ਸਮਰਾਲਾ, 21 ਜਨਵਰੀ 2023 – ਪੰਜ ਦਿਨ ਪਹਿਲਾਂ ਲੁਧਿਆਣਾ ਦੇ ਸਮਰਾਲਾ ਨੇੜੇ ਨੈਸ਼ਨਲ ਹਾਈਵੇਅ ‘ਤੇ ਇੱਕ ਕਾਰ ਦੀ ਇੱਕ ਮਰੀ ਹੋਈ ਗਾਂ ਨਾਲ ਟੱਕਰ ਹੋ ਗਈ ਸੀ। ਕਾਰ ਹਾਈਵੇਅ ‘ਤੇ ਕਈ ਵਾਰ ਪਲਟ ਗਈ। ਇਸ ਹਾਦਸੇ ਵਿੱਚ ਬੁੱਢਾ ਸ਼ੂਗਰ ਮਿੱਲ ਦੇ ਚੀਫ ਇੰਜਨੀਅਰ ਅਮਰਿੰਦਰਪਾਲ ਸਿੰਘ ਦਿਲਾਵਰੀ ਦੀ ਮੌਤ ਹੋ ਗਈ ਸੀ। ਇਸ ਦੌਰਾਨ ਕਿਸੇ ਨੇ ਦਿਲਾਵਰੀ ਦਾ ਮੋਬਾਈਲ ਚੋਰੀ ਕਰ ਲਿਆ। ਇਸ ਨੇ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ।
ਅਮਰਿੰਦਰਪਾਲ ਸਿੰਘ ਦਿਲਾਵਰੀ ਦੇ ਕੈਨੇਡਾ ਰਹਿੰਦੇ ਐਨਆਰਆਈ ਭਰਾ ਨੇ ਕਿਹਾ ਕਿ ਜੋ ਵੀ ਉਸ ਦੇ ਭਰਾ ਦਾ ਚੋਰੀ ਹੋਇਆ ਮੋਬਾਈਲ ਫੋਨ ਵਾਪਸ ਕਰੇਗਾ, ਉਸ ਨੂੰ ਉਹ 51,000 ਰੁਪਏ ਦੇਣਗੇ। NRI ਭਰਾ ਨੇ ਫੇਸਬੁੱਕ ‘ਤੇ ਵੀ ਪੋਸਟ ਕੀਤੀ ਹੈ। ਜਿਸ ਵਿੱਚ ਲਿਖਿਆ ਹੈ ਕਿ ਫੋਨ ਵਿੱਚ ਉਸਦੇ ਮ੍ਰਿਤਕ ਭਰਾ ਦੀਆਂ ਤਸਵੀਰਾਂ ਅਤੇ ਯਾਦਾਂ ਹਨ, ਜੋ ਪਰਿਵਾਰ ਲਈ ਬਹੁਤ ਕੀਮਤੀ ਹਨ। ਇਹੀ ਉਹਨਾਂ ਦੇ ਭਾਈਚਾਰਕ ਸਾਂਝ ਦੀ ਆਖਰੀ ਨਿਸ਼ਾਨੀ ਹੈ।
ਕੈਨੇਡਾ ਰਹਿੰਦੇ ਜਸਵਿੰਦਰ ਸਿੰਘ ਦਿਲਵਾਰੀ (45) ਨੇ ਦੱਸਿਆ ਕਿ ਉਸ ਦੇ ਭਰਾ ਅਮਰਿੰਦਰਪਾਲ ਸਿੰਘ ਦਿਲਵਾੜੀ (53) ਦੀ 15 ਜਨਵਰੀ ਦੀ ਰਾਤ ਨੂੰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਨੂੰ ਬਚਾਉਣ ਦੀ ਬਜਾਏ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਮੋਬਾਈਲ ਫੋਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਵਿਅਕਤੀ ਨੇ ਐਂਬੂਲੈਂਸ ਬੁਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਧੇ ਘੰਟੇ ਤੱਕ ਐਂਬੂਲੈਂਸ ਨਹੀਂ ਪਹੁੰਚੀ ਅਤੇ ਉਦੋਂ ਤੱਕ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਸੀ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਫੋਨ ਉਸ ਨੂੰ ਉਸ ਦੇ ਦੋਵੇਂ ਬੱਚਿਆਂ ਨੇ ਗਿਫਟ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਮੋਬਾਈਲ ਫੋਨ ਵਾਪਸ ਕਰਨ ਵਾਲੇ ਨੂੰ 51 ਹਜ਼ਾਰ ਰੁਪਏ ਦਾ ਇਨਾਮ ਦੇਣਗੇ। ਉਹ ਇਸ ਰਕਮ ਨੂੰ ਵਧਾ ਵੀ ਸਕਦਾ ਹੈ।
ਅਮਰਿੰਦਰਪਾਲ ਸਿੰਘ ਦਿਲਾਵਰੀ, ਜੋ ਕਿ ਲੁਧਿਆਣਾ ਦੇ ਕੋਹਾੜਾ ਨੇੜੇ ਬੁੱਢਾ ਸ਼ੂਗਰ ਮਿੱਲ ‘ਚ ਚੀਫ ਇੰਜੀਨੀਅਰ ਵਜੋਂ ਕੰਮ ਕਰਦਾ ਸੀ, ਆਪਣੀ ਸਵਿਫਟ ਡੀਜ਼ਾਇਰ ਕਾਰ ‘ਚ ਡਿਊਟੀ ‘ਤੇ ਜਾ ਰਿਹਾ ਸੀ। ਜਦੋਂ ਉਹ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਬੌਂਦਲੀ ਨੇੜੇ ਪਹੁੰਚਿਆ ਤਾਂ ਕਾਰ ਮਰੇ ਪਸ਼ੂ ਨਾਲ ਟਕਰਾ ਗਈ। ਸੜਕ ‘ਤੇ ਕਰੀਬ 5 ਵਾਰ ਕਾਰ ਪਲਟ ਗਈ। ਇਸ ਕਾਰਨ ਉਸਦੀ ਮੌਤ ਹੋ ਗਈ।
ਜਸਵਿੰਦਰ ਨੇ ਦੱਸਿਆ ਕਿ 13 ਜਨਵਰੀ ਨੂੰ ਉਸ ਦੇ ਭਰਾ ਅਮਰਿੰਦਰਪਾਲ ਦਾ ਜਨਮ ਦਿਨ ਸੀ। ਦੋ ਦਿਨ ਮੋਹਾਲੀ ਵਿੱਚ ਪਰਿਵਾਰ ਨਾਲ ਬਿਤਾਉਣ ਤੋਂ ਬਾਅਦ ਉਹ ਉਸੇ ਰਾਤ ਡਿਊਟੀ ਲਈ ਲੁਧਿਆਣਾ ਪਰਤ ਰਿਹਾ ਸੀ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਅਮਰਿੰਦਰਪਾਲ ਸਿੰਘ ਦੇ ਲੜਕੇ ਨੇ ਆਈਆਈਐਮ ਅਹਿਮਦਾਬਾਦ ਤੋਂ ਐਮਬੀਏ ਕੀਤੀ ਹੈ ਅਤੇ ਉਸ ਦੀ ਲੜਕੀ ਚੰਡੀਗੜ੍ਹ ਤੋਂ ਐਮਬੀਬੀਐਸ ਕਰ ਰਹੀ ਹੈ। ਉਸ ਨੇ ਆਪਣੇ ਪਿਤਾ ਨੂੰ ਇਸ ਉਮਰ ਵਿੱਚ ਹੀ ਗੁਆ ਦਿੱਤਾ ਹੈ ਕਿਉਂਕਿ ਇੱਕ ਮਰੀ ਹੋਈ ਗਾਂ ਸੜਕ ਦੇ ਵਿਚਕਾਰ ਪਈ ਸੀ, ਜਿਸ ਨੂੰ ਪ੍ਰਸ਼ਾਸਨ ਨੇ ਸਮੇਂ ਸਿਰ ਨਹੀਂ ਹਟਾਇਆ। ਜਸਵਿੰਦਰ ਨੇ ਕਿਹਾ ਕਿ ਮੇਰਾ ਭਰਾ ਹੁਣ ਕਦੇ ਵਾਪਸ ਨਹੀਂ ਆਵੇਗਾ, ਪਰ ਘੱਟੋ-ਘੱਟ ਜਿਸ ਨੇ ਵੀ ਉਸ ਦਾ ਫ਼ੋਨ ਚੋਰੀ ਕੀਤਾ ਹੈ, ਉਸ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ।