ਅੰਬਾਲਾ, 10 ਜਨਵਰੀ 2023 – ਹਰਿਆਣਾ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ 5ਵੇਂ ਦਿਨ ਦੀ ਭਾਰਤ ਜੋੜੋ ਯਾਤਰਾ ਅੰਬਾਲਾ ‘ਚ ਸ਼ੁਰੂ ਹੋ ਗਈ ਹੈ। ਇਹ ਯਾਤਰਾ ਸਵੇਰੇ ਸ਼ਾਹਪੁਰ ਤੋਂ ਸ਼ੁਰੂ ਹੋਈ। ਜਿਸ ਵਿੱਚ ਰਾਹੁਲ ਗਾਂਧੀ ਸੰਘਣੀ ਧੁੰਦ ਵਿੱਚ ਸਾਥੀ ਯਾਤਰੀਆਂ ਨਾਲ ਪੈਦਲ ਚੱਲ ਰਹੇ ਹਨ। ਇੱਥੋਂ ਯਾਤਰਾ ਅੰਬਾਲਾ ਛਾਉਣੀ ਨੂੰ ਕਵਰ ਕਰਦੀ ਹੋਈ ਸ਼ਹਿਰ ਵਿੱਚ ਪ੍ਰਵੇਸ਼ ਕਰੇਗੀ। ਇਸ ਦੇ ਮੱਦੇਨਜ਼ਰ ਪੁਲਿਸ ਨੇ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਹੈ। ਜਿਸ ਕਾਰਨ ਉਥੇ ਭਾਰੀ ਜਾਮ ਲੱਗ ਗਿਆ ਹੈ।
ਇਸ ਤੋਂ ਬਾਅਦ ਇੱਥੋਂ ਪੈਦਲ ਚੱਲ ਕੇ ਬਾਅਦ ਦੁਪਹਿਰ 3.30 ਵਜੇ ਹਰਿਆਣਾ-ਪੰਜਾਬ ਬਾਰਡਰ (ਸ਼ੰਭੂ ਬਾਰਡਰ ਤੋਂ) ਪੰਜਾਬ ਵਿੱਚ ਦਾਖਲ ਹੋਣਗੇ। ਖਾਸ ਗੱਲ ਇਹ ਹੈ ਕਿ ਰਾਹੁਲ ਗਾਂਧੀ ਪਹਿਲੀ ਵਾਰ ਅੰਬਾਲਾ ਪਹੁੰਚੇ ਹਨ। ਹਾਲਾਂਕਿ, ਸਾਲ 1978 ਵਿੱਚ ਗਾਂਧੀ ਪਰਿਵਾਰ ਦੀ ਤਤਕਾਲੀ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ, ਸਾਲ 1984 ਅਤੇ 1991 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਨੇ ਅੰਬਾਲਾ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਕੀਤਾ ਹੈ। ਇੰਨਾ ਹੀ ਨਹੀਂ ਸਾਲ 2004 ‘ਚ ਸੋਨੀਆ ਗਾਂਧੀ ਵੀ ਚੋਣ ਪ੍ਰਚਾਰ ਕਰਨ ਅੰਬਾਲਾ ਛਾਉਣੀ ਦੇ ਗਾਂਧੀ ਮੈਦਾਨ ‘ਚ ਪਹੁੰਚੀ ਸੀ।