ਇਮਾਰਤ ’ਚ ਅੱਗ ਲੱਗਣ ਨਾਲ ਇਕ ਜਿਊਂਦਾ ਸੜਿਆ, ਦੂਜੇ ਨੇ ਛੱਤ ਤੋਂ ਛਾਲ ਮਾਰ ਕੇ ਬਚਾਈ ਜਾਨ

  • ਸ਼ਾਰਟ ਸਰਕਟ ਕਾਰਨ ਲੱਗੀ ਅੱਗ ਕਾਰਨ ਪੂਰੀ ਇਮਾਰਤ ਸੜ ਕੇ ਹੋਈ ਸੁਆਹ
  • ਦੋਵੇਂ ਇਮਾਰਤ ‘ਚ ਸੁੱਤੇ ਪਏ ਸੀ

ਅੰਮ੍ਰਿਤਸਰ, 27 ਜਨਵਰੀ 2023 – ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੇੜੇ ਸਥਿਤ ਇਮਾਰਤ ‘ਚ ਤੜਕੇ 3:35 ਵਜੇ ਭਿਆਨਕ ਅੱਗ ਲੱਗ ਗਈ। ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨੇ ਪੂਰੀ ਇਮਾਰਤ ਨੂੰ ਸੁਆਹ ਕਰ ਦਿੱਤਾ। ਜਿਸ ਵਿੱਚ ਦੋ ਦੁਕਾਨਾਂ ਅਤੇ ਰਿਹਾਇਸ਼ੀ ਕਮਰੇ ਬਣਾਏ ਗਏ ਸਨ। ਇਸ ਘਟਨਾ ‘ਚ ਕਮਰੇ ਵਿੱਚ ਸੌਂ ਰਿਹਾ ਇੱਕ ਵਿਅਕਤੀ ਜ਼ਿੰਦਾ ਸੜ ਗਿਆ। ਇਸ ਦੇ ਨਾਲ ਹੀ ਇੱਕ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ।

ਇਹ ਘਟਨਾ ਸਵੇਰੇ 3:35 ਵਜੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਨੇੜੇ ਚੌਂਕ ਬਾਬਾ ਸਾਹਿਬ ਵਿਖੇ ਵਾਪਰੀ। ਚਸ਼ਮਦੀਦਾਂ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਹੇਠਾਂ ਦੋ ਦੁਕਾਨਾਂ ਹਨ। ਜਦੋਂ ਕਿ ਉਪਰਲੀ ਮੰਜ਼ਿਲ ‘ਤੇ ਰਿਹਾਇਸ਼ ਹੈ। ਜਦੋਂ ਸਵੇਰੇ ਅੱਗ ਲੱਗੀ ਤਾਂ ਇਮਾਰਤ ਵਿੱਚ ਦੋ ਲੋਕ ਸੁੱਤੇ ਹੋਏ ਸਨ। ਇੱਕ ਨੌਜਵਾਨ ਨੇ ਤਾਂ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਪਰ 50 ਸਾਲਾ ਪਰਮਜੀਤ ਅੱਗ ਦੀ ਲਪੇਟ ‘ਚ ਆ ਕੇ ਜ਼ਿੰਦਾ ਸੜ ਗਿਆ। ਭਾਰਾ ਸਰੀਰ ਹੋਣ ਕਾਰਨ ਉਹ ਹੇਠਾਂ ਵੀ ਨਹੀਂ ਉਤਰ ਸਕਿਆ।

ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਸਨ। ਅੱਗ ‘ਤੇ ਕਾਬੂ ਪਾਉਣ ‘ਚ 6 ਘੰਟੇ ਲੱਗੇ। ਤੰਗ ਗਲੀਆਂ ਕਾਰਨ ਦਿੱਕਤ ਆਈ। ਹੁਣ ਤੱਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਸਾਹਮਣੇ ਆ ਰਿਹਾ ਹੈ।

ਫਾਇਰ ਬ੍ਰਿਗੇਡ ਨੂੰ ਪਾਣੀ ਭਰਨ ਲਈ ਵਾਰ-ਵਾਰ ਕਾਫੀ ਦੂਰ ਜਾਣਾ ਪਿਆ। ਅਖੀਰ ਵਿੱਚ ਫਾਇਰ ਬ੍ਰਿਗੇਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਸਰੋਵਰ ਦੇ ਪਾਣੀ ਦੀ ਵਰਤੋਂ ਕਰਕੇ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੇ ਬਾਵਜੂਦ ਅੱਗ ‘ਤੇ ਕਾਬੂ ਪਾਉਣ ‘ਚ 6 ਘੰਟੇ ਲੱਗ ਗਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਮ ਰਹੀਮ ਅਤੇ ਹਨੀਪ੍ਰੀਤ ਨੇ ਇਕੱਠੇ ਖਾਧੀਆਂ ਕਸਮਾਂ: ਕਿਹਾ ਕਿ…..

ਦੋ ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌ+ਤ