ਨਵੀਂ ਦਿੱਲੀ, 17 ਜਨਵਰੀ 2023 – ਭਾਰਤੀ ਰਿਜ਼ਰਵ ਬੈਂਕ ਆਰਬੀਆਈ ਵੱਲੋਂ ਹੁਣੇ-ਹੁਣੇ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ, ਆਰਬੀਆਈ ਵੱਲੋਂ ਵੱਲੋਂ ਇੱਕ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਕੁਝ ਦਿਨ ਪਹਿਲਾਂ ਆਰਬੀਆਈ ਵੱਲੋਂ ਇੱਕ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ ਅਤੇ ਇੱਕ ਵਾਰ ਫਿਰ ਇੱਕ ਹੋਰ ਸਹਿਕਾਰੀ ਬੈਂਕ ਨੂੰ ਵੱਡਾ ਝਟਕਾ ਦਿੰਦਿਆਂ ਆਰਬੀਆਈ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੁਣੇ, ਮਹਾਰਾਸ਼ਟਰ ਦੇ ‘ਸੇਵਾ ਵਿਕਾਸ ਕੋ-ਆਪਰੇਟਿਵ ਬੈਂਕ ਲਿਮਟਿਡ’ (Seva Vikas Co-operative Bank) ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਆਰਬੀਆਈ ਨੇ ਕਿਹਾ ਹੈ ਕਿ ਬੈਂਕ ਕੋਲ ਲੋੜੀਂਦੀ ਪੂੰਜੀ ਨਹੀਂ ਹੈ ਅਤੇ ਨਾ ਹੀ ਇਸ ਵਿੱਚ ਕਮਾਈ ਦੀ ਸੰਭਾਵਨਾ ਹੈ, ਅਜਿਹੇ ਵਿੱਚ ਉਸਦਾ ਲਾਇਸੈਂਸ ਰੱਦ ਕੀਤਾ ਜਾ ਰਿਹਾ ਹੈ।
ਤੁਹਾਨੂੰ ਇੱਥੇ ਇਹ ਜਾਣਕਾਰੀ ਦੇ ਦਈਏ ਕਿ DICGC ਬੀਮਾ ਯੋਜਨਾ ਦੇ ਤਹਿਤ, ਬੈਂਕਾਂ ਵਿੱਚ 5 ਲੱਖ ਰੁਪਏ ਤੱਕ ਦੀ ਜਮ੍ਹਾਂ ਰਕਮ ਦਾ ਬੀਮਾ ਕੀਤਾ ਜਾਂਦਾ ਹੈ। ਇਸ ਕਾਰਨ ਬੈਂਕ ਦੇ ਦੀਵਾਲੀਆ ਹੋਣ ਜਾਂ ਇਸ ਦਾ ਲਾਇਸੈਂਸ ਰੱਦ ਹੋਣ ਦੀ ਸੂਰਤ ਵਿੱਚ ਗਾਹਕਾਂ ਨੂੰ ਅਜਿਹੀ ਜਮ੍ਹਾਂ ਰਕਮ ਗੁਆਉਣ ਦਾ ਖ਼ਤਰਾ ਨਹੀਂ ਹੁੰਦਾ ਹੈ। ਡੀਆਈਸੀਜੀਸੀ ਭਾਰਤੀ ਰਿਜ਼ਰਵ ਬੈਂਕ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ, ਜੋ ਬੈਂਕ ਡਿਪਾਜ਼ਿਟ ‘ਤੇ 5 ਲੱਖ ਰੁਪਏ ਤੱਕ ਦਾ ਬੀਮਾ ਕਵਰ ਪ੍ਰਦਾਨ ਕਰਦੀ ਹੈ।
ਇਸ ਬੈਂਕ ਵਿੱਚ ਖਾਤਾ ਰੱਖਣ ਵਾਲੇ ਸਾਰੇ ਲੋਕਾਂ ਲਈ ਇੱਕ ਵੱਡਾ ਅਪਡੇਟ ਹੈ, ਰਿਜ਼ਰਵ ਬੈਂਕ ਨੇ ਕਿਹਾ ਕਿ ਸੇਵਾ ਵਿਕਾਸ ਕੋ-ਆਪਰੇਟਿਵ ਬੈਂਕ ਨੂੰ ਬੈਂਕਿੰਗ ਕਾਰੋਬਾਰ ਤੋਂ ਰੋਕ ਦਿੱਤਾ ਗਿਆ ਹੈ। ਹੋਰ ਚੀਜ਼ਾਂ ਤੋਂ ਇਲਾਵਾ, ਬੈਂਕ ਨਾ ਤਾਂ ਡਿਪਾਜ਼ਿਟ ਸਵੀਕਾਰ ਕਰ ਸਕੇਗਾ ਅਤੇ ਨਾ ਹੀ ਤੁਰੰਤ ਪ੍ਰਭਾਵ ਨਾਲ ਜਮ੍ਹਾ ਦਾ ਭੁਗਤਾਨ ਕਰ ਸਕੇਗਾ।
ਸੇਵਾ ਵਿਕਾਸ ਸਹਿਕਾਰੀ ਬੈਂਕ ਦਾ ਲਾਇਸੈਂਸ ਰੱਦ ਕਰਨ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਬੈਂਕ ਕੋਲ ਨਾ ਤਾਂ ਲੋੜੀਂਦੀ ਪੂੰਜੀ ਹੈ ਅਤੇ ਨਾ ਹੀ ਕਮਾਈ ਦੀ ਸੰਭਾਵਨਾ ਹੈ।
ਸਹਿਕਾਰੀ ਬੈਂਕ 10 ਦਸੰਬਰ ਨੂੰ ਕਾਰੋਬਾਰੀ ਸਮੇਂ ਤੋਂ ਬਾਅਦ ਬੈਂਕ ਕਾਰੋਬਾਰ ਨਹੀਂ ਕਰ ਸਕਣਗੇ। ਕੇਂਦਰੀ ਬੈਂਕ ਨੇ ਕਿਹਾ ਕਿ ਬੈਂਕ ਆਪਣੀ ਮੌਜੂਦਾ ਵਿੱਤੀ ਸਥਿਤੀ ਵਿੱਚ ਮੌਜੂਦਾ ਜਮ੍ਹਾਕਰਤਾਵਾਂ ਨੂੰ ਪੂਰੀ ਰਕਮ ਦਾ ਭੁਗਤਾਨ ਕਰਨ ਦੇ ਸਮਰੱਥ ਨਹੀਂ ਹਨ, ਅਜਿਹੇ ਵਿੱਚ ਇਨ੍ਹਾਂ ਬੈਂਕਾਂ ਦੇ ਗਾਹਕਾਂ ਨੂੰ ਵੱਡਾ ਝਟਕਾ ਲੱਗਾ ਹੈ।