੀ ਲਾਸ਼ ਕਹਿ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ।

ਪੀੜਤ ਪਰਿਵਾਰ ਦੇ ਵਲੋਂ ਜਦੋ ਲਾਸ਼ ਦੇਖੀ ਗਈ ਤਾਂ ਸਿਵਿਲ ਹਸਪਤਾਲ ਦੇ ਕਰਮਚਾਰੀਆਂ ਦੀ ਅਣਗਹਿਲੀ ਦਾ ਪਤਾ ਚੱਲਿਆ ਅਤੇ ਪਰਿਵਾਰ ਨੇ ਹਸਪਤਾਲ ਅੰਦਰ ਹੀ ਹੰਗਾਮਾ ਕਰਦੇ ਹੋਏ ਮ੍ਰਿਤਕ ਸੁਰਿੰਦਰ ਸਿੰਘ ਦੀ ਲਾਸ਼ ਦੀ ਮੰਗ ਕਰਨੀ ਸ਼ੁਰੂ ਕਰ ਦਿਤੀ ਸੀ, ਨਾਲ ਹੀ ਅਣਗਹਿਲੀ ਵਰਤਣ ਵਾਲੇ ਸਿਵਿਲ ਹਸਪਤਾਲ ਦੇ ਮੁਲਾਜ਼ਮਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਚੁੱਕੀ ਗਈ ਸੀ।

ਇਸ ਖਬਰ ਨੂੰ ਮੀਡੀਆ ਵਲੋਂ ਨਸ਼ਰ ਕੀਤਾ ਗਿਆ ਸੀ ਅਤੇ ਹੁਣ ਬਟਾਲਾ ਸਿਟੀ ਥਾਣੇ ਦੀ ਪੁਲਿਸ ਵਲੋਂ ਇਸ ਅਣਗਹਿਲੀ ਦੇ ਮੱਦੇਨਜ਼ਰ ਸਿਵਿਲ ਹਸਪਤਾਲ ਬਟਾਲਾ ਦੇ ਐਸ ਐਮ ਓ, ਹਸਪਤਾਲ ਦੇ ਫੋਰਥ ਕਲਾਸ ਮੁਲਾਜ਼ਮ ਦੀਪਕ ਕੁਮਾਰ ਸਮੇਤ ਹਸਪਤਾਲ ਦੇ ਇਕ ਡਾਕਟਰ ਖਿਲਾਫ ਆਈ ਪੀ ਸੀ ਦੀ ਧਾਰਾ 304 A ਅਤੇ 201 ਦੇ ਤਹਿਤ ਕੇਸ ਦਰਜ ਕਰ ਦਿੱਤਾ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਗੁਰੂ ਨਗਰੀ ‘ਚ ਏਜੰਟ ਨੇ YouTuber ਨੂੰ ਹੋਟਲ ਬੁੱਕ ਕਰਵਾਉਣ ‘ਤੇ ਲੜਕੀ ਮੁਹੱਈਆ ਕਰਵਾਉਣ ਦੀ ਕੀਤੀ ਪੇਸ਼ਕਸ਼

ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲਾ ਤਸਕਰ ਗ੍ਰਿਫਤਾਰ, ਡਰੋਨ ਰਾਹੀਂ ਕਰਵਾਉਂਦਾ ਸੀ ਸਪਲਾਈ