ਜਦੋਂ ‘ਆਪ’ MLA ਦੇ ਵਿਆਹ ‘ਚ ਪਈਆਂ ਸੁਖਬੀਰ ਬਾਦਲ ਦੇ ਨਾਂਅ ‘ਤੇ ਬੋਲੀਆਂ, ਵੀਡੀਓ ਵਾਇਰਲ

ਫਾਜ਼ਿਲਕਾ, 27 ਜਨਵਰੀ 2023 – ਬੀਤੇ ਦਿਨੀਂ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਾਣਾ ਦਾ ਵਿਆਹ ਹੋਇਆ ਹੈ। ਵਿਧਾਇਕ ਨਰਿੰਦਰਪਾਲ ਸਿੰਘ ਸਵਾਣਾ ਦੇ ਵਿਆਹ ਦੇ ਪ੍ਰੋਗਰਾਮ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਜ਼ਿਕਰ ਹੋਇਆ ਹੈ। ਅਸਲ ‘ਚ ਪ੍ਰੋਗਰਾਮ ਦੇ ਫੰਕਸ਼ਨ ਦੌਰਾਨ ਸੁਖਬੀਰ ਦੇ ਨਾਂਅ ‘ਤੇ ਬੋਲੀ ਪਾਈ ਗਈ ਜਿਸ ‘ਤੇ ਸਭ ਜਾਣੇ ਖੂਬ ਠਾਹਕੇ ਲੈ ਕੇ ਨਾਚੇ।

ਵਿਧਾਇਕ ਸਵਾਨਾ ਦਾ ਵੀਰਵਾਰ ਨੂੰ ਵਿਆਹ ਦਾ ਪ੍ਰੋਗਰਾਮ ਸੀ। ਜਿਸ ਵਿੱਚ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ, ਗੁਰਮੀਤ ਸਿੰਘ ਹੇਅਰ, ਹਰਜੋਤ ਬੈਂਸ, ਜਗਦੀਪ ਗੋਲਡੀ ਕੰਬੋਜ ਵੀ ਪਹੁੰਚੇ। ਸ਼ੁੱਕਰਵਾਰ ਵਿਆਹ ਸਮਾਗਮ ਦੌਰਾਨ ਉਨ੍ਹਾਂ ਦੇ ਨਜ਼ਦੀਕੀ ਸਾਥੀ ਅਤੇ ‘ਆਪ’ ਦੀ ਸਿਆਸਤ ਦੇ ਕੁਝ ਚਿਹਰੇ ਨਵ-ਵਿਆਹੇ ਜੋੜੇ ਦੇ ਨਾਲ ਗੀਤ ਗਾ ਰਹੇ ਸਨ ਅਤੇ ਨੱਚ ਰਹੇ ਸਨ।

ਇਸ ਦੌਰਾਨ, ਇੱਕ ਬੋਲੀ ਪਾਈ ਜਾਂਦੀ ਹੈ, ਜਿਸ ਦੇ ਬੋਲ ਸਨ- “ਬਾਰੀ ਬਰਸੀ ਖੱਟਣ ਗਿਆ… ਖੱਟ ਕੇ ਲਿਆਂਦੀ ਖੀਰ… ਕਿੱਥੇ ਗਿਆ ਸਾਡਾ ਗੋਲਡੀ (ਵਿਧਾਇਕ ਜਗਦੀਪ ਗੋਲਡੀ) ਜਿਸ ਨੇ ਹਰਾਇਆ ਸੁਖਬੀਰ (ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਹਰਾਇਆ)। ਇਹ ਬੋਲੀ ਸੁਣਦੇ ਹੀ ਹਰ ਕੋਈ ਹੱਸਣ ਅਤੇ ਨੱਚਣ ਲੱਗ ਜਾਂਦਾ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਲਾਲਾਬਾਦ ਸੀਟ ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਗੋਲਡੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 30,000 ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਜਗਦੀਪ ਨੂੰ 91,455 ਵੋਟਾਂ ਮਿਲੀਆਂ ਜਦਕਿ ਸੁਖਬੀਰ ਸਿੰਘ ਬਾਦਲ ਨੂੰ 60,525 ਵੋਟਾਂ ਮਿਲੀਆਂ। ਗੋਲਡੀ ਨੇ 30,930 ਵੋਟਾਂ ਨਾਲ ਚੋਣ ਜਿੱਤੀ।

ਵਿਧਾਇਕ ਸਿਵਾਨਾ ਦਾ ਵਿਆਹ ਖੁਸ਼ਬੂ ਸਾਵਨਸੁਖ ਨਾਲ ਹੋਇਆ ਹੈ। ਸੂਤਰਾਂ ਅਨੁਸਾਰ ਲਾੜੀ ਦਾ ਪਰਿਵਾਰ ਵੀ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਅਤੇ ਉਨ੍ਹਾਂ ਕੋਲ ਕਰੀਬ 200 ਏਕੜ ਜ਼ਮੀਨ ਹੈ। ਇੰਨਾ ਹੀ ਨਹੀਂ ਉਸ ਦਾ ਮਾਰਬਲ ਸਟੋਨ ਦਾ ਕਾਰੋਬਾਰ ਵੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼ੁੱਕਰਵਾਰ ਨੂੰ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨਗੇ। ਅੱਜ ਸਵਾਨਾ ਦੀ ਰਿਸੈਪਸ਼ਨ ਪਾਰਟੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਦੋਵੇਂ ਨੇਤਾ ਇਸ ਪਾਰਟੀ ਤੱਕ ਪਹੁੰਚ ਸਕਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੁਰਦੁਆਰਾ ਸਾਹਿਬ ‘ਚ ਜੁੱਤੀਆਂ ਪਾ ਕੇ ਚੋਰ ਨੇ ਕੀਤੀ ਚੋਰੀ: ਕ੍ਰਿਪਾਨ ਨਾਲ ਤੋੜੀ ਗੋਲਕ, CCTV ‘ਚ ਕੈਦ

ਰਾਮ ਰਹੀਮ ਅਤੇ ਹਨੀਪ੍ਰੀਤ ਨੇ ਇਕੱਠੇ ਖਾਧੀਆਂ ਕਸਮਾਂ: ਕਿਹਾ ਕਿ…..