ਪਾਕਿਸਤਾਨ ‘ਚ ਹਿੰਦੂ ਲੜਕੀ ਫਿਰ ਅਗਵਾ: 14 ਸਾਲਾ ਨਾਬਾਲਗ ਨੂੰ ਕਬੂਲ ਕਰਵਾਇਆ ਗਿਆ ਇਸਲਾਮ

ਨਵੀਂ ਦਿੱਲੀ, 21 ਜਨਵਰੀ 2023 – ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਪਾਕਿਸਤਾਨ ਦੇ ਸਿੰਧ ‘ਚ ਇਕ ਵਾਰ ਫਿਰ 14 ਸਾਲਾ ਲੜਕੀ ਨੂੰ ਅਗਵਾ ਕਰਕੇ ਇਸਲਾਮ ਕਬੂਲ ਕਰਵਾਇਆ ਗਿਆ ਹੈ। ਇਸ ਮਹੀਨੇ ਸਿੰਧ ਵਿੱਚ ਇਹ ਦੂਜੀ ਘਟਨਾ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿੰਧ ਦੇ ਟਾਂਡੋ ਅੱਲ੍ਹਾਯਾਰ ਇਲਾਕੇ ਵਿੱਚ ਇੱਕ 14 ਸਾਲਾ ਹਿੰਦੂ ਜਮਨਾ ਨਾਲ ਇਹ ਘਟਨਾ ਵਾਪਰੀ ਹੈ। ਕਰੀਬ ਇੱਕ ਹਫ਼ਤਾ ਪਹਿਲਾਂ ਜਮਨਾ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਉਸ ਨੂੰ ਅਗਵਾ ਕਰ ਲਿਆ ਗਿਆ। ਹੁਣ ਉਸ ਦੇ ਇਸਲਾਮ ਕਬੂਲ ਕਰਨ ਦਾ ਸਰਟੀਫਿਕੇਟ ਵੀ ਸਾਹਮਣੇ ਆ ਗਿਆ ਹੈ। ਗਰੀਬ ਪਰਿਵਾਰ ਇਸ ਤੋਂ ਦੁਖੀ ਹੈ ਅਤੇ ਪਾਕਿਸਤਾਨ ਵਿੱਚ ਇਨਸਾਫ ਲਈ ਧੱਕੇ ਖਾਣ ਲਈ ਮਜਬੂਰ ਹੈ।

24 ਸਤੰਬਰ 2022 ਨੂੰ ਨਾਸਰਪੁਰ ਇਲਾਕੇ ਤੋਂ ਮੀਨਾ ਮੇਘਵਾਰ ਨਾਂ ਦੀ 14 ਸਾਲਾ ਨਾਬਾਲਗ ਲੜਕੀ ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਮੀਰਪੁਰਖਾਸ ਕਸਬੇ ‘ਚ ਘਰ ਪਰਤਦੇ ਸਮੇਂ ਇਕ ਹੋਰ ਵਿਆਹੁਤਾ ਔਰਤ ਨੂੰ ਅਗਵਾ ਕਰ ਲਿਆ ਗਿਆ ਸੀ।

ਮੀਰਪੁਰਖਾਸ ਸ਼ਹਿਰ ਦੇ ਰਵੀ ਕੁਰਮੀ ਨਾਂ ਦੇ ਹਿੰਦੂ ਵਿਅਕਤੀ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਰਾਖੀ ਨੂੰ ਅਗਵਾ ਕਰ ਲਿਆ ਗਿਆ ਹੈ। ਬਾਅਦ ਵਿਚ ਉਸ ਨੂੰ ਇਕ ਮੁਸਲਮਾਨ ਨਾਲ ਦੇਖਿਆ ਗਿਆ। ਜਦੋਂ ਉਸਨੇ ਇਨਸਾਫ਼ ਦੀ ਮੰਗ ਕੀਤੀ ਤਾਂ ਪੁਲਿਸ ਨੇ ਦਾਅਵਾ ਕੀਤਾ ਕਿ ਰਾਖੀ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਸੀ ਅਤੇ ਅਹਿਮਦ ਨਾਲ ਵਿਆਹ ਕੀਤਾ ਸੀ।

ਅਕਤੂਬਰ 2021 ਵਿੱਚ, ਪਾਕਿਸਤਾਨ ਵਿੱਚ ਇੱਕ ਸੰਸਦੀ ਕਮੇਟੀ ਨੇ ਜ਼ਬਰਦਸਤੀ ਧਰਮ ਪਰਿਵਰਤਨ ਵਿਰੁੱਧ ਬਿੱਲ ਨੂੰ ਰੱਦ ਕਰ ਦਿੱਤਾ ਸੀ। ਜਿਸ ਵਿੱਚ ਤਤਕਾਲੀ ਧਾਰਮਿਕ ਮਾਮਲਿਆਂ ਦੇ ਮੰਤਰੀ ਨੂਰੁਲ ਹੱਕ ਕਾਦਰੀ ਨੇ ਕਿਹਾ ਸੀ ਕਿ ਜਬਰੀ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਬਣਾਉਣ ਲਈ ਮਾਹੌਲ ਅਨੁਕੂਲ ਨਹੀਂ ਸੀ। ਮੰਤਰੀ ਨੇ ਇੱਥੇ ਦਾਅਵਾ ਕੀਤਾ ਕਿ ਜਬਰੀ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਦੇਸ਼ ਵਿੱਚ ਸ਼ਾਂਤੀ ਭੰਗ ਕਰ ਸਕਦਾ ਹੈ। ਘੱਟ ਗਿਣਤੀਆਂ ਨੂੰ ਹੋਰ ਕਮਜ਼ੋਰ ਬਣਾ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਜੋਤ ਸਿੱਧੂ ਦੇ ਜੇਲ੍ਹ ‘ਚੋਂ ਬਾਹਰ ਆਉਣ ‘ਤੇ ਕਾਂਗਰਸ ‘ਚ ਫੇਰ ਪਏਗਾ ਖਿਲਾਰਾ: ਕੁਲਦੀਪ ਧਾਲੀਵਾਲ

ਅਦਾਕਾਰਾ ਨਿਰਮਲ ਰਿਸ਼ੀ ਨੇ ਆਪਣੇ ਭਰਾ ‘ਤੇ ਲਾਏ ਗੰਭੀਰ ਇਲਜ਼ਾਮ, ਪੜ੍ਹੋ ਪੂਰੀ ਖ਼ਬਰ