ਚੰਡੀਗੜ੍ਹ, 2 ਜਨਵਰੀ 2022 – ਵਿਜੀਲੈਂਸ ਵੱਲੋਂ ਬਲਬੀਰ ਸਿੱਧੂ ਵੱਲੋਂ ਮੰਤਰੀ ਰਹਿੰਦਿਆਂ ਮੋਹਾਲੀ ਅਤੇ ਰੋਪੜ ਦੇ ਇਲਾਕੇ ਵਿੱਚ ਬਹੁ ਕਰੋੜੀ ਜ਼ਮੀਨਾਂ ਖਰੀਦਣ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਧੂ ਦੀ ਪਤਨੀ ਤੇ ਬੇਟੇ ਦੇ ਨਾਂ ‘ਤੇ ਖਰੀਦੀ ਗਈ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਪਰਿਵਾਰਿਕ ਮੈਂਬਰਾਂ ਦੇ ਨਾਂ ‘ਤੇ ਮਹਿੰਗੀਆਂ ਲਗਜ਼ਰੀ ਗੱਡੀਆਂ ਦੀ ਵੀ ਜਾਂਚ ਹੋਵੇਗੀ। ਅਮਰਜੀਤ ਸਿੰਘ ਜੀਤੀ ਸਿੱਧੂ ਦੀ ਲੈਂਡ ਚੈਸਟਰ ਕੰਪਨੀ ਵੱਲੋਂ ਖ੍ਰੀਦੀ 70 ਏਕੜ ਜਾਇਦਾਦ ਦੀ ਵੀ ਪੜਤਾਲ ਸ਼ੁਰੂ ਕਰ ਹੋ ਗਈ ਹੈ ਅਤੇ ਜ਼ਮੀਨਾਂ ਉੱਪਰ ਕੀਤੇ ਨਜਾਇਜ਼ ਕਬਜ਼ਿਆਂ ਦੀ ਵੀ ਜਾਂਚ ਕੀਤੀ ਜਾਵੇਗੀ।
ਬਲਬੀਰ ਸਿੱਧੂ ਦਾ ਪਾਸਾ ਉਸ ਸਮੇਂ ਹੀ ਪਲਟ ਗਿਆ ਸੀ ਜਦੋਂ ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਹਟਾ ਦਿੱਤਾ ਗਿਆ ਸੀ ਅਤੇ ਨਾਲ ਬਲਬੀਰ ਸਿੱਧੂ ਨੂੰ ਅਗਲੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿੱਚ ਕੋਈ ਥਾਂ ਨਹੀਂ ਸੀ ਮਿਲੀ। ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ। ਪਿਛਲੇ ਦਿਨੀ 30 ਦਸੰਬਰ 2022 ਨੂੰ ਉਨ੍ਹਾਂ ਦੇ ਭਰਾ ਜੀਤੀ ਸਿੱਧੂ ਨੂੰ ਨਗਰ ਨਿਗਮ ਦੀ ਮੈਂਬਰਸ਼ਿਪ ਤੋਂ ਹੱਥ ਧੋਣੇ ਪੈ ਗਏ ਸਨ। ਹੁਣ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ।