ਅੰਮ੍ਰਿਤਸਰ ‘ਚ ਸਰਹੱਦ ‘ਤੇ ਫੜਿਆ ਗਿਆ ਸ਼ੱਕੀ ਵਿਅਕਤੀ: ਸਰਹੱਦ ਪਾਰ ਕਰਨ ਦੀ ਕਰ ਰਿਹਾ ਸੀ ਕੋਸ਼ਿਸ਼

ਅੰਮ੍ਰਿਤਸਰ, 6 ਜਨਵਰੀ 2023 – ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਪੰਜਾਬ ਸਰਹੱਦ ‘ਤੇ ਅੰਮ੍ਰਿਤਸਰ ਸੈਕਟਰ ‘ਚ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਹ ਰਾਤ ਦੇ ਹਨੇਰੇ ਵਿੱਚ ਸਰਹੱਦ ਵੱਲ ਜਾ ਰਿਹਾ ਸੀ। ਫਿਲਹਾਲ ਸ਼ੱਕੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬੀਐਸਐਫ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ 73 ਬਟਾਲੀਅਨ ਦੇ ਜਵਾਨ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਬੀਓਪੀ ਕੋਟ ਰਾਈਜ਼ਦਾ ਵਿੱਚ ਗਸ਼ਤ ’ਤੇ ਸਨ। ਤੜਕੇ 3 ਵਜੇ ਦੇ ਕਰੀਬ ਇੱਕ ਸ਼ੱਕੀ ਵਿਅਕਤੀ ਨੂੰ ਸੁਰੱਖਿਆ ਵਾੜ ਦੇ ਕੋਲ ਆਉਂਦਾ ਦੇਖਿਆ ਗਿਆ। ਵਿਅਕਤੀ ‘ਤੇ ਸ਼ੱਕ ਹੋਣ ਕਾਰਨ ਉਸ ਨੂੰ ਕਾਬੂ ਕਰ ਲਿਆ ਗਿਆ। ਫਿਲਹਾਲ ਬੀਐਸਐਫ ਅਧਿਕਾਰੀ ਅਤੇ ਸੁਰੱਖਿਆ ਏਜੰਸੀਆਂ ਵਿਅਕਤੀ ਤੋਂ ਪੁੱਛਗਿੱਛ ਕਰ ਰਹੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫਤਾਰੀ ਦੇ ਸਮੇਂ ਉਕਤ ਵਿਅਕਤੀ ਨਸ਼ੇ ਦੀ ਹਾਲਤ ‘ਚ ਸੀ। ਬੀ.ਐਸ.ਐਫ ਦੀ ਜਾਂਚ ਮੁਕੰਮਲ ਕਰਨ ਉਪਰੰਤ ਉਸਨੂੰ ਸਥਾਨਕ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਉਕਤ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਬੀਐਸਐਫ ਨੇ ਤਿੰਨ ਦਿਨ ਪਹਿਲਾਂ ਪਿੰਡ ਛੰਨਾ ਨੇੜੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ ਸੀ। ਤਿੰਨ ਦਿਨ ਪਹਿਲਾਂ ਸਵੇਰੇ 8 ਵਜੇ ਉਹ ਪੰਪ ਗੰਨ ਲੈ ਕੇ ਭਾਰਤੀ ਸਰਹੱਦ ‘ਚ ਦਾਖਲ ਹੋ ਕੇ ਕੰਡਿਆਲੀ ਤਾਰ ਦੇ ਨੇੜੇ ਪਹੁੰਚ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ ‘ਚ ਮੇਅਰ ਦੀ ਚੋਣ ਤੋਂ ਪਹਿਲਾਂ ਹੰਗਾਮਾ: ‘ਆਪ’ ਤੇ ਭਾਜਪਾ ਦੇ ਕੌਸਲਰਾਂ ‘ਚ ਹੋਈ ਧੱਕਾ-ਮੁੱਕੀ ਅਤੇ ਹੱਥੋਪਾਈ

ਬਿੱਲੀਆਂ ਖੀਰੇ ਤੋਂ ਕਿਉਂ ਡਰਦੀਆਂ ਹਨ ? ਮਾਹਿਰਾਂ ਨੇ ਇਸ ਦਾ ਕਾਰਨ ਦੱਸਿਆ