ਕਿਸਾਨ ਮੋਰਚੇ ਦੀ ਜੀਂਦ ਰੈਲੀ ਵਿੱਚ ਵੱਡੀ ਸ਼ਮੂਲੀਅਤ ਕਰਨਗੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ

  • 26 ਜਨਵਰੀ ਤੋਂ ਬਾਅਦ ਕੌਮੀ ਇਨਸਾਫ਼ ਮੋਰਚੇ ਵਿੱਚ ਵੀ ਕਰਾਂਗੇ ਭਰਵੀੰ ਸ਼ਮੂਲੀਅਤ – ਡਾ ਦਰਸ਼ਨਪਾਲ

ਚੰਡੀਗੜ੍ਹ/ ਮੋਹਾਲੀ 25 ਜਨਵਰੀ 2023 – ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਕਿਸਾਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਉੱਪਰ ਕਿਸਾਨਾਂ ਦਾ ਅੰਦੋਲਨ ਜਾਰੀ ਹੈ । ਜਿਸਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਉੱਤਰੀ ਭਾਰਤ ਦੇ 6 ਸੂਬਿਆਂ ਦੇ ਕਿਸਾਨਾਂ ਦੀ ਵਿਸ਼ਾਲ ਮਹਾਂ ਪੰਚਾਇਤ ਹਰਿਆਣਾ ਦੇ ਜੀੰਦ ਵਿੱਚ 26 ਜਨਵਰੀ ਨੂੰ ਬੁਲਾਈ ਹੈ । ਜਿਸ ਨੂੰ ਲੈਕੇ ਜਥੇਬੰਦੀਆਂ ਜੋਰਦਾਰ ਤਿਆਰੀ ਵਿੱਚ ਜੁੱਟੀਆਂ ਹੋਈਆਂ ਹਨ ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਤਾਲਮੇਲ ਕਮੇਟੀ ਦੇ ਮੈੰਬਰ ਡਾ ਦਰਸ਼ਨਪਾਲ ਨੇ ਦੱਸਿਆ ਕਿ ਅੈਮ ਅੈਸ ਪੀ ਦਾ ਗਾਰੰਟੀ ਕਾਨੂੰਨ ਬਣਵਾਉਣ, ਲਖੀਮਪੁਰ ਖੀਰੀ ਕਿਸਾਨ ਹੱਤਿਆਕਾਂਡ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਸਰਕਾਰ ਵਿੱਚੋਂ ਬਰਖਾਸ਼ਤ ਅਤੇ ਗਿਰਫਤਾਰ ਕਰਵਾਉਣ, ਕਿਸਾਨਾਂ ਦੇ ਕਰਜ਼ੇ ਉੱਪਰ ਲੀਕ ਮਰਵਾਉਣ, ਦਿੱਲੀ ਵਿੱਚ ਅੰਦੋਲਨ ਦੌਰਾਨ ਦਰਜ਼ ਕੇਸ ਵਾਪਸ ਕਰਵਾਉਣ , ਬਿਜਲੀ ਸੋਧ ਬਿੱਲ 2022 ਰੱਦ ਕਰਵਾਉਣ, ਫਸਲੀ ਬੀਮਾ ਅਤੇ ਕਿਸਾਨ ਪੈਨਸ਼ਨ ਵਰਗੇ ਮੁੱਦਿਆਂ ਨੂੰ ਲੈਕੇ ਕੀਤੀ ਜਾ ਰਹੀ ਕਿਸਾਨ ਪੰਚਾਇਤ ਵਿੱਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਡੀ ਸ਼ਮੂਲੀਅਤ ਕਰਨਗੀਆਂ । ਇਸ ਪੰਚਾਇਤ ਵਿੱਚ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨਵਰੀਤ ਸਿੰਘ ਸਮੇਤ ਅੰਦੋਲਨ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇੰਟ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਵਲੋਂ ਵੀ 26 ਜਨਵਰੀ ਨੂੰ ਵੱਡੇ ਇਕੱਠ ਦੇ ਕਾਲ ਦਿੱਤੀ ਗਈ ਹੈ, ਜਿਸ ਸਬੰਧੀ ਕੁਝ ਲੋਕਾਂ ਵਿੱਚ ਦੁਵਿਧਾ ਖੜੀ ਹੋਈ ਹੈ । ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ 32 ਕਿਸਾਨ ਜਥੇਬੰਦੀਆਂ ਪਹਿਲਾਂ ਤੋਂ ਹੀ ਚੰਡੀਗੜ੍ਹ ਮੋਰਚੇ ਦਾ ਸਮਰਥਨ ਕਰ ਚੁੱਕੀਆਂ ਹਨ ਅਤੇ ਸਾਰੀਆਂ ਹੀ ਜਥੇਬੰਦੀਆਂ ਮੋਰਚੇ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਜੀੰਦ ਕਿਸਾਨ ਮਹਾਂ ਪੰਚਾਇਤ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਉਲੀਕਿਆ ਹੋਇਆ ਹੈ । ਇਸ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ 32 ਕਿਸਾਨ ਜਥੇਬੰਦੀਆਂ 26 ਜਨਵਰੀ ਤੋਂ ਬਾਅਦ ਚੰਡੀਗੜ੍ਹ ਮੋਰਚੇ ਵਿੱਚ ਵੱਡੀ ਸ਼ਮੂਲੀਅਤ ਕਰਨਗੀਆਂ, ਉੰਜ ਲਗਾਤਾਰ ਸ਼ਮੂਲੀਅਤ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇੰਟਰਨੈਸ਼ਨਲ ਮਨੁੱਖੀ ਤਸਕਰਾਂ ਦਾ ਪਰਦਾਫਾਸ਼, 2 ਕਰੋੜ 13 ਲੱਖ ਰੁਪਏ ਅਤੇ 64 ਤੋਲੇ ਸੋਨੇ ਦੇ ਗਹਿਣਿਆ ਸਮੇਤ 5 ਗ੍ਰਿਫਤਾਰ

ਗੇਮਾਂ ਦੇ ਸ਼ੌਕੀਨਾਂ ਲਈ ਕੰਪਿਊਟਰ ਸਿੰਡੀਕੇਟ ਨੇ ਚੰਡੀਗੜ੍ਹ ਵਿਖੇ ਖੋਲ੍ਹਿਆ ਵਨ-ਸਟਾਪ ਆਈ.ਟੀ. ਮਾਲ