ਲੁਧਿਆਣਾ 25 ਜਨਵਰੀ 2023 – ਲੁਧਿਆਣਾ ‘ਚ 11ਵੀਂ ਜਮਾਤ ਦੇ ਵਿਦਿਆਰਥੀ ਨੇ ਸ਼ੱਕੀ ਹਾਲਾਤਾਂ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਾ ਨਾਂ ਨਿਖਿਲ ਹੈ। ਨਿਖਿਲ ਘਰ ਦੇ ਕੋਲ ਹੀ ਨੇੜਲੇ ਸਕੂਲ ਵਿੱਚ ਪੜ੍ਹਦਾ ਸੀ। ਜਿਸ ਵੇਲੇ ਨੌਜਵਾਨ ਨੇ ਫਾਹਾ ਲਿਆ ਉਸ ਮਾਤਾ-ਪਿਤਾ ਫੈਕਟਰੀ ‘ਚ ਕੰਮ ‘ਤੇ ਗਏ ਹੋਏ ਸਨ।
ਨਿਖਿਲ ਦੀ ਭੈਣ ਵੀ ਸਕੂਲ ਗਈ ਹੋਈ ਸੀ। ਇਸ ਦੌਰਾਨ, ਨਿਖਿਲ ਦੀ ਮਾਂ ਨੇ ਉਸਨੂੰ ਫ਼ੋਨ ਕੀਤਾ ਅਤੇ ਪੁੱਛਿਆ ਕਿ ਤੂੰ ਸਕੂਲ ਕਿਉਂ ਨਹੀਂ ਗਿਆ। ਨਿਖਿਲ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਠੀਕ ਨਹੀਂ ਹੈ। ਮਾਂ ਨੇ ਉਸਨੂੰ ਦਵਾਈ ਲੈ ਕੇ ਆਰਾਮ ਕਰਨ ਲਈ ਕਿਹਾ। ਦੱਸ ਦੇਈਏ ਕਿ ਨਿਖਿਲ ਕੁਝ ਦਿਨਾਂ ਤੋਂ ਬਿਮਾਰ ਸੀ।
ਗੁਆਂਢੀਆਂ ਨੇ ਦੇਰ ਸ਼ਾਮ ਨਿਖਿਲ ਦੇ ਮਾਤਾ-ਪਿਤਾ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਨਿਖਿਲ ਪੱਖੇ ਨਾਲ ਲਟਕ ਰਿਹਾ ਸੀ। ਪੁਲਸ ਨਿਖਿਲ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ।
ਨਿਖਿਲ ਦਾ ਗੁਆਂਢੀ ਉਸ ਦੇ ਘਰ ਦਾਖਲ ਹੋਇਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਸਲੇਮਟਾਬਰੀ ਵਿਖੇ ਦਰਜ ਕਰਵਾਈ ਗਈ। ਮੌਕੇ ‘ਤੇ ਪਹੁੰਚੀ ਪੁਲਸ ਨੇ ਗੁਆਂਢੀਆਂ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਮ੍ਰਿਤਕ ਬਹਾਦੁਰਕੇ ਰੋਡ ਦਾ ਰਹਿਣ ਵਾਲਾ ਹੈ।