- ਸਪਾਈਸ ਜੈੱਟ ਨੇ 20 ਜਨਵਰੀ ਤੋਂ ਉਡਾਣ ਸ਼ੁਰੂ ਕਰਨ ਦਾ ਕੀਤਾ ਫੈਸਲਾ
- ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ
ਅੰਮ੍ਰਿਤਸਰ, 10 ਜਨਵਰੀ 2023 – ਸਪਾਈਸ ਜੈੱਟ ਨੇ ਅੰਮ੍ਰਿਤਸਰ ਤੋਂ ਜੈਪੁਰ ਲਈ ਸਿੱਧੀ ਉਡਾਣ ਚਲਾਉਣ ਦਾ ਫੈਸਲਾ ਕੀਤਾ ਹੈ। ਸਪਾਈਸ ਜੈੱਟ ਦੀ ਪਹਿਲੀ ਫਲਾਈਟ 20 ਜਨਵਰੀ ਤੋਂ ਰੋਜ਼ਾਨਾ ਉਡਾਣ ਭਰੇਗੀ। ਸਪਾਈਸ ਜੈੱਟ ਦੇ ਫੈਸਲੇ ਨਾਲ ਜੋ ਲੋਕ ਉੱਤਰੀ ਭਾਰਤ ਦਾ ਦੌਰਾ ਕਰਨਾ ਚਾਹੁੰਦੇ ਹਨ, ਉਹ ਹੁਣ ਜੈਪੁਰ ਦੇ ਨਾਲ-ਨਾਲ ਅੰਮ੍ਰਿਤਸਰ ਲਈ ਵੀ ਯੋਜਨਾ ਬਣਾ ਸਕਦੇ ਹਨ। ਇਸ ਨਾਲ ਦੋਵਾਂ ਸ਼ਹਿਰਾਂ ਦੇ ਸੈਰ ਸਪਾਟੇ ਨੂੰ ਵੀ ਹੁਲਾਰਾ ਮਿਲੇਗਾ।
ਸਪਾਈਸ ਜੈੱਟ ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਦੀ ਫਲਾਈਟ ਜੈਪੁਰ ਤੋਂ ਅੰਮ੍ਰਿਤਸਰ ਅਤੇ ਫਿਰ ਜੈਪੁਰ ਲਈ ਉਡਾਣ ਭਰੇਗੀ। ਇਹ ਫਲਾਈਟ ਜੈਪੁਰ ਤੋਂ ਸਵੇਰੇ 10:55 ‘ਤੇ ਉਡਾਣ ਭਰੇਗੀ। ਡੇਢ ਘੰਟੇ ਦੇ ਸਫ਼ਰ ਤੋਂ ਬਾਅਦ ਇਹ ਉਡਾਣ ਦੁਪਹਿਰ 12:25 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ।
ਇਹ ਉਡਾਣ ਅੰਮ੍ਰਿਤਸਰ ਤੋਂ ਸ਼ਾਮ 7:05 ਵਜੇ ਉਡਾਣ ਭਰੇਗੀ। ਇਹ ਵਾਪਸੀ ਦਾ ਸਫਰ ਵੀ ਸਿਰਫ 1:30 ਘੰਟੇ ਦਾ ਹੋਵੇਗਾ ਅਤੇ ਇਹ ਫਲਾਈਟ ਜੈਪੁਰ ਏਅਰਪੋਰਟ ‘ਤੇ ਰਾਤ 8:35 ਵਜੇ ਲੈਂਡ ਕਰੇਗੀ।
ਸਪਾਈਸ ਜੈੱਟ ਨੇ ਵੀ 1:30 ਘੰਟੇ ਦੇ ਇਸ ਸਫਰ ਨੂੰ ਕਾਫੀ ਕਿਫਾਇਤੀ ਰੱਖਿਆ ਹੈ। ਇੱਕ ਟਿਕਟ 4750 ਰੁਪਏ ਵਿੱਚ ਬੁੱਕ ਕੀਤੀ ਜਾ ਸਕਦੀ ਹੈ। ਸਪਾਈਸ ਜੈੱਟ ਨੇ ਆਪਣੀ ਵੈੱਬਸਾਈਟ ‘ਤੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।