ਫਰਿਜ਼ਨੋ, ਕੈਲੀਫੋਰਨੀਆ, 7 ਜਨਵਰੀ 2023 – ਪੰਜਾਬ ਦੇ ਲੁਧਿਆਣਾ ਦੇ ਪਿੰਡ ਖੰਡੂਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਅਮਰੀਕਾ ਵਿੱਚ ਟਰੱਕ ਡਰਾਈਵਰ ਸੀ। ਕੈਲੀਫੋਰਨੀਆ ‘ਚ ਉਸ ਦਾ ਟਰੱਕ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਨੌਜਵਾਨ ਦੀ ਪਛਾਣ ਗੁਰਮੀਤ ਸਿੰਘ ਦਿਉਲ (36) ਵਜੋਂ ਹੋਈ ਹੈ। ਗੁਰਮੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਗੁਰਮੀਤ ਸਿੰਘ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਉਹ ਅਮਰੀਕਾ ਵਿੱਚ ਫਰੋਜ਼ਨ ਮੀਟ ਦਾ ਟਰੱਕ ਚਲਾਉਂਦਾ ਸੀ। ਮੀਟ ਦੀ ਡਿਲਿਵਰੀ ਕਰਨ ਜਾ ਰਿਹਾ ਸੀ ਕਿ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਗੁਰਮੀਤ ਸਿੰਘ ਦੀ ਮੌਤ ਤੋਂ ਬਾਅਦ ਲੁਧਿਆਣਾ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਚ ਸੋਗ ਦੀ ਲਹਿਰ ਹੈ।
ਅਮਰੀਕਾ ਦੀ ਸਟੇਟ ਕਾਨਸੰਸ ਦੇ ਸ਼ਹਿਰ ਸਲੀਨਾ ਲਾਗੇ ਬੀਤੇ ਦਿਨੀ ਕੈਲੀਫੋਰਨੀਆ ਦੇ ਇੱਕ ਟਰੱਕ ਡਰਾਈਵਰ ਗੁਰਮੀਤ ਸਿੰਘ ਦਿਉਲ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਕਾਨਸੰਸ ਦੀ ਹਾਈਵੇ ਪੈਟਰੋਲ (ਪੁਲੀਸ) ਦੇ ਅਨੁਸਾਰ ਇੱਕ 2015 ਫਰੇਟਲਾਈਨਰ ਟਰੱਕ, ਜੋ ਫਰੋਜ਼ਨ ਹੋਏ ਮੀਟ ਨਾਲ ਲੱਦਿਆ ਹੋਇਆ ਸੀ ਅਤੇ ਕੇ-143 ਹਾਈਵੇਅ ਉੱਤੇ ਪੂਰਬ ਵੱਲ ਜਾ ਰਿਹਾ ਸੀ। ਓਲਡ 81 ਦੇ ਜੰਕਸ਼ਨ ‘ਤੇ, ਡਰਾਈਵਰ ਓਲਡ 81/ਕੇ-143 ਦੀਆਂ ਉੱਤਰੀ ਅਤੇ ਦੱਖਣ ਵੱਲ ਲਾਇਨਾ ਨੂੰ ਪਾਰ ਕਰਨ ਵਿੱਚ ਅਸਫਲ ਰਿਹਾ ਅਤੇ ਓਲਡ 81 ਸੜਕ ਦੇ ਪੂਰਬੀ ਕਿਨਾਰੇ ਤੋਂ ਪਾਸੇ ਵੱਲ ਇੱਕ ਖਾਈ ਦੇ ਬੰਨ੍ਹ ਨੂੰ ਪਾਰ ਕਰਦਾ ਹੋਇਆ ਥੱਲੇ ਜਾ ਡਿੱਗਾ। ਜਿਸ ਕਾਰਨ ਭਰੇ ਲੋਡ ਨੂੰ ਧੱਕਾ ਵੱਜਣ ਕਰਕੇ ਟ੍ਰੇਲਰ ਵਿੱਚ ਲੋਡ ਅਗਲੇ ਹਿੱਸੇ ਨੂੰ ਭੰਨ ਟਰੱਕ ਦੇ ਕੈਬ ਨੂੰ ਤੋੜ ਪਿੱਛੇ ਤੋਂ ਤੋੜ ਅੱਗੇ ਆ ਗਿਆ। ਉਸ ਸਮੇਂ ਡਰਾਈਵਰ ਇਕੱਲਾ ਹੀ ਸਵਾਰ ਸੀ। ਉਸ ਦੀ ਪਛਾਣ ਫਰਿਜ਼ਨੋ, ਕੈਲੀਫੋਰਨੀਆ ਦੇ ਰਹਿਣ ਵਾਲੇ 36 ਸਾਲਾ ਗੁਰਮੀਤ ਦਿਓਲ ਵਜੋਂ ਹੋਈ ਹੈ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਨਜ਼ਦੀਕੀ ਦੋਸ਼ਤਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਵ. ਗੁਰਮੀਤ ਸਿੰਘ ਦਿਉਲ ਬਹੁਤ ਮਿਹਨਤੀ ਇਨਸਾਨ ਸੀ ਅਤੇ ਆਪਣੇ ਪਰਿਵਾਰ ਦੇ ਸੋਹਣੇ ਭਵਿੱਖ ਲਈ ਲਗਭਗ ਪਿਛਲੇ ਅੱਠ ਸਾਲਾ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਜੋ ਤਕਰੀਬਨ ਚਾਰ ਕੁ ਸਾਲ ਤੋਂ ਫਰਿਜ਼ਨੋ ਆ ਕੇ ਵਸਿਆ ਸੀ ਅਤੇ ਆਪਣੀ ਪਤਨੀ ਨਾਲ ਰਹਿ ਰਿਹਾ ਸੀ। ਇਸ ਦਾ ਪੰਜਾਬ ਤੋਂ ਲੁਧਿਆਣਾ ਜਿਲੇ ਦਾ ਪਿੰਡ ਖੰਡੂਰ ਸੀ। ਨਜ਼ਦੀਕੀ ਦੋਸ਼ਤਾ ਅਨੁਸਾਰ ਪੰਜਾਬ ਵਿੱਚ ਦੋ ਭੈਣਾਂ ਤੋਂ ਇਲਾਵਾ ਉਹ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ। ਜੋ ਆਪਣੇ ਪਿੱਛੇ ਦੋ ਭੈਣਾਂ ਅਤੇ ਮਾਂ-ਬਾਪ ਨੂੰ ਛੱਡ ਗਿਆ।