ਵਿਆਹੁਤਾ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ, ਪਰਚਾ ਦਰਜ

ਗੁਰਦਾਸਪੁਰ 27 ਜਨਵਰੀ 2023 – ਇਕ ਵਿਆਹੁਤਾ ਔਰਤ ਨਾਲ ਸੰਬੰਧ ਬਣਾ ਕੇ ਉਸ ਦੀ ‌ਅਸ਼ਲੀਲ ਵੀਡੀਓ ਬਣਾਉਣ ਅਤੇ ਬਾਅਦ ਵਿੱਚ ਵਾਇਰਲ ਕਰਨ ਦੇ ਦੋਸ਼ ਹੇਠ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।

ਮੁਕਦਮਾ ਪੀੜਤ ਔਰਤ ਦੀ 19 ਜਨਵਰੀ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਦ ਉਪ ਕਪਤਾਨ ਪੁਲਿਸ (ਦਿਹਾਤੀ) ਗੁਰਦਾਸਪੁਰ ਦੀ ਤਫਤੀਸ਼ ‌ਕਰਨ ਉਪਰੰਤ ਦਰਜ ਰਜਿਸਟਰ ਕੀਤਾ ਗਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਔਰਤ ਨੇ ਦੱਸਿਆ ਸੀ ਕਿ ਉਹ ਇੱਕ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ।

ਜੁਗਪ੍ਰੀਤ ਸਿੰਘ ਨਾਮਕ ਵਿਅਕਤੀ ਦਾ ਉਸ ਦੇ ਘਰ ਆਉਣ ਜਾਣ ਸੀ ਇਸ ਦੌਰਾਨ ਜੁਗਪ੍ਰੀਤ ਸਿੰਘ ਦੇ ਉਸਦੇ ਨਾਲ ਨਜਾਇਜ਼ ਸਬੰਧ ਬਣ ਗਏ। ਦੋਸੀ ਵਲੋਂ ਉਸ ਦੀ ਅਸਲੀਲ ਵੀਡੀਉ ਬਣਾ ਕੇ ਉਸਨੂੰ ਬਲੈਕਮੇਲ ਕਰਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸ ਨੂੰ ਧਮਕੀਆਂ ਦੇ ਕੇ ਦੋਸ਼ੀ ਵਲੋਂ ਉਸਦੀ ਬਣਾਈ ਹੋਈ ਵੀਡੀਉ ਵਾਇਰਲ ਕਰ ਦਿੱਤੀ ਗਈ।

ਮਾਮਲੇ ਦੀ ਤਫਤੀਸ਼ ਤੋਂ ਬਾਅਦ ਥਾਣਾ ਧਾਰੀਵਾਲ ਵੇਖੋ ਬਲਾਤਕਾਰ ਕਰਨ ਦੀ ਧਾਰਾ 376, ਧਮਕੀਆਂ ਦੇਣ ਦੀ ਧਾਰਾ 506 ਅਤੇ 67_ ਏ ,ਆਈ ਟੀ ਐਕਟ ਦੇ ਤਹਿਤ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੋ ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌ+ਤ

ਪੀਐਮ ਮੋਦੀ ਨੇ ਬੱਚਿਆਂ ਨੂੰ ਕਿਹਾ- ‘ਆਪਣੀ ਮਾਂ ਦੇ ਸਮਾਂ ਪ੍ਰਬੰਧਨ ਦੇ ਹੁਨਰ ਨੂੰ ਧਿਆਨ ਨਾਲ ਦੇਖੋ, ਤੁਸੀਂ ਚੰਗੀ ਤਰ੍ਹਾਂ ਸਿੱਖ ਸਕੋਗੇ’