ਅਮਰੀਕਾ: ਐਲੀਮੈਂਟਰੀ ਸਕੂਲ ’ਚ ਛੇ ਸਾਲਾ ਬੱਚੇ ਨੇ ਆਪਣੀ ਟੀਚਰ ਨੂੰ ਮਾਰੀ ਗੋ+ਲੀ

ਵਾਸ਼ਿੰਗਟਨ, 7 ਜਨਵਰੀ, 2023: ਅਮਰੀਕਾ ਦੇ ਵਰਜੀਨੀਆ ਵਿਚ ਰਿਕਨੈਕ ਐਲੀਮੈਂਟਰੀ ਸਕੂਲ ਵਿਚ ਇਕ ਛੇ ਸਾਲਾ ਮੁੰਡੇ ਨੇ ਆਪਣੀ ਟੀਚਰ ਨੂੰ ਗੋਲੀ ਮਾਰ ਦਿੱਤੀ ਜਿਸ ਮਗਰੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਮੁਖੀ ਸਟੀਵ ਡ੍ਰਿਊ ਨੇ ਦੱਸਿਆ ਕਿ ਇਹ ਲੇਡੀ ਟੀਚਰਕਲਾਸ ਰੂਮ ਵਿਚ ਸੀ ਜਦੋਂ ਇਸ ਨੂੰ ਗੋਲੀਮਾਰੀ ਗਈ। ਗੋਲੀ ਮਾਰਨ ਵਾਲੇ ਵਿਦਿਆਰਥੀ ਦੀ ਪਛਾਣ ਕਰ ਲਈ ਗਈ ਹੈ।

ਸ਼ੁੱਕਰਵਾਰ ਨੂੰ ਅਮਰੀਕਾ ਦੇ ਵਰਜੀਨੀਆ ‘ਚ ਇਕ ਪ੍ਰਾਇਮਰੀ ਸਕੂਲ ‘ਚ ਵਿਦਿਆਰਥੀ ਵੱਲੋਂ ਕੀਤੀ ਗੋਲੀਬਾਰੀ ‘ਚ ਇਕ ਅਧਿਆਪਕ ਜ਼ਖਮੀ ਹੋ ਗਈ। ਜਿਸ ਤੋਂ ਬਾਅਦ ਅਧਿਆਪਕ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਵਰਜੀਨੀਆ ਦੇ ਨਿਊਪੋਰਟ ਨਿਊਜ਼ ਸ਼ਹਿਰ ਦੇ ਐਲੀਮੈਂਟਰੀ ਸਕੂਲ ‘ਚ ਵਾਪਰੀ। ਇਸ ਗੋਲੀਬਾਰੀ ਵਿੱਚ ਕੋਈ ਵਿਦਿਆਰਥੀ ਜ਼ਖ਼ਮੀ ਨਹੀਂ ਹੋਇਆ।

ਵਰਜੀਨੀਆ ਦੇ ਮੇਅਰ ਫਿਲਿਪ ਜੋਨਸ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਦਿਆਰਥੀ ਨੂੰ ਹਿਰਾਸਤ ਵਿੱਚ ਲਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਵਿਦਿਆਰਥੀ ਦੀ ਉਮਰ ਕਿੰਨੀ ਹੈ ਪਰ ਮੀਡੀਆ ਰਿਪੋਰਟਾਂ ਵਿੱਚ ਉਸ ਵਿਦਿਆਰਥੀ ਦੀ ਉਮਰ 6 ਸਾਲ ਦੱਸੀ ਜਾ ਰਹੀ ਹੈ। ਨਿਊਪੋਰਟ ਪੁਲਿਸ ਚੀਫ਼ ਸਟੀਵ ਡਰਿਊ ਦਾ ਕਹਿਣਾ ਹੈ ਕਿ ਸਾਨੂੰ ਗੋਲੀਬਾਰੀ ਦੇ ਸਬੰਧ ‘ਚ ਦੁਪਹਿਰ 2 ਵਜੇ ਦੇ ਕਰੀਬ ਕਾਲ ‘ਤੇ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਸਾਡੀ ਟੀਮ ਮੌਕੇ ‘ਤੇ ਪਹੁੰਚ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਨ ਸਰਕਾਰ ਨੇ ਪੰਜਾਬ ਦੇ ਸਕੂਲਾਂ ‘ਚ ਸਰਦੀਆਂ ਦੀਆਂ ਛੁੱਟੀਆਂ ‘ਚ ਕੀਤਾ ਵਾਧਾ

ਰੂਪਨਗਰ ਥਰਮਲ ਪਲਾਂਟ ਦੇ ਦੋ ਯੂਨਿਟ ਹੋਏ ਬੰਦ, ਪੰਜਾਬ ‘ਚ ਬਿਜਲੀ ਦੀ ਸਪਲਾਈ ਘਟੀ