ਅੰਮ੍ਰਿਤਸਰ, 20 ਜਨਵਰੀ 2023 – ਪੰਜਾਬ ਦਾ ਅੰਮ੍ਰਿਤਸਰ ਸਿੱਖਾਂ ਦੇ 5 ਤਖ਼ਤਾਂ ਵਿੱਚੋਂ ਇੱਕ, ਬਿਹਾਰ ਦੇ ਪਟਨਾ ਸਾਹਿਬ ਨਾਲ ਹਵਾਈ ਮਾਰਗ ਰਾਹੀਂ ਜੁੜਨ ਜਾ ਰਿਹਾ ਹੈ। ਸਪਾਈਸ ਜੈੱਟ ਨੇ ਅੰਮ੍ਰਿਤਸਰ-ਪਟਨਾ ਸਾਹਿਬ ਵਿਚਾਲੇ ਸਿੱਧੀ ਉਡਾਣ ਮੁੜ ਸ਼ੁਰੂ ਕਰ ਦਿੱਤੀ ਹੈ। ਅੱਜ ਇਹ ਫਲਾਈਟ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰੇਗੀ।
ਸਪਾਈਸ ਜੈੱਟ ਨੇ ਅੱਜ ਤੋਂ ਅੰਮ੍ਰਿਤਸਰ ਤੋਂ ਪਟਨਾ ਲਈ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਹੈ। ਇਹ ਫਲਾਈਟ ਦੋਵਾਂ ਸ਼ਹਿਰਾਂ ਵਿਚਾਲੇ ਰੋਜ਼ਾਨਾ ਅਪ-ਡਾਊਨ ਕਰੇਗੀ। ਇਹ ਉਡਾਣ ਪਹਿਲਾਂ ਵੀ ਚਲਦੀ ਸੀ ਪਰ ਧੁੰਦ ਕਾਰਨ ਇਹ ਉਡਾਣ ਰੱਦ ਕਰ ਦਿੱਤੀ ਗਈ ਸੀ। ਇਸ ਉਡਾਣ ਦੇ ਸ਼ੁਰੂ ਹੁੰਦੇ ਹੀ ਅੰਮ੍ਰਿਤਸਰ ਦੇ ਨਾਲ-ਨਾਲ ਹੋਰਨਾਂ ਸੂਬਿਆਂ ‘ਚ ਵਸਦੇ ਸਿੱਖਾਂ ਨੂੰ ਵੀ ਫਾਇਦਾ ਹੋਵੇਗਾ।
ਇਹ ਫਲਾਈਟ ਰੋਜ਼ਾਨਾ ਅੰਮ੍ਰਿਤਸਰ ਤੋਂ ਦੁਪਹਿਰ 12:55 ਵਜੇ ਰਵਾਨਾ ਹੋਵੇਗੀ। 2:40 ਘੰਟੇ ਦੇ ਸਫਰ ਤੋਂ ਬਾਅਦ ਇਹ ਫਲਾਈਟ 3:35 ਵਜੇ ਪਟਨਾ ਸਾਹਿਬ ਪਹੁੰਚੇਗੀ।
ਪਟਨਾ ਤੋਂ ਇਹ ਫਲਾਈਟ ਰੋਜ਼ਾਨਾ ਸ਼ਾਮ 4:10 ਵਜੇ ਉਡਾਣ ਭਰੇਗੀ। ਇਸ ਫਲਾਈਟ ਦਾ ਸਫਰ 2:35 ਮਿੰਟ ਦਾ ਹੋਵੇਗਾ ਅਤੇ ਇਹ ਫਲਾਈਟ ਸ਼ਾਮ 6.45 ‘ਤੇ ਅੰਮ੍ਰਿਤਸਰ ‘ਚ ਲੈਂਡ ਕਰੇਗੀ।