CM ਮਾਨ ਦਿਖੇ ਆਪਣੇ ਪੁਰਾਣੇ ਅੰਦਾਜ਼ ‘ਚ !, ਪੁਰਾਣੇ ਮਿੱਤਰ ਨੂੰ ਦੇਖ ਲਾਏ ਕਾਫਲੇ ਨੂੰ ਬ੍ਰੇਕ

ਚੰਡੀਗੜ੍ਹ, 27 ਦਸੰਬਰ 2022 – ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕ ਕੰਢੇ ਖੜ੍ਹੇ ਆਪਣੇ ਪੁਰਾਣੇ ਮਿੱਤਰ ਬਚਨ ਬੇਦਿਲ ਨੂੰ ਦੇਖ ਕੇ ਆਪਣੀਆਂ ਗੱਡੀਆਂ ਦਾ ਕਾਫ਼ਲਾ ਰੁਕਵਾ ਲਿਆ। ਮਾਨ ਆਪਣੀ ਗੱਡੀ ਤੋਂ ਥੱਲੇ ਉਤਰ ਕੇ ਬਚਨ ਬੇਦਿਲ ਨੂੰ ਮਿਲੇ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਤੇ ਦਸ ਮਿੰਟ ਦੇ ਕਰੀਬ ਉਹਨਾਂ ਨਾਲ ਮੁਲਾਕਾਤ ਕੀਤੀ।

ਬਚਨ ਬੇਦਿਲ ਨੇ ਅਚਾਨਕ ਹੋਈ ਇਸ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਸ਼ਾਮੀਂ ਆਪਣੇ ਬਡਰੁੱਖਾਂ (ਸੰਗਰੂਰ) ਸਥਿਤ ਘਰ ਜਾਣ ਲਈ ਮੋਹਾਲੀ ਦੀ ਏਅਰਪੋਰਟ ਰੋਡ ਤੋਂ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਉਹ ਵੀ ਸਾਈਡ ਉੱਤੇ ਕਾਰ ਲਗਾ ਕੇ ਸੜਕ ਕੰਢੇ ਖੜ੍ਹ ਗਏ। ਜਦੋਂ ਮੁੱਖ ਮੰਤਰੀ ਦੀ ਗੱਡੀ ਉਨ੍ਹਾਂ ਕੋਲੋਂ ਲੰਘਣ ਲੱਗੀ ਤਾਂ ਉਨ੍ਹਾਂ ਭਗਵੰਤ ਮਾਨ ਨੂੰ ਹੱਥ ਖੜ੍ਹਾ ਕਰ ਕੇ ਸਤਿ ਸ੍ਰੀ ਅਕਾਲ ਬੁਲਾਈ, ਅਚਾਨਕ ਹੀ ਜਦੋਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੜਕ ਕਿਨਾਰੇ ਖੜ੍ਹੇ ਦੇਖਦਿਆਂ ਹੀ ਆਪਣੀ ਗੱਡੀ ਰੁਕਵਾ ਲਈ ਅਤੇ ਗੱਡੀ ਤੋਂ ਥੱਲੇ ਉਤਰ ਆਏ।

CM ਮਾਨ ਦਾ ਇਹ ਅੰਦਾਜ਼ ਕਾਫੀ ਪੁਰਾਣਾ ਹੈ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਉਹ ਅਜਿਹਾ ਹੀ ਕਰਦੇ ਸਨ। ਉਨ੍ਹਾਂ ਦੀਆਂ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀਆਂ ਹੀ ਰਹਿੰਦਿਆਂ ਹਨ। ਕੁਝ ਲੋਕ ਇਸ ਨੂੰ ਪਬਲੀਸਿਟੀ ਸਟੰਟ ਵੀ ਕਹਿੰਦੇ ਹਨ ਪਰ ਫਿਰ ਵੀ ਮੁੱਖ ਮੰਤਰੀ ਵੱਲੋਂ ਲੋਕਾਂ ਨਾਲ ਇਸ ਤਰ੍ਹਾਂ ਦਾ ਰਾਬਤਾ ਲੋਕਤੰਤਰ ਲਈ ਸ਼ੁਭ ਸੰਕੇਤ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੋ ਪੁੱਤਰਾਂ ਨੇ ਕੀਤਾ ਪਿਉ ਦਾ ਕ+ਤ+ਲ, ਫਿਰ ਭੱਠੀ ‘ਚ ਲਾ+ਸ਼ ਨੂੰ ਸਾੜਿਆ, ਦੋਵੇਂ ਗ੍ਰਿਫਤਾਰ, ਪੜ੍ਹੋ ਕੀ ਹੈ ਮਾਮਲਾ

ਰਿਸ਼ਵਤ ਦੇ ਮਾਮਲੇ ‘ਚ ਫਰਾਰ ਔਰਤ ਗ੍ਰਿਫਤਾਰ, ਸਾਥੀਆਂ ਨਾਲ ਮਿਲ ਕੇਸ ਦਰਜ ਕਰਨ ਦਾ ਡਰਾਵਾ ਦੇ ਲੋਕਾਂ ਨੂੰ ਲੁੱਟਦੀ ਸੀ