ਹੋਟਲ ਦੇ ਕਮਰੇ ਵਿੱਚ ਜੂਆ ਖੇਡਦੇ 9 ਮੁਲਜ਼ਮ ਕਾਬੂ, ਪਰਚਾ ਦਰਜ

ਅੰਮ੍ਰਿਤਸਰ, 28 ਦਸੰਬਰ 2022 – ਥਾਣਾ ਮੋਹਕਮਪੁਰਾ ਦੀ ਪੁਲੀਸ ਨੇ ਬਟਾਲਾ ਰੋਡ ’ਤੇ ਸਥਿਤ ਇੱਕ ਹੋਟਲ ਦੇ ਕਮਰੇ ਵਿੱਚ ਜੂਆ ਖੇਡਦੇ 9 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹੋਟਲ ਮਾਲਕ ਅਮਿਤ ਕੁਮਾਰ ਬੇਰੀ, ਪੁਨੀਤ, ਦਿਨੇਸ਼ ਸਿੰਘ, ਨੀਰਜ, ਸੰਜੀਵ ਸਚਦੇਵਾ, ਸਤਪਾਲ ਸਿੰਘ, ਪੁਨੀਤ ਵਧਵਾ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ ਵਜੋਂ ਹੋਈ ਹੈ।

ਸਬ-ਇੰਸਪੈਕਟਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਬਟਾਲਾ ਰੋਡ ‘ਤੇ ਸਥਿਤ ਟਰੰਪ ਹੋਟਲ ਦੇ ਕਮਰਾ ਨੰਬਰ 201 ‘ਚ ਕੁਝ ਵਿਅਕਤੀ ਜੂਆ ਖੇਡ ਰਹੇ ਹਨ। ਪੁਲੀਸ ਨੇ ਉਪਰੋਕਤ ਸਾਰੇ ਨੌਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 70 ਹਜ਼ਾਰ 180 ਰੁਪਏ ਬਰਾਮਦ ਕੀਤੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ: ਬਿਜਲੀ ਦੇ ਟਾਵਰ ‘ਚ ਧਮਾਕਾ: ਲੋਕਾਂ ਦੇ ਬਿਜਲੀ ਦੇ ਮੀਟਰ ਤੇ ਹੋਰ ਸਾਮਾਨ ਸੜਿਆ

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਤੇਲੰਗਾਨਾ ਵਿਧਾਨ ਸਭਾ ਦੇ ਸਪੀਕਰ ਨਾਲ ਵਿਚਾਰ ਚਰਚਾ