ਹਰਸਿਮਰਨਜੀਤ ਡਰਾਈਵਰ ਦੀ ਆੜ ‘ਚ MP ਤੋਂ ਹਥਿਆਰ ਲਿਆ ਲੁਧਿਆਣਾ ‘ਚ ਕਰਦਾ ਸੀ ਸਪਲਾਈ, NIA ਨੇ ਸ਼ੁਰੂ ਕੀਤੀ ਜਾਂਚ

ਲੁਧਿਆਣਾ, 22 ਜਨਵਰੀ 2023 – ਲੁਧਿਆਣਾ ਵਿੱਚ ਚਾਰ ਦਿਨ ਪਹਿਲਾਂ ਫੜੇ ਗਏ ਗੈਂਗਸਟਰਾਂ ਅੰਮ੍ਰਿਤ ਬੱਲ ਅਤੇ ਜੱਗੂ ਭਗਵਾਨਪੁਰੀਆ ਦੇ 13 ਸਾਥੀਆਂ ਵਿੱਚੋਂ ਹਰਸਿਮਰਨਜੀਤ ਮੁੱਖ ਮੁਲਜ਼ਮ ਹੈ। ਉਹ ਇੱਕ ਟਰੱਕ ਡਰਾਈਵਰ ਹੈ। ਹਰਸਿਮਰਨਜੀਤ ਡਰਾਈਵਰ ਦੀ ਆੜ ‘ਚ ਹਥਿਆਰਾਂ ਦੀ ਸਪਲਾਈ ਕਰਦਾ ਸੀ।

ਹਰਸਿਮਰਨਜੀਤ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਮਹਾਨਗਰ ਦੇ ਪੇਂਡੂ ਖੇਤਰਾਂ ਵਿੱਚ ਸਪਲਾਈ ਕਰਦਾ ਸੀ। ਅੰਮ੍ਰਿਤ ਬੱਲ ਹਰਸਿਮਰਨਜੀਤ ਨੂੰ ਹਥਿਆਰਾਂ ਦੀ ਤਸਕਰੀ ਲਈ ਵੱਡੀ ਰਕਮ ਅਦਾ ਕਰਦਾ ਸੀ। ਮੁਲਜ਼ਮ ਅੰਮ੍ਰਿਤ ਬੱਲ ਦੇ ਕਹਿਣ ’ਤੇ ਮੱਧ ਪ੍ਰਦੇਸ਼ ਤੋਂ ਟਰੱਕਾਂ ਵਿੱਚ ਨਾਜਾਇਜ਼ ਹਥਿਆਰ ਸਪਲਾਈ ਕਰਦੇ ਸਨ।

ਮਾਮਲਾ ਵੱਡਾ ਹੁੰਦਾ ਦੇਖ NIA ਨੇ ਖੰਨਾ ;ਚ ਰੇਡ ਕੀਤੀ ਸੀ। ਫਿਲਹਾਲ ਐਨਆਈਏ ਅਧਿਕਾਰੀ ਹੀ ਮਾਮਲੇ ਦੀ ਜਾਣਕਾਰੀ ਲੈ ਰਹੇ ਹਨ, ਬਾਕੀ ਦੀ ਜਾਂਚ ਜ਼ਿਲ੍ਹਾ ਪੁਲਿਸ ਕਰ ਰਹੀ ਹੈ। ਮੁਲਜ਼ਮ ਹਰਸਿਮਰਨਜੀਤ ਨੇ ਹੁਣ ਤੱਕ ਕਿਸ-ਕਿਸ ਨੂੰ ਨਾਜਾਇਜ਼ ਹਥਿਆਰ ਸਪਲਾਈ ਕੀਤੇ ਹਨ, ਪੁਲਿਸ ਇਸ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਐਨਆਈਏ ਦੀ ਟੀਮ ਪਹਿਲਾਂ ਹੀ 2021 ਦੇ ਲੁਧਿਆਣਾ ਕੋਰਟ ਕੰਪਲੈਕਸ ਬੰਬ ਧਮਾਕੇ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਤੋਂ ਪਹਿਲਾਂ ਨਵੰਬਰ 2022 ਵਿੱਚ, ਐਨਆਈਏ ਨੇ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਚਕਾਰ ਗਠਜੋੜ ਦਾ ਪਤਾ ਲਗਾਉਣ ਲਈ ਮੰਗਲਵਾਰ ਨੂੰ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਕਈ ਛਾਪੇ ਮਾਰੇ ਸਨ।

ਸੂਤਰਾਂ ਅਨੁਸਾਰ ਐਨਆਈਏ ਨੇ ਪੁਲੀਸ ਤੋਂ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ, ਬਰਾਮਦ ਕੀਤੇ ਹਥਿਆਰ ਤੇ ਗੋਲਾ ਬਾਰੂਦ ਬਾਰੇ ਜਾਣਕਾਰੀ ਲਈ ਹੈ। NIA ਨੇ ਗੈਂਗਸਟਰ ਅੰਮ੍ਰਿਤ ਬੱਲ ਦੀ ਵਫਾਦਾਰ ਦਲਜੀਤ ਕੌਰ ਉਰਫ ਮਾਣੋ ਅਤੇ ਹਰਸਿਮਰਨਜੀਤ ‘ਤੇ ਫੋਕਸ ਕੀਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ 1 ਫਰਵਰੀ ਨੂੰ

ਤਲਵੰਡੀ ਸਾਬੋ ਵਿਖੇ ਲੜਕੀਆਂ ਦੀ 10ਵੀਂ ਨੈਸ਼ਨਲ ਗੱਤਕਾ ਚੈਪੀਅਨਸ਼ਿਪ ਜਾਹੋ-ਜਹਾਲ ਨਾਲ ਸਮਾਪਤ