ਕਰੰਟ ਲੱਗਣ ਨਾਲ ਮਾਸੂਮ ਬੱਚੇ ਦੀ ਮੌਤ: ਦੂਜਾ ਗੰਭੀਰ ਜ਼ਖਮੀ, ਦੋਵੇਂ ਪਤੰਗ ਉਡਾ ਰਹੇ ਸੀ, ਹਾਈ ਟੈਂਸ਼ਨ ਤਾਰਾਂ ‘ਚ ਡੋਰ ਫਸਣ ਕਾਰਨ ਹੋਇਆ ਹਾਦਸਾ

ਲੁਧਿਆਣਾ, 12 ਜਨਵਰੀ 2023 – ਲੁਧਿਆਣਾ ਵਿੱਚ ਬੁੱਧਵਾਰ ਨੂੰ ਇੱਕ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਦਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਦੋਵੇਂ ਬੱਚੇ ਘਰ ਦੀ ਛੱਤ ‘ਤੇ ਪਤੰਗ ਉਡਾ ਰਹੇ ਸਨ। ਇਸ ਦੌਰਾਨ ਉਹਨਾਂ ਦੀ ਡੋਰ ਹਾਈ ਟੈਂਸ਼ਨ ਦੀਆਂ ਤਾਰਾਂ ਵਿੱਚ ਫਸ ਗਈ। ਬੱਚਾ ਤਾਰ ਤੋਂ ਡੋਰ ਕੱਢਣ ਗਿਆ ਸੀ ਕਿ ਅਚਾਨਕ ਕਰੰਟ ਲੱਗ ਗਿਆ।

ਇਸ ਕਾਰਨ ਉਸਦੀ ਮੌਤ ਹੋ ਗਈ। ਦੂਜੇ ਬੱਚੇ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਕਿਸੇ ਤਰ੍ਹਾਂ ਉਸ ਨੂੰ ਕਰੰਟ ਲੱਗਣ ਤੋਂ ਬਚਾਇਆ। ਲੋਕ ਝੁਲਸੇ ਬੱਚੇ ਨੂੰ ਨਿੱਜੀ ਹਸਪਤਾਲ ਲੈ ਕੇ ਗਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮਰਨ ਵਾਲੇ ਬੱਚੇ ਦਾ ਨਾਂ ਮਨਕੀਰਤ ਸਿੰਘ ਹੈ, ਉਸ ਦੀ ਉਮਰ 7 ਸਾਲ ਸੀ।

ਜ਼ਖਮੀ ਬੱਚੇ ਦੀ ਪਛਾਣ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ। ਅਮਨਪ੍ਰੀਤ ਦੇ ਦੋਵੇਂ ਹੱਥ ਬੁਰੀ ਤਰ੍ਹਾਂ ਸੜ ਗਏ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਇਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ।

ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਨਕੀਰਤ ਨੂੰ ਡੋਰ ਤੋਂ ਛੁਡਾਉਣ ਗਿਆ ਸੀ ਕਿ ਅਚਾਨਕ ਉਸ ਨੂੰ ਵੀ ਕਰੰਟ ਲੱਗ ਗਿਆ। ਕਰੰਟ ਲੱਗਣ ਕਾਰਨ ਉਸ ਦੇ ਦੋਵੇਂ ਹੱਥ ਬੁਰੀ ਤਰ੍ਹਾਂ ਸੜ ਗਏ। ਉਸ ਨੇ ਰੌਲਾ ਪਾਇਆ, ਜਿਸ ’ਤੇ ਲੋਕ ਇਕੱਠੇ ਹੋ ਗਏ। ਲੋਕ ਹੀ ਉਸ ਨੂੰ ਹਸਪਤਾਲ ਲੈ ਗਏ। ਹਸਪਤਾਲ ਵਿੱਚ ਮਨਕੀਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਨਕੀਰਤ ਦੀ ਲਾਸ਼ ਨੂੰ ਹਸਪਤਾਲ ‘ਚ ਰਖਵਾਇਆ ਗਿਆ ਹੈ। ਅੱਜ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ICICI ਬੈਂਕ ਸ਼ਿਮਲਾ ‘ਚ 3 ਕਰੋੜ ਦਾ ਘਪਲਾ: ਪੁਲਿਸ ਨੇ ਦਰਜ ਕੀਤੀ FIR, ਪੜ੍ਹੋ ਕੀ ਹੈ ਮਾਮਲਾ

ਕੇਂਦਰ ਨੇ ਰਾਜਾਂ ਨੂੰ ਚਿੱਠੀ ਲਿਖ ‘ਕੱਟੜਪੰਥੀ ਵਿਚਾਰਧਾਰਾ ਵਾਲੇ ਕੈਦੀਆਂ ਨੂੰ ਜੇਲ੍ਹ ਵਿੱਚ ਅਲੱਗ ਰੱਖਣ ਲਈ ਕਿਹਾ’