ਲੁਧਿਆਣਾ, 4 ਜਨਵਰੀ 2023 – ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਲਗਾਤਾਰ ਚਾਈਨਾ ਡੋਰ (ਪਲਾਸਟਿਕ) ਵਿਰੁੱਧ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਸ ਦੇ ਨਾਲ ਹੀ ਕਈ ਲੋਕਾਂ ਖਿਲਾਫ ਮਾਮਲੇ ਵੀ ਦਰਜ ਕੀਤੇ ਗਏ ਹਨ। ਪੁਲਿਸ ਨੇ ਹੁਣ ਇੱਕ ਅਨੋਖੀ ਪਹਿਲ ਕੀਤੀ ਹੈ। ਸਿਟੀ ਗਰਲ ਹੇਜ਼ਲ ਨੂੰ ਚਾਈਨਾ ਡੋਰ ਦੇ ਖਿਲਾਫ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਪੁਲਿਸ ਵੱਲੋਂ ਬੱਚੀ ਦਾ ਚਾਈਨਾ ਡੋਰ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਲਈ ਇੱਕ ਵੀਡੀਓ ਤਿਆਰ ਕੀਤਾ ਗਿਆ ਹੈ।, ਜਿਸ ਵਿੱਚ ਬੱਚੀ ਇੱਕ ਕਵਿਤਾ ਵੀ ਪੇਸ਼ ਕਰ ਰਹੀ ਹੈ।
ਬੱਚੀ ਪੰਛੀ ਬਣ ਲੋਕਾਂ ਨੂੰ ਕਰ ਜਾਗਰੂਕ ਰਹੀ ਹੈ। ਵੀਡੀਓ ‘ਚ ਬੱਚੀ ਚਿੜੀ ਦਾ ਬੱਚਾ ਬਣੀ ਹੋਈ ਹੈ ਜੋ ਕੇ ਚਾਈਨਾ ਡੋਰ ਵਿੱਚ ਫਸ ਜਾਂਦਾ ਹੈ। ਦੋ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਚਾਈਨਾ ਡੋਰ ਤੋਂ ਆਜ਼ਾਦ ਕਰਵਾਉਂਦੀਆਂ ਹਨ। ਇਸ ਦੌਰਾਨ ਬੱਚੀ ਨੇ ਕਵਿਤਾ ਸੁਣਾਈ ਕਿ ਪਤੰਗ ਉਡਾਉਣ ਦੀ ਰੁੱਤ ਆ ਗਈ ਹੈ। ਇਸ ਦੌਰਾਨ ਪਲਾਸਟਿਕ ਦੀ ਡੋਰ ਨਾਲ ਕਿੰਨੇ ਲੋਕ ਅਤੇ ਪੰਛੀ ਮਾਰੇ ਜਾਣਗੇ। ਕਵਿਤਾ ਵਿੱਚ ਬੱਚੀ ਕਹਿੰਦੀ ਹੈ ਕਿ ਸਾਡੀ ਪਤੰਗ ਉਡਾਉਣ ਦੀ ਖੁਸ਼ੀ ਕਿਸੇ ਪੰਛੀ ਜਾਂ ਮਨੁੱਖ ਦੀ ਜਾਨ ਨਹੀਂ ਲੈ ਸਕਦੀ। ਸਾਨੂੰ ਮਨੁੱਖਤਾ ਨੂੰ ਜਿਉਂਦਾ ਰੱਖਦੇ ਹੋਏ ਚਾਈਨਾ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ।
ਬੱਚੀ ਹੇਜ਼ਲ ਦਾ ਕਹਿਣਾ ਹੈ ਕਿ ਬੱਚਿਆਂ ਦੇ ਨਾਜ਼ੁਕ ਹੱਥਾਂ ‘ਚ ਵੀ ਕੱਚ ਫੜਿਆ ਜਾ ਰਿਹਾ ਹੈ। ਇਸ ਡੋਰ ਤੋਂ ਕਈ ਪੰਛੀ ਅਤੇ ਕਬੂਤਰ ਖਤਮ ਹੋ ਰਹੇ ਹਨ। ਜਾਗਰੂਕ ਕਰਦੇ ਹੋਏ ਹੇਜ਼ਲ ਨੇ ਪੰਜਾਬ ਪੁਲਿਸ ਨੂੰ ਸਹਿਯੋਗ ਦੇਣ ਲਈ ਕਿਹਾ ਤਾਂ ਜੋ ਚਾਈਨਾ ਡੋਰ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਸਕੇ |
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੱਲੋਂ ਵੀ ਪਲਾਸਟਿਕ ਡੋਰ ’ਤੇ ਪਾਬੰਦੀ ਲਾਉਣ ਲਈ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਦਾ ਇਸ ਹਫਤੇ ਵੱਡਾ ਟੀਚਾ ਮਹਾਂਨਗਰ ਤੋਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਸਲਾਖਾਂ ਪਿੱਛੇ ਧੱਕਣਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਇਸ ਹਫਤੇ ਪਲਾਸਟਿਕ ਡੋਰ ਵੇਚਣ ਵਾਲਿਆਂ ਖਿਲਾਫ ਵੱਡੀ ਕਾਰਵਾਈ ਕਰਨ ਜਾ ਰਹੀ ਹੈ।