- ਬਾਹਰਲੇ ਸੂਬੇ ਤੋਂ ਆ ਰਹੇ ਰਾਅ ਮਟੀਰੀਅਲ ਦੇ ਮਾਲੀਏ ਵਿੱਚ ਰਿਕਾਰਡ ਵੱਧਾ ਦਰਜ
ਨੰਗਲ 28 ਦਸੰਬਰ ,2022 – ਮਾਇਨਿੰਗ ਵਿਭਾਗ ਵਲੋਂ ਸਵਾ ਨਦੀ ਉਤੇ ਭਲਾਣ ਨੇੜੇ ਨਜਾਇਜ ਮਾਇਨਿੰਗ ਕਰਦੇ 6 ਟਿੱਪਰ ਅਤੇ 2 ਪੋਕਲੇਨ ਕਾਬੂ ਕੀਤੇ ਗਏ ਹਨ। ਮਾਇਨਿੰਗ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰੂਪਿੰਦਰ ਸਿੰਘ ਪਾਵਲਾ ਡਵੀਜਨ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਬੀਤੀ 27 ਦਸੰਬਰ ਦੀ ਰਾਤ ਲਗਭਗ 11.30 ਵਜੇ ਭਲਾਣ ਨੇੜੇ ਸਵਾ ਨਦੀ ਤੇ ਰੇਤਾ/ਗਰੇਵਲ ਦੀ ਨਜਾਇਜ ਮਾਇਨਿੰਗ ਕਰਦੇ ਹੋਏ ਇਹ ਮਸ਼ੀਨਰੀ ਕਾਬੂ ਕੀਤੀ ਜਿਸਨੂੰ ਨੰਗਲ ਪੁਲਿਸ ਦੇ ਹਵਾਲੇ ਕਰ ਦਿੱਤਾ।
ਉਹਨਾਂ ਦੱਸਿਆ ਕਿ ਮੋਕੇ ਤੇ ਇਕ ਪੋਕਲੇਨ ਅਤੇ 6 ਟਿੱਪਰ ਕਾਬੂ ਕੀਤੇ ਜਦੋਂ ਕਿ ਦੂਜੀ ਪੋਕੇਲੇਨ ਨੇੜੇ ਝਾੜੀਆਂ ਵਿਚੋਂ ਬਰਾਮਦ ਕੀਤੀ ਉਹਨਾਂ ਨੇ ਦੱਸਿਆ ਕਿ ਮਾਇਨਿੰਗ ਮੰਤਰੀ ਹਰਜੋਤ ਬੈਂਸ ਅਤੇ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਨਜਾਇਜ ਮਾਇਨਿੰਗ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਦੋਸ਼ੀਆ ਵਿਰੁੱਧ ਜੀਰੋ ਟੋਲੋਰੈਂਸ ਵਰਤਨਣ ਤੇ ਨਿਰਦੇਸ਼ ਦਿੱਤੇ ਹੋਏ ਹਨ ਜਿਲੇ ਦੇ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਵਲੋਂ ਨਿਰੰਤਰ ਨਜਾਇਜ ਮਾਇਨਿੰਗ ਦੀ ਸੰਭਾਵੀ ਥਾਵਾਂ ਦੀ ਨਿਗਰਾਨੀ ਕਰਨ ਦੀ ਹਦਾਇਤ ਕੀਤੀ ਹੋਈ ਹੈ ਉਹਨਾਂ ਨੇ ਦੱਸਿਆ ਕਿ ਮਨੀਸ਼ਾ ਰਾਣਾ ਉਪ ਮੰਡਲ ਮੈਜਿਸਟਰੇਟ ਨਾਲ ਲਗਾਤਾਰ ਤਾਲਮੇਲ ਕਰਕੇ ਇਹ ਨਜਾਇਜ ਮਾਇਨਿੰਗ ਕਰਨ ਵਾਲੀ ਮਸ਼ੀਨਰੀ ਮੋਕੇ ਤੇ ਹੀ ਕਾਬੂ ਕੀਤੀ ਗਈ ਹੈ।
ਥਾਣਾ ਮੁੱਖੀ ਨੰਗਲ ਦਾਨਿਸ਼ਵੀਰ ਨੇ ਦੱਸਿਆ ਕਿ ਮਾਇਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਸਿ਼ਕਾਇਤ ਦੇ ਅਧਾਰ ਤੇ ਮਾਇਨਸ ਐਂਡ ਮਿਨਰਲਜ਼ (ਰੈਗੂਲੇਸ਼ਨ ਆਫ ਡਿਵੈਲਪਮੈਂਟ ਐਕਟ 1957) ਦੀ ਧਾਰਾ 21(1), ਮਾਇਨਸ ਐਂਡ ਮਿਨਰਲਜ਼ (ਰੈਗੂਲੇਸ਼ਨ ਆਫ ਡਿਵੈਲਪਮੈਂਟ ਐਕਟ 1957) ਦੀ ਧਾਰਾ 4(1) ਅਧੀਨ ਐਫ ਆਈ ਆਰ ਨੰ: 0170 ਮਿਤੀ 28.12.2022 ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਕਾਰਜਕਾਰੀ ਇੰਜੀਨੀਅਰ ਮਾਇਨਿੰਗ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਜਾਇਜ ਮਾਇਨਿੰਗ ਉਤੇ ਪੂਰੀਤਰ੍ਹਾਂ ਲਗਾਮ ਲਗਾਈ ਹੋਈ ਹੈ, ਬਾਹਰਲੇ ਸੂਬਿਆ ਤੋਂ ਆਉਣ ਵਾਲੇ ਰਾਅ ਮਟੀਰੀਅਲ ਤੇ ਪੰਜਾਬ ਵਿੱਚ ਵਸੂਲ ਕੀਤਾ ਜਾਣ ਵਾਲਾ ਮਾਲੀਆਂ ਵੱਧ ਰਿਹਾ ਹੈ। ਉਹਨਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਡਵੀਜਨ ਵਿੱਚ 27 ਦਸੰਬਰ 2022 ਨੁੰ ਇਕ ਦਿਨ ਦਾ ਮਾਲੀਆਂ 16 ਲੱਖ ਰੁਪਏ ਵਸੂਲ ਕੀਤਾ ਹੈ ਜਦੋ ਕਿ ਰੂਪਨਗਰ ਜਿਲੇ ਵਿੱਚ ਇਸ ਦਿਨ ਦਾ ਕੁੱਲ ਮਾਲੀਆਂ 20 ਲੱਖ ਰੁਪਏ ਤੋਂ ਵੱਧ ਹੈ ਜ਼ੋ ਕਿ ਪਿਛਲੇ ਸਮੇਂ ਦੇ ਪ੍ਰਤੀ ਦਿਨ ਵਸੂਲ ਕੀਤੇ ਜਾਣ ਵਾਲੇ ਮਾਲੀਆਂ ਤੋਂ ਕਈ ਗੂਣਾਂ ਵੱਧ ਗਿਆ ਹੈ। ਉਹਨਾਂ ਕਿਹਾ ਕਿ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਨਿਰੰਤਰ ਮੋਨੀਟਰਿੰਗ ਅਤੇ ਛਾਪੇਮਾਰੀ ਜਾਰੀ ਰਹੇਗੀ।