ਚੰਡੀਗੜ੍ਹ, 21 ਜਨਵਰੀ 2023: ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਤੋਂ 40 ਦਿਨ ਦੀ ਪੈਰੋਲ ਦੇ ਦਿੱਤੀ ਗਈ ਹੈ। ਜਿਸ ਦੀ ਰੋਹਤਕ ਦੇ ਡਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਨੇ ਪੁਸ਼ਟੀ ਕੀਤੀ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਦਿੱਤੀ ਗਈ ਹੈ ਜੋ ਨਿਯਮਾਂ ਮੁਤਾਬਕ ਦਿੱਤੀ ਗਈ ਹੈ।
ਇਸ ਦੌਰਾਨ ਰਾਮ ਰਹੀਮ ਯੂਪੀ ਦੇ ਬਰਨਾਵਾ ਆਸ਼ਰਮ ‘ਚ 40 ਦਿਨਾਂ ਤੱਕ ਰਹੇਗਾ।ਰਾਮ ਰਹੀਮ ਦੇ ਪ੍ਰੇਮੀਆਂ ਨੇ ਬਰਨਾਵਾ ਆਸ਼ਰਮ ‘ਚ ਉਸ ਦੇ ਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਹਨੀਪ੍ਰੀਤ ਵੀ ਗੁਰੂਗ੍ਰਾਮ ਤੋਂ ਰਵਾਨਾ ਹੋ ਗਈ ਹੈ। ਹਨੀਪ੍ਰੀਤ ਨੇ ਬੀਤੀ ਸ਼ਾਮ ਆਪਣੇ ਕਾਫਲੇ ਨਾਲ ਯਾਤਰਾ ਦੌਰਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਈ ਪ੍ਰਾਊਡ ਮਾਈ ਡੈਡ ਦਾ ਲੋਗੋ ਦਿਖਾਇਆ।
ਡੇਰਾ ਮੁਖੀ ਆਪਣੀਆਂ ਦੋ ਸ਼ਰਧਾਲੂ ਕੁੜੀਆਂ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਤੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ।
ਇਸ ਤੋਂ ਪਹਿਲਾਂ ਡੇਰਾ ਮੁਖੀ ਦੀ 40 ਦਿਨ ਦੀ ਪੈਰੋਲ ਪਿਛਲੇ ਸਾਲ 25 ਨਵੰਬਰ ਨੂੰ ਖਤਮ ਹੋਈ ਸੀ। ਉਦੋਂ ਉਹ 14 ਅਕਤੂਬਰ ਨੁੰ ਰਿਹਾਅ ਹੋਣ ਮਗਰੋਂ ਉੱਤਰ ਪ੍ਰਦੇਸ਼ ਦੇ ਬਰਨਾਵਾ ਵਿਚ ਆਪਣੇ ਆਸ਼ਰਮ ਵਿਚ ਰਿਹਾ ਸੀ। ਉਸਨੁੰ ਵਾਰ ਵਾਰ ਪੈਰੋਲ ਮਿਲਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।