ਚੰਡੀਗੜ੍ਹ ‘ਚ ਸ਼ਿਮਲਾ ਲੜਕੀ ਨਾਲ ਗੈਂਗਰੇਪ ਦੇ ਦੋਸ਼ ‘ਚ ਇੱਕ ਗ੍ਰਿਫ਼ਤਾਰ, ਦੂਜਾ ਫਰਾਰ

ਚੰਡੀਗੜ੍ਹ, 27 ਦਸੰਬਰ 2022 – ਚੰਡੀਗੜ੍ਹ ‘ਚ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ 26 ਸਾਲਾ ਲੜਕੀ ਨਾਲ ਕਥਿਤ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਮਾਮਲੇ ਵਿੱਚ ਲੜਕੀ ਨੂੰ ਸੈਕਟਰ 39 ਦੇ ਇੱਕ ਘਰ ਵਿੱਚ ਬੰਦ ਰੱਖਿਆ ਗਿਆ ਸੀ। ਪੁਲਿਸ ਨੇ ਗੈਂਗਰੇਪ ਦੇ ਇੱਕ ਦੋਸ਼ੀ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਦੂਜਾ ਮੁਲਜ਼ਮ ਸੰਨੀ ਫ਼ਰਾਰ ਦੱਸਿਆ ਜਾ ਰਿਹਾ ਹੈ।

ਪੁਲਿਸ ਵੱਲੋਂ ਉਸ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੀੜਤਾ ਸ਼ਿਮਲਾ ਦੀ ਰਹਿਣ ਵਾਲੀ ਹੈ ਅਤੇ ਦੋਸ਼ ਹਨ ਕਿ ਉਸ ਨਾਲ 4 ਦਿਨਾਂ ਤੱਕ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪੀੜਤਾ ਨੂੰ ਕਮਰੇ ‘ਚ ਬੰਧਕ ਬਣਾ ਕੇ ਰੱਖਿਆ ਗਿਆ ਸੀ। ਉਹ ਕਿਸੇ ਤਰ੍ਹਾਂ ਦੋਸ਼ੀ ਦੀ ਗ੍ਰਿਫਤ ਤੋਂ ਬਚ ਕੇ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ। ਪੀੜਤਾ ਨੇ ਪੁਲਿਸ ਨੂੰ ਉਸ ਘਰ ਬਾਰੇ ਜਾਣਕਾਰੀ ਦਿੱਤੀ ਜਿੱਥੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ। ਉਥੇ ਛਾਪਾ ਮਾਰ ਕੇ ਪਰਵਿੰਦਰ ਨੂੰ ਫੜ ਲਿਆ ਗਿਆ।

ਪੀੜਤਾ ਦੇ ਬਿਆਨ ਡਿਊਟੀ ਮੈਜਿਸਟ੍ਰੇਟ ਸਾਹਮਣੇ ਦਰਜ ਕਰਵਾਏ ਗਏ ਹਨ। ਮੁਲਜ਼ਮ ਪਰਵਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲੀਸ ਅਨੁਸਾਰ ਦੋਵੇਂ ਮੁਲਜ਼ਮ ਪੰਜਾਬ ਦੇ ਰਹਿਣ ਵਾਲੇ ਹਨ। ਪੀੜਤਾ ਅਨੁਸਾਰ ਸੰਨੀ ਨੇ ਪਹਿਲਾਂ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਫਿਰ ਦੋਵੇਂ ਮੁਲਜ਼ਮ ਵਾਰੀ-ਵਾਰੀ ਪੀੜਤਾ ਨੂੰ ਬੰਨ੍ਹ ਕੇ ਬਲਾਤਕਾਰ ਕਰਦੇ ਰਹੇ। ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।

ਪੀੜਤ ਲੜਕੀ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸ ਦੇ ਨਾਲ ਆਈਆਂ ਲੜਕੀਆਂ ਨੌਕਰੀ ਲਈ ਮੁਹਾਲੀ ਆਈਆਂ ਸਨ ਅਤੇ ਮੁਹਾਲੀ ਵਿੱਚ ਹੀ ਕਿਰਾਏ ’ਤੇ ਰਹਿ ਰਹੀਆਂ ਸਨ। ਪੀੜਤਾ ਇਕ ਮਹੀਨਾ ਪਹਿਲਾਂ ਮੋਹਾਲੀ ਦੇ ਸ਼ਾਹੀਮਾਜਰਾ ‘ਚ ਆਪਣੀ ਦੋਸਤ ਨਾਲ ਰਹਿਣ ਲੱਗੀ ਸੀ। ਫਰਾਰ ਮੁਲਜ਼ਮ ਸੰਨੀ ਨੇ ਪੀੜਤਾ ਨੂੰ ਦੋਸਤੀ ਦੇ ਜਾਲ ਵਿੱਚ ਫਸਾ ਲਿਆ। ਉਹ ਉਸ ਨਾਲ ਸੰਪਰਕ ਵਿੱਚ ਰਿਹਾ।

ਦੋਸ਼ੀ ਸੰਨੀ 4 ਦਿਨ ਪਹਿਲਾਂ ਦੋਸ਼ੀ ਪੀੜਤਾ ਨੂੰ ਘੁਮਾਉਣ ਲਿਜਾਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਉਸ ਨੂੰ ਵਰਗਲਾ ਕੇ ਸੈਕਟਰ 39 ਦੇ ਘਰ ਲੈ ਗਿਆ। ਇੱਥੇ ਆਪਣੇ ਦੋਸਤ ਪਰਵਿੰਦਰ ਨਾਲ ਮਿਲ ਕੇ ਪੀੜਤਾ ਨੂੰ ਬੰਦੀ ਬਣਾ ਲਿਆ ਅਤੇ ਦੋਵਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਜਾਣਕਾਰੀ ਅਨੁਸਾਰ ਇਹ ਕਮਰਾ ਪਰਵਿੰਦਰ ਦਾ ਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ LIP ਯੂਥ ਵਿੰਗ ਦੇ ਪ੍ਰਧਾਨ ਦਾ ਅਸਤੀਫਾ: ਸੰਨੀ ਕੈਂਥ ਭਾਜਪਾ ‘ਚ ਹੋ ਸਕਦੇ ਹਨ ਸ਼ਾਮਲ

ਸ਼ਰਾਬ ਦੇ ਕਾਰੋਬਾਰੀ ‘ਤੇ ED ਦਾ ਛਾਪਾ: ਚੰਨੀ ਬਜਾਜ ਦੇ ਟਿਕਾਣਿਆਂ ‘ਤੇ ਬੈਂਕ ਖਾਤਿਆਂ ਅਤੇ ਜਾਇਦਾਦ ਦੇ ਰਿਕਾਰਡ ਦੀ ਜਾਂਚ ਕਰ ਰਹੀ ਟੀਮ