ਸੁਪਾਰੀ ਲੈ ਕੇ ਕਤਲ ਕਰਨ ਵਾਲਿਆ ਦਾ ਪਰਦਾਫਾਸ਼

ਐਸ.ਏ.ਐਸ. ਨਗਰ 17 ਜਨਵਰੀ 2023 – ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 07:01-2022 ਦੀ ਰਾਤ ਨੂੰ ਵਕਤ ਕਰੀਬ 11:10 ਨੂੰ ਤਿੰਨ ਨਾ-ਮਾਲੂਮ ਨਕਾਬਪੋਸ਼ ਨੌਜਵਾਨ ਪੋਲੋ ਕਾਰ ਵਿੱਚ ਸਵਾਰ ਹੋ ਕੇ ਅਵਧ ਰੈਸਟੋਰੈਂਟ ਖਰੜ ਦੇ ਬਾਹਰ ਆਏ। ਜਿੱਥੇ ਕਮੇਸ਼ ਕੁਮਾਰ ਪੁੱਤਰ ਨਿਰਮਲ ਸਿੰਘ ਦੇ ਕਾਰ ਵਿੱਚ ਬੈਠੇ ਨੂੰ ਸਿਰ ਵਿੱਚ ਗੋਲੀਆਂ ਮਾਰ ਕੇ ਮੋਕੇ ਤੋਂ ਫਰਾਰ ਹੋ ਗਏ ਸੀ। ਜਿਸ ਪਰ ਮੁਕੱਦਮਾ ਨੰਬਰ 09 ਮਿਤੀ 08-01-2023 ਅ/ਧ 37, 34 ਭਦ, 25, 27 ਅਸਲਾ ਐਕਟ ਥਾਣਾ ਸਦਰ ਖਰੜ, ਮੋਹਾਲੀ (ਵਾਧਾ ਜੁਰਮ 302 ਭ:ਦ:) ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਗਈ।

ਮੁਕੱਦਮੇ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਧਿਆਨ ਵਿੱਚ ਰੱਖ ਦੇ ਹੋਏ ਸ੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ. ਨਗਰ ਅਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸ. ਸ਼ਿਵ ਕੁਮਾਰ, ਇਚਾਰਜ ਸੀ.ਆਈ.ਏ ਸਟਾਫ, ਮੋਹਾਲੀ ਦੀ ਟੀਮ ਵੱਲੋਂ ਮੁਕੱਦਮਾ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਕਰਦੇ ਹੋਏ ਮੁਕੱਦਮਾ ਉਕਤ ਵਿਚ (1) ਰਣਜੀਤ ਸਿੰਘ ਉੱਰਫ ਜੀਤਾ ਫੌਜੀ (ਸਾਬਕਾ ਫੌਜੀ) ਪੁੱਤਰ ਮਦਨ ਸਿੰਘ ਵਾਸੀ ਪਿੰਡ ਡਾਲੋਵਾਲ ਥਾਣਾ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਉਮਰ ਕਰੀਬ 46 ਸਾਲ (2) ਮਨਜੀਤ ਸਿੰਘ ਉਰਫ ਬਿੱਲਾ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਖੜਕ ਬੱਲੜਾ ਥਾਣਾ ਮੁਕੇਰੀਆ ਜਿਲ੍ਹਾ ਹੁਸ਼ਿਆਰਪੁਰ ਉਮਰ ਕਰੀਬ 34 ਸਾਲ (3) ਨਵੀਨ ਕੁਮਾਰ ਸ਼ਰਮਾ ਉਰਫ ਨਵੀਂ ਪੰਡਿਤ ਪੁੱਤਰ ਅਜੇ ਕੁਮਾਰ ਵਾਸੀ ਪਿੰਡ ਬੇਗਪੁਰ ਕਮਲੂਹ ਥਾਣਾ ਮੁਕੇਰੀਆ ਜ਼ਿਲਾ ਹੁਸ਼ਿਆਰਪੁਰ ਉਮਰ ਕਰੀਬ 34 ਸਾਲ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਵਰਤਿਆ ਗਿਆ ਰਿਵਾਲਵਰ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਪੋਲੇ ਨੂੰ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।

ਵਾਰਦਾਤ ਦਾ ਤਰੀਕਾ :
ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਦੋਸ਼ੀਆ ਵੱਲੋਂ ਕਰੀਬ ਤਿੰਨ ਵਾਰ ਪਹਿਲਾ ਮ੍ਰਿਤਕ ਕਮੇਸ਼ ਕੁਮਾਰ ਦੇ ਘਰ ਅਤੇ ਕਾਰ ਦੀ ਰੇਕੀ ਕੀਤੀ ਸੀ। ਇਸ ਤੋਂ ਬਾਅਦ ਦੋਸ਼ੀਆਨ ਨੇ ਮਿਤੀ 07-01-2023 ਨੂੰ ਸਵੇਰੇ ਤੜਕੇ 04:00 AM ਵਜੇ ਮ੍ਰਿਤਕ ਕਮੇਸ਼ ਕੁਮਾਰ ਦੀ ਕਾਰ ਜੋ ਘਰ ਦੇ ਬਾਹਰ ਖੜੀ ਵਿੱਚ GPS (Tracker) ਲਗਾ ਦਿੱਤਾ ਗਿਆ। ਮਿਤੀ 07-01-2023 ਨੂੰ ਮ੍ਰਿਤਕ ਕਮੇਸ਼ ਕੁਮਾਰ ਆਪਣੇ ਪਰਿਵਾਰ ਨਾਲ ਕਾਰ ਵਿੱਚ ਅੰਬਾਲਾ ਨੂੰ ਗਿਆ ਸੀ ਅਤੇ ਦੋਸ਼ੀਆ ਵਲ ਵੀ ਆਪਣੀ ਕਾਰ ਪੋਲੋ ਪਰ ਜਾਅਲੀ ਨੰਬਰ: HR01-AD-8911 ਲਗਾ ਕੇ ਉਸ ਦਾ ਪਿੱਛਾ ਕੀਤਾ ਸੀ। ਪ੍ਰੰਤੂ ਦੋਸ਼ੀ ਅੰਬਾਲਾ ਵਿਖੇ ਕੋਈ ਕਾਰਵਾਈ ਨਹੀ ਕਰ ਸਕੇ। ਇਸ ਉਪਰੰਤ ਰਾਤ ਸਮੇਂ ਮ੍ਰਿਤਕ ਕਮੇਸ਼ ਕੁਮਾਰ ਪਰਿਵਾਰ ਨੂੰ ਘਰ ਛਡ ਕੇ ਆਪਣੇ ਜੀਜਾ ਨਾਲ ਅਵਧ ਰੈਸਟੋਰੈਂਟ, ਖਰੜ ਤੋਂ ਖਾਣਾ ਲੈਣ ਲਈ ਆਏ ਤਾਂ ਦੋਸ਼ੀਆਨ ਨੇ ਹਨੇਰੇ ਦਾ ਲਾਭ ਲੈਂਦੇ ਹੋਏ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਮ੍ਰਿਤਕ ਦੀ ਸਵਿਫਟ ਕਾਰ ਵਿੱਚ ਫਿੱਟ ਕੀਤੇ ਹੋਏ GPS (Tracker) ਨੂੰ ਉਤਾਰ ਕੇ ਆਪਣੀ ਪੋਲੋ ਕਾਰ ਰਾਹੀਂ ਤਿੰਨੇ ਦੋਸ਼ੀ ਫਰਾਰ ਹੋ ਗਏ ਸੀ।

ਵਜ੍ਹਾ ਰੰਜਿਸ਼:
ਮ੍ਰਿਤਕ ਕਮੇਸ਼ ਕੁਮਾਰ ਦੀ ਭੈਣ ਨਿਸ਼ਾ ਦਾ ਆਪਣੇ ਪਤੀ ਹਰਜਿੰਦਰ ਸਿੰਘ ਨਾਲ ਲੜਾਈ ਝਗੜਾ ਰਹਿੰਦਾ ਸੀ, ਜੋ ਵਿਦੇਸ਼ ਇਟਲੀ ਵਿਖੇ ਰਹਿੰਦੇ ਹਨ। ਹਰਜਿੰਦਰ ਸਿੰਘ ਦਾ ਭਰਾ ਹਰਵਿੰਦਰ ਸਿੰਘ ਉਰਫ ਬਿੱਟੂ, ਜੋ ਵੀ ਵਿਦੇਸ਼ ਇਲਟੀ ਵਿਖੇ ਹੀ ਰਹਿੰਦਾ ਹੈ, ਰਣਜੀਤ ਸਿੰਘ ਉਰਫ ਜੀਤਾ ਫੌਜੀ ਦਾ ਦੋਸਤ ਸੀ। ਜਿਸ ਨੇ ਆਪਣੇ ਦੋਸਤ ਰਣਜੀਤ ਸਿੰਘ ਉਰਫ ਜੀਤਾ ਫੌਜੀ ਨੂੰ ਕਿਹਾ ਸੀ ਕਿ ਸਾਡੀ ਭਾਬੀ ਨਿਸ਼ਾ ਨੇ ਸਾਡਾ ਇਟਲੀ ਵਿੱਚ ਜਿਉਣਾ ਹਰਾਮ ਕੀਤਾ ਹੋਇਆ ਹੈ ਤੇ ਸਾਡੇ ਖਿਲਾਫ ਇਟਲੀ ਦੀ ਪੁਲਿਸ ਪਾਸ ਕਾਫੀ ਸ਼ਿਕਾਇਤਾ ਕਰਕੇ ਸਾਡੇ ਬਰਖਿਲਾਫ ਪਰਚੇ ਦਰਜ ਕਰਵਾਏ ਹੋਏ ਹਨ ਤੇ ਇਹ ਸਾਰਾ ਕੰਮ ਇੰਡੀਆ ਵਿੱਚ ਮੋਹਾਲੀ ਦੇ ਖਰੜ ਵਿੱਚ ਰਹਿ ਰਹੇ ਇਸ ਦਾ ਭਰਾ ਕਮੇਸ਼ ਕੁਮਾਰ ਕਰਵਾ ਰਿਹਾ ਹੈ। ਜੇਕਰ ਤੂੰ ਕਮੇਸ਼ ਕੁਮਾਰ ਦਾ ਕੰਡਾ ਹੀ ਕੱਢ ਦੇਵੇ ਤਾਂ ਇਸ ਦੇ ਬਦਲੇ ਅਸੀ ਤੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਇਟਲੀ ਵਿੱਚ ਸੈਟ ਕਰਵਾ ਦੇਵਾਗੇ ਅਤੇ ਜਿਸ ਕਿਸੇ ਨੂੰ ਤੂੰ 20/30 ਲੱਖ ਰੁਪਏ ਦੇਣੇ ਵੀ ਹਨ ਤਾਂ ਦੇ ਸਕਦਾ ਹੈ ਅਸੀਂ ਤੈਨੂੰ ਪੈਸੇ ਭੇਜ ਦੇਵਾਂਗੇ, ਜੋ (ਸਬਾਕਾ ਫੌਜੀ) ਰਣਜੀਤ ਸਿੰਘ ਉਰਫ ਜੀਤਾ ਫੌਜੀ ਨੇ ਆਪਣੇ ਦੋਸਤ ਹਰਵਿੰਦਰ ਸਿੰਘ ਉਰਫ ਬਿੱਟੂ ਨੂੰ ਹਾਂ ਕਰ ਦਿੱਤੀ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ।

ਬ੍ਰਾਮਦਗੀ :
ਇੱਕ ਰਿਵਾਲਵਰ .32 ਬੋਰ ਸਮੇਤ 2 ਜਿੰਦਾ ਰੋਂਦ ਅਤੇ 3 ਚਲੇ ਹੋਏ ਖਾਲੀ ਰੌਂਦ
ਇਕ ਕਾਰ ਪੋਲੋ ਰੰਗ ਚਿੱਟਾ ਨੰਬਰ HR 42 B-5991 (ਵਾਰਦਾਤ ਵਿੱਚ ਵਰਤੀ ਗਈ)

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਬਹੁ-ਪੱਖੀ ਪਹੁੰਚ ਅਪਣਾਈ: ਡਾ. ਬਲਜੀਤ ਕੌਰ

CM ਮਾਨ ਨੇ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਕੀਤੇ ਜਾਰੀ, ਪਰ ਅਜੇ ਮਾਮਲਾ ਹਾਈ ਕੋਰਟ ‘ਚ, ਅਦਾਲਤ ਕਰੇਗੀ ਫੈਸਲਾ