ਮਾਨ ਸਰਕਾਰ ਨੇ ਪੰਜਾਬ ਦੇ ਸਕੂਲਾਂ ‘ਚ ਸਰਦੀਆਂ ਦੀਆਂ ਛੁੱਟੀਆਂ ‘ਚ ਕੀਤਾ ਵਾਧਾ

ਚੰਡੀਗੜ੍ਹ, 7 ਜਨਵਰੀ 2023 – ਪੰਜਾਬ ਸਰਕਾਰ ਨੇ ਸੂਬੇ ਵਿੱਚ ਕੜਾਕੇ ਦੀ ਠੰਡ ਅਤੇ ਧੁੰਦ ਬਰਕਰਾਰ ਰਹਿਣ ਕਾਰਨ ਰਾਜ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਪਹਿਲੀ ਜਮਾਤ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ 14 ਜਨਵਰੀ 2023 ਤੱਕ ਛੁੱਟੀਆਂ ਵਧਾ ਦਿੱਤੀਆਂ ਹਨ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਸੂਬੇ ਦੇ ਸਾਰੇ ਸਕੂਲ ਦੀਆਂ ਅੱਠਵੀਂ ਜਮਾਤ ਤੋਂ 12 ਜਮਾਤ ਦੀਆਂ ਕਲਾਸਾਂ ਪਹਿਲਾਂ ਐਲਾਨੇ ਅਨੁਸਾਰ 9 ਜਨਵਰੀ 2023 ਨੂੰ ਲੱਗਣੀਆਂ ਸ਼ੁਰੂ ਹੋ ਜਾਣਗੀਆਂ।

ਉਨ੍ਹਾਂ ਦੱਸਿਆਂ ਕਿ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਕੂਲਾਂ ਦੇ ਅਧਿਆਪਕ 9 ਜਨਵਰੀ 2023 ਤੋਂ ਸਕੂਲਾਂ ਵਿੱਚ ਹਾਜ਼ਰ ਰਹਿਣਗੇ ਅਤੇ ਸਾਰੇ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ 3 ਵਜੇ ਤੱਕ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜ਼ਮੀਨ ‘ਚ ਧਸ ਰਹੇ ਜੋਸ਼ੀਮਠ ‘ਚ ਹਾਲਾਤ ਜਾ ਰਹੇ ਨੇ ਵਿਗੜਦੇ, 561 ਤੋਂ ਵੱਧ ਘਰਾਂ ‘ਚ ਦਰਾਰਾਂ

ਅਮਰੀਕਾ: ਐਲੀਮੈਂਟਰੀ ਸਕੂਲ ’ਚ ਛੇ ਸਾਲਾ ਬੱਚੇ ਨੇ ਆਪਣੀ ਟੀਚਰ ਨੂੰ ਮਾਰੀ ਗੋ+ਲੀ