ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਮੌ+ਤ: ਪਿਛਲੇ ਸਾਲ ਹੀ ਸਟੱਡੀ ਵੀਜ਼ੇ ‘ਤੇ ਗਿਆ ਸੀ ਵਿਦੇਸ਼

ਫਿਰੋਜ਼ਪੁਰ, 15 ਜਨਵਰੀ 2023 – ਫਿਰੋਜ਼ਪੁਰ ਦੇ 21 ਸਾਲਾ ਨੌਜਵਾਨ ਦੀ ਆਸਟ੍ਰੇਲੀਆ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਹਾਦਸੇ ‘ਚ ਨੌਜਵਾਨ ਦੀ ਮੌਤ ਦਾ ਪਤਾ ਲੱਗਦਿਆਂ ਹੀ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੜ੍ਹਾਈ ‘ਚ ਹੁਸ਼ਿਆਰ ਹੋਣ ਕਾਰਨ ਉਕਤ ਨੌਜਵਾਨ ਪਿਛਲੇ ਸਾਲ ਹੀ ਸਟੱਡੀ ਵੀਜ਼ੇ ‘ਤੇ ਪੜ੍ਹਨ ਲਈ ਵਿਦੇਸ਼ ਗਿਆ ਸੀ।

ਪਰਿਵਾਰ ਦੇ ਸੁਪਨੇ ਸਨ ਕਿ ਬੇਟਾ ਚੰਗੇ ਭਵਿੱਖ ਲਈ ਆਸਟ੍ਰੇਲੀਆ ਵਿਚ ਸੈਟਲ ਹੋ ਜਾਵੇ। ਇਸ ਦੌਰਾਨ ਪਰਿਵਾਰ ਨੂੰ ਹਾਦਸੇ ‘ਚ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ। ਮ੍ਰਿਤਕ ਦੀ ਪਛਾਣ ਕੁਨਾਲ ਚੋਪੜਾ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੁਣਾਲ ਦੀ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਨੇੜੇ ਇੱਕ ਹਾਦਸੇ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁਨਾਲ ਕੰਮ ਤੋਂ ਬਾਅਦ ਆਪਣੀ ਕਾਰ ਤੋਂ ਘਰ ਪਰਤ ਰਿਹਾ ਸੀ ਕਿ ਉਸ ਨਾਲ ਸੜਕ ਹਾਦਸਾ ਵਪਾਰ ਗਿਆ। ਉਸ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ। ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਉੱਥੇ ਲੋਕਾਂ ਨੇ ਕੁਣਾਲ ਨੂੰ ਹਸਪਤਾਲ ਲਿਜਾਣਾ ਚਾਹਿਆ ਪਰ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

UK ‘ਚ ਚਰਚ ਦੇ ਬਾਹਰ ਅੰਤਿਮ ਸਸਕਾਰ ਕਰ ਰਹੇ ਲੋਕਾਂ ‘ਤੇ ਗੋਲੀਬਾਰੀ, ਮਾਸੂਮ ਬੱਚੀ ਸਮੇਤ 6 ਜਣੇ ਜ਼ਖ਼ਮੀ

ਪੰਜਾਬ ‘ਚ ਪਿਛਲੇ 24 ਘੰਟਿਆਂ ‘ਚ ਸਿਰਫ ਕਪੂਰਥਲਾ ਤੋਂ ਆਇਆ ਇੱਕ ਨਵਾਂ ਕੋਰੋਨਾ ਕੇਸ