ਖਾਲੀ ਪਲਾਟ ‘ਚੋਂ ਮਿਲੀ ਸੀ ਨੌਜਵਾਨ ਦੀ ਲਾ+ਸ਼, ਕ+ਤ+ਲ ਨਹੀਂ ਸੱਪ ਦੇ ਡੱਸਣ ਕਾਰਨ ਹੋਈ ਮੌਤ

  • ਪੋਸਟਮਾਰਟਮ ‘ਚ ਹੋਇਆ ਖੁਲਾਸਾ

ਲੁਧਿਆਣਾ, 18 ਜਾਨਵਰਾ 2023 – ਲੁਧਿਆਣਾ ‘ਚ ਬੀਤੇ ਮੰਗਲਵਾਰ ਨੂੰ ਇਕ ਖਾਲੀ ਪਲਾਟ ‘ਚੋਂ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਨੌਜਵਾਨ ਦੀ ਮੌਤ ਕੁੱਟਮਾਰ ਕਾਰਨ ਨਹੀਂ ਸਗੋਂ ਸੱਪ ਦੇ ਡੰਗਣ ਕਾਰਨ ਹੋਈ ਹੈ। ਸ਼ੁਰੂਆਤ ‘ਚ ਲੱਗ ਰਿਹਾ ਸੀ ਕਿ ਕਿ ਉਹ ਰਾਤ ਦੀ ਸ਼ਿਫਟ ਡਿਊਟੀ ਤੋਂ ਘਰ ਪਰਤ ਰਿਹਾ ਸੀ ਤਾਂ ਰਸਤੇ ‘ਚ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦਾ ਕਤਲ ਕਰ ਦਿੱਤਾ।

ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸੱਪ ਦੇ ਡੰਗਣ ਦਾ ਮਾਮਲਾ ਸਾਹਮਣੇ ਆਇਆ। ਸੱਪ ਦੇ ਡੰਗਣ ਤੋਂ ਬਾਅਦ ਨੌਜਵਾਨ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਅਤੇ ਖਾਲੀ ਪਲਾਟ ਵਿੱਚ ਡਿੱਗ ਪਿਆ। ਡਿੱਗਣ ਕਾਰਨ ਉਸ ਦੇ ਸਿਰ ‘ਤੇ ਸੱਟ ਲੱਗ ਗਈ। ਦੱਸਿਆ ਗਿਆ ਹੈ ਕਿ ਉਕਤ ਨੌਜਵਾਨ ਉਸ ਖਾਲੀ ਪਲਾਟ ‘ਚ ਨਸ਼ਾ ਕਰਨ ਲਈ ਜਾਂਦਾ ਸੀ।

ਵਿਕਾਸ (19) ਇੱਕ ਸਟੀਲ ਫੈਕਟਰੀ ਵਿੱਚ ਕੰਮ ਕਰਦਾ ਹੈ। ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਤੋਂ ਬਾਅਦ ਉਹ ਦੇਰ ਰਾਤ ਤੱਕ ਵਾਪਸ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ। ਲੋਕਾਂ ਨੂੰ ਉਸ ਦੀ ਲਾਸ਼ ਖਾਲੀ ਪਲਾਟ ‘ਚੋਂ ਮਿਲੀ। ਸ਼ੁਰੂਆਤੀ ਜਾਂਚ ‘ਚ ਲੱਗ ਰਿਹਾ ਸੀ ਕਿ ਬਦਮਾਸ਼ਾਂ ਨੇ ਹੀ ਉਸ ਦਾ ਕਤਲ ਕੀਤਾ ਹੈ ਪਰ ਪੋਸਟਮਾਰਟਮ ਤੋਂ ਬਾਅਦ ਉਸ ਦੀ ਮੌਤ ਦਾ ਕਾਰਨ ਸੱਪ ਦੇ ਡੱਸਣ ਨਾਲ ਹੀ ਨਿਕਲਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ‘ਚ 6 ਸਾਲਾ ਬੱਚੀ ਦਾ ਕ+ਤ+ਲ: ਤਾਂਤਰਿਕ ਦੀ ਕੋਣ ਆ ਰਿਹਾ ਸਾਹਮਣੇ, ਔਰਤ 1 ਦਿਨ ਦੇ ਰਿਮਾਂਡ ‘ਤੇ

ਸੁਨਿਆਰੇ ਤੋਂ ਲੁੱਟ ਦਾ ਮਾਮਲਾ: ਲਾਰੈਂਸ ਬਿਸ਼ਨੋਈ ਦੇ ਕਰੀਬੀ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਮੋਹਾਲੀ ਲਿਆਈ ਪੁਲਿਸ